2014 ‘ਚ ਇੰਝ ਬਣੀ ਸੀ ਮੋਦੀ ਸਰਕਾਰ! ਵੋਟਿੰਗ ਮਸ਼ੀਨਾਂ ਹੈਕ ਕਰਨ ਬਾਰੇ ਖੁਲਾਸਾ

0
43

ਲੰਡਨ: ਬੀਜੇਪੀ ਦੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਵਿੱਚ ਗੜਬੜ ਕਰਕੇ ਹੋਈ ਸੀ। ਉਸ ਵੇਲੇ ਵੋਟਿੰਗ ਮਸ਼ੀ ਨਾਂ ਹੈਕ ਕੀਤੀਆਂ ਗਈਆਂ ਸੀ। ਇਸ ਬਾਰੇ ਤਤਕਲੀਨ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਨੂੰ ਵੀ ਸਾਰਾ ਪਤਾ ਸੀ। ਇਸੇ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਹ ਦਾਅਵਾ ਲੰਡਨ ਵਿੱਚ ਸਾਈਬਰ ਮਾਹਿਰ ਸੱਈਅਦ ਸੁਜਾ ਨੇ ਕੀਤਾ ਹੈ।

ਅਮਰੀਕਾ ਵਿੱਚ ਸਿਆਸੀ ਪਨਾਹ ਲੈਣ ਦੇ ਇੱਛੁਕ ਭਾਰਤੀ ਸਾਈਬਰ ਮਾਹਿਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਵੋਟਿੰਗ ਮਸ਼ੀਨਾਂ ਬਣਾਉਣ ਵਾਲੀ ਕੰਪਨੀ ਵਿੱਚ ਕੰਮ ਕੀਤਾ ਹੈ। ਇਸ ਮਗਰੋਂ ਉਸ ਦੇ ਕਈ ਸਾਥੀਆਂ ਦਾ ਕਤਲ ਹੋ ਗਿਆ ਤੇ ਉਸ ਉੱਪਰ ਵੀ ਹਮਲਾ ਹੋਇਆ। ਇਸ ਲਈ ਉਹ ਭਾਰਤ ਛੱਡ ਕੇ ਵਿਦੇਸ਼ ਭੱਜ ਗਿਆ। ਸਾਈਬਰ ਮਾਹਿਰ ਨੇ ਦਾਅਵਾ ਕੀਤਾ ਹੈ ਕਿ ਅਜੇ ਵੀ ਈਵੀਐਮਜ਼ ਨਾਲ ਛੇੜਛਾੜ ਸੰਭਵ ਹੈ।

ANI

@ANI

EC: These EVMs are manufactured in Bharat Electronics Ltd. & Electronics Corporation of India Ltd. under very strict supervisory&security conditions.There are rigorous Standard Operating Procedures observed under supervision of a Committee of technical experts constituted in 2010
ANI

@ANI

Election Commission: It has come to our notice that an event claiming to demonstrate EVMs used by ECI can be tampered with,has been organised in London. ECI has been wary of becoming a party to this motivated slugfest & stands by empirical facts about foolproof nature of ECI EVMs

View image on Twitter

ਸਕਾਈਪ ਰਾਹੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੱਈਅਦ ਸੁਜਾ ਨੇ ਕਿਹਾ ਕਿ ਉਹ 2014 ਵਿੱਚ ਭਾਰਤ ਤੋਂ ਇਸ ਲਈ ਭੱਜ ਆਇਆ ਸੀ ਕਿਉਂਕਿ ਉੱਥੇ ਉਸ ਦੀ ਟੀਮ ਦੇ ਕੁਝ ਮੈਂਬਰਾਂ ਦੀਆਂ ਹੱਤਿਆਵਾਂ ਮਗਰੋਂ ਉਹ ਡਰ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਟੈਲੀਕਾਮ ਜਾਇੰਟ ਰਿਲਾਇੰਸ ਜੀਓ ਨੇ ਈਵੀਐਮਜ਼ ਨੂੰ ਹੈਕ ਕਰਨ ਲਈ ਸਿਗਨਲ ਦੀ ਫ੍ਰੀਕੂਐਂਸੀ ਘਟਾਉਣ ਵਿੱਚ ਬੀਜੇਪੀ ਦੀ ਮਦਦ ਕੀਤੀ ਸੀ।

ਸੁਜਾ ਨੇ ਕਿਹਾ ਕਿ ਜੇਕਰ ਉਸ ਦੀ ਟੀਮ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀਆਂ ਟਰਾਂਸਮਿਸ਼ਨਾਂ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾ ਡੱਕਦੀ ਤਾਂ ਸ਼ਾਇਦ ਭਾਜਪਾ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਜਿੱਤ ਜਾਂਦੀ। ਸੁਜਾ ਨੇ ਦਾਅਵਾ ਕੀਤਾ ਹੈ ਕਿ ਉਹ ਸਰਕਾਰੀ ਮਾਲਕੀ ਵਾਲੇ ਸੈਕਟਰ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਈਸੀਆਈਐਲ) ਦੀ ਟੀਮ ਦਾ ਹਿੱਸਾ ਸੀ, ਜਿਸ ਨੇ ਈਵੀਐਮਜ਼ ਦਾ ਡਿਜ਼ਾਈਨ ਤਿਆਰ ਕਰਨ ਦੇ ਨਾਲ ਇਸ ਨੂੰ ਵਿਕਸਤ ਕੀਤਾ ਸੀ।


EDITED BY : SARA YAHA | | Last Updated : 8:15 pm 22 ਜਨਵਰੀ  2019

LEAVE A REPLY

Please enter your comment!
Please enter your name here