*17ਵਾਂ ਸਵਰਨ ਪ੍ਰਾਸਨ ਕੈਂਪ ਬਿਲਕੁਲ ਮੁਫਤ ਲਗਾਇਆ ਗਿਆ*

0
79

ਬੁਢਲਾਡਾ 11 ਮਾਰਚ (ਮਹਿਤਾ ਅਮਨ) ਸੁਆਮੀ ਤੋਤਾ ਰਾਮ ਗੌਰੀ ਸ਼ੰਕਰ ਜਰਨਲ ਅਤੇ ਅੱਖਾਂ ਦਾ ਅਵਦੂਤ ਚੈਰੀਟੇਬਲ ਟਰੱਸਟ ਵੱਲੋਂ ਬੱਚਿਆਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਸਵਰਨ ਪਰਾਸ਼ਨ ਸੋਨੇ ਦੀਆਂ ਬੂੰਦਾਂ ਦਾ ਕੈਂਪ ਬਿਲਕੁਲ ਮੁਫਤ ਲਗਾਇਆ ਜਾ ਰਿਹਾ ਹੈ। ਜਿਸ ਦੀ ਲੜੀ ਵਜੋਂ ਅੱਜ 17ਵਾਂ ਕੈਂਪ ਡਾਕਟਰ ਗੋਬਿੰਦ ਸਿੰਘ ਦੀ ਅਗਵਾਈ ਹੇਠ ਲਗਵਾਇਆ ਗਿਆ ਕੈਂਪ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਪੰਡਿਤ ਸੀਆ ਰਾਮ ਦੁਆਰਾ ਮੰਗਲਕਾਰੀ ਹਵਨ ਅਤੇ ਧਨਵੰਤਰੀ ਪੂਜਣ ਰਾਹੀਂ ਕੀਤੀ ਗਈ। ਕੈਂਪ ਦੇ ਦੌਰਾਨ ਬੱਚਿਆਂ ਨੇ ਆਪਣੀ ਚੰਗੀ ਸਿਹਤ ਦੀ ਕਾਮਨਾ ਦੇ ਲਈ ਮੁੜ ਪਿਲਾਈਆ ਸਵਰਨ ਪ੍ਰਾਸਨ ਬੂੰਦਾਂ ਅਤੇ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਇਸ ਦੇ ਬਾਰੇ ਦੱਸਿਆ। ਸੰਸਥਾ ਪ੍ਰਧਾਨ ਡਾਕਟਰ ਰਮੇਸ਼ ਜੈਨ ਬੰਗਾਲੀ ਨੇ ਦੱਸਿਆ ਕੀ ਇਸ ਕੈਂਪ ਦੇ ਵਿੱਚ ਬੁਡਲਾਡੇ ਤੋਂ ਇਲਾਵਾ ਨੇੜੇ ਅਤੇ ਦੂਰ ਦੇ ਇਲਾਕੇ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਵੀ ਕਾਫੀ ਬੱਚੇ ਸਵਰਨ ਪ੍ਰਾਸਨ ਕਰਵਾਉਣ ਦੇ ਲਈ ਆਏ ਜਿਸਦੇ ਵਿੱਚ 80 ਤੋਂ ਵੱਧ ਬੱਚਿਆਂ ਨੂੰ ਸਵਰਨ ਪ੍ਰਾਸਨ ਕਰਵਾਇਆ ਗਿਆ ਅਤੇ ਨਵੇਂ ਬੱਚਿਆਂ ਦੀ ਗਿਣਤੀ ਵੀ ਪਹਿਲਾਂ ਨਾਲੋਂ ਵਧੇਰੇ ਦੇਖਣ ਨੂੰ ਮਿਲੀ। ਇਸ ਮੌਕੇ ਐਮਡੀ ਅੰਮ੍ਰਿਤਪਾਲ ਕੰਡ, ਚੇਅਰਮੈਨ ਪਵਨ ਕੁਮਾਰ, ਸੁਭਾਸ਼ ਸ਼ਰਮਾ, ਸੁਰਿੰਦਰ ਗੁੱਲੂ, ਮੈਨੇਜਰ ਕੰਚਨ ਮਿੱਤਲ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here