

ਮਾਨਸਾ 7 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ : ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਦੀ ਸ੍ਰਪ੍ਰਸਤੀ ਹੇਠ ਕੰਮ ਕਰਦੀਆਂ ਮਾਨਸਾ ਜ਼ਿਲ੍ਹੇ ਦੀਆਂ 100 ਤੋਂ ਵੱਧ ਯੂਥ
ਕਲੱਬਾਂ ਨੇ ਨਸ਼ਿਆਂ ਦੇ ਖਾਤਮੇ ਲਈ ਇਮਾਨਦਾਰੀ,ਨਿਡਰਤਾ ਨਾਲ ਕੰਮ ਕਰ ਰਹੇ ਮਾਨਸਾ ਦੇ ਐਸ ਐਸ ਪੀ ਡਾ. ਨਰਿੰਦਰ ਭਾਰਗਵ ਅਤੇ
ਇਮਾਨਦਾਰ ਐਸ ਡੀ ਐਮ ਸਰਬਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕਰਦਿਆਂ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਪ੍ਰਸ਼ਾਸਨ ਦੀ ਮੁਹਿੰਮ ਚ ਸ਼ਾਮਲ
ਹੋਕੇ ਪਿੰਡ ਪਿੰਡ ਪਹਿਰਾ ਦੇਣ ਦਾ ਅਹਿਦ ਲਿਆ ਅਤੇ 2020 ਦੌਰਾਨ ਮਾਨਸਾ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਵੱਡੀ ਲੋਕ ਲਹਿਰ ਉਸਾਰਨ
ਦਾ ਨਿਰਣਾ ਲਿਆ ਗਿਆ।ਇਸ ਮੌਕੋ ਵਪਾਰ ਮੰਡਲ ਮਾਨਸਾ ਵੱਲੋ ਬੱਬੀ ਦਾਨੇਵਾਲੀਆ ਦੀ ਅਗਵਾਈ ਚ ਵੀ ਦੋਨੋ ਅਧਿਕਾਰੀਆਂ ਦਾ ਸਨਮਾਨ
ਕਰਦਿਆਂ ਯੂਥ ਕਲੱਬਾਂ ਦੀ ਮੁਹਿੰਮ ਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਡਾ ਨਰਿੰਦਰ ਭਾਰਗਵ ਨੇ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਨੋਜਵਾਨ
ਸ਼ਕਤੀ ਨੂੰ ਹੀ ਅੱਗੇ ਆਉਣ ਦਾ ਸੱਦਾ ਦਿੱਤਾ,ਉਨ੍ਹਾਂ ਕਿਹਾ ਕਿ ਨੋਜਵਾਨ ਕਿਸੇ ਦੇਸ਼ ਦੇ ਵਿਕਾਸ ਦੀ ਰੀੜ ਦੀ ਹੱਡੀ ਹੁੰਦੇ ਨੇ,ਜਿਸ ਕਰਕੇ ਇਸ
ਵਰਗ ਨੂੰ ਸਮਾਜਿਕ ਅਲਾਮਤਾਂ ਤੋਂ ਬਚਾਉਣ ਲਈ ਨੋਜਵਾਨਾਂ ਨੂੰ ਖੁਦ ਵੀ ਗੰਭੀਰ ਉਪਰਾਲੇ ਕਰਨੇ ਪੈਣਗੇ , ਉਨ੍ਹਾਂ ਆਸ ਪ੍ਰਗਟਾਈ ਕਿ ਮਾਨਸਾ ਦੇ
ਯੂਥ ਕਲੱਬਾਂ ਵੱਲ੍ਹੋ ਨਸ਼ਿਆਂ ਵਿਰੁੱਧ ਲਏ ਅਹਿਦ ਦੇ ਭਵਿੱਖ ਵਿਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ।
ਮਾਨਸਾ ਦੇ ਐਸ ਡੀ ਐਮ ਸਰਬਜੀਤ ਕੌਰ ਜੋ ਇੰਟਰਨੈਸ਼ਨਲ ਪੱਧਰ ਦੇ ਅਥਲੀਟ ਵੀ ਰਹੇ ਹਨ,ਨੇ ਨੋਜਵਾਨਾਂ ਨੂੰ ਸੱਦਾ ਦਿੱਤਾ ਕਿ ਪਿੰਡ ਪਿੰਡ
,ਸਕੂਲ ਸਕੂਲ ਖੇਡਾਂ ਦੇ ਮਹੌਲ ਨੂੰ ਵੀ ਉਸਾਰਨ ਦੀ ਵੱਡੀ ਲੋੜ ਹੈ,ਤਾਂ ਕਿ ਸਾਡੇ ਬੱਚੇ ਛੋਟੀ ਉਮਰੇ ਜਿਥੇਂ ਸਰੀਰਕ,ਮਾਨਸਿਕ ਤੌਰ ਤੇ ਤਕੜੇ ਹੋਕੇ
ਚੰਗੇ ਸਮਾਜ ਦੀ ਸਿਰਜਣਾ ਕਰ ਸਕਣ,ਉਥੇਂ ਉਹ ਖੇਡਾਂ ਦੀ ਦੁਨੀਆਂ ਚ ਵੱਡੀਆਂ ਉਪਲਬਧੀਆਂ ਖੱਟ ਸਕਣ।
ਨਹਿਰੂ ਯੁਵਾ ਕੇਂਦਰ ਦੇ ਸੀਨੀਅਰ ਲੇਖਾਕਾਰ ਅਤੇ ਸਮਾਗਮ ਦੇ ਮੁੱਖ ਪ੍ਰਬੰਧਕ ਸੰਦੀਪ ਘੰਡ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਯੂਥ ਕਲੱਬਾਂ ਨਸ਼ਿਆਂ ਨੂੰ
ਖਤਮ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀਆ ਹਨ ਅਤੇ ਪੁਲੀਸ ਪ੍ਰਸ਼ਾਸਨ ਨੂੰ ਵੀ ਪੂਰਨ ਸਹਿਯੋਗ ਦੇ ਰਹੀਆਂ ਹਨ।
ਸਨਮਾਨ ਕਰਨ ਦੇ ਇਸ ਸਮਾਗਮ ਨੂੰ ਸੰਬੰਧੋਨ ਕਰਦਿਆ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ
ਬਲਵਿੰਦਰ ਸਿੰਘ ਕਾਕਾ,ਵਪਾਰ ਮੰਡਲ ਦੇ ਪ੍ਰਧਾਨ ਬੱਬੇ ਦਾਨੇਵਾਲੀਆਂ, ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ, ਸਭਿਆਚਾਰ ਚੇਤਨਾ
ਮੰਚ ਦੇ ਡਾਇਰੈਕਟਰ ਹਰਿੰਦਰ ਮਾਨਸ਼ਾਹੀਆਂ ਨੇ ਕਿਹਾ ਕਿ ਯੂਥ ਕਲੱਬਾਂ ਵੱਲ੍ਹੋ ਹਮੇਸ਼ਾ ਹੀ ਪੁਲੀਸ ਪ੍ਰਸ਼ਾਸਨ ਦੇ ਸਮਾਜਿਕ ਕਾਰਜਾਂ ਚ ਮੋਹਰੀ ਰੋਲ
ਨਿਭਾਇਆ ਹੈ, ਪਰ ਜਦੋਂ ਅਧਿਕਾਰੀ ਖੁਦ ਇਮਾਨਦਾਰ ਤੇ ਨਿੱਡਰ ਹੋਣ ਤਾਂ ਯੁਵਾ ਸ਼ਕਤੀ ਨੂੰ ਹੋਰ ਹੋਸਲਾ ਮਿਲਦਾ ਹੈ।
ਇਸ ਮੌਕੇ ਬਲਵੰਤ ਸਿੰਘ ਭੀਖੀ, ਸਟੇਟ ਅਵਾਰਡੀ ਨਿਰਮਲ ਮੌਜੀਆ,ਅਮਨਦੀਪ ਹੀਰਕੇ,ਸਰੇਸ਼ ਨੰਦਗੜ੍ਹੀਆ,ਆਰੁਣ ਬਿੱਟੂ,ਤਰਸੇਮ ਚੰਦ,ਅਮਰ
ਜਿੰਦਲ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਯੂਥ ਕਲੱਬ ਬੋੜਾਵਾਲ ਦੇ ਪ੍ਰਧਾਨ ਵੀਰ ਸਿੰਘ ,ਬੁਰਜ਼ ਢਿਲਵਾਂ ਕਲੱਬ ਦੇ ਪ੍ਰਧਾਨ ਪਰਵਿੰਦਰ ਸਿੰਘ,
ਹਰਪ੍ਰੀਤ ਸਿੰਘ,ਤਲਵੰਡੀ ਅਕਲੀਆ ਦੇ ਪ੍ਰਧਾਨ ਸਾਹਬਾਜ਼ ਸਿੰਘ ,ਕੇਵਲ ਸਿੰਘ ਭਾਈ ਦੇਸਾ, ਸੁਖਦੀਪ ਸਿੰਘ ਰੜ੍ਹ,ਹਰਜਿੰਦਰ ਸਿੰਘ ਬੀਰੋਕੇ
ਕਲਾਂ,ਮਨਦੀਪ ਸ਼ਰਮਾ ਗੇਹਲੇ,ਬਿਹਾਰਾ ਸਿੰਘ ਬੁਰਜ ਰਾਠੀ,ਨਾਜ਼ਮ ਸਿੰਘ ਮੀਆਂ,ਗਰਦੀਪ ਸਿੰਘ ਝੁਨੀਰ,ਮਨਵਿੰਦਰ ਸਿੰਘ ਉਡਤ ਸੈਦੇ ਵਾਲਾ ਨੇ
ਵਿਚਾਰ ਚਰਚਾ ਚ ਸਮੂਲੀਅਤ ਕੀਤੀ।























