RSS ਦਾ ਨਵਾਂ ਪੈਂਤੜਾ, 10 ਹਜ਼ਾਰ ਪੱਤਰਕਾਰਾਂ ‘ਤੇ ਪਾਏ ਡੋਰੇ

0
3

ਨਵੀਂ ਦਿੱਲੀ (ਸਾਰਾ ਯਹਾ ): ਰਾਸ਼ਟਰੀ ਸਵੈ ਸੇਵਕ ਸੰਘ ਨੇ ਆਪਣਾ ਅਕਸ ਸੁਧਾਰਨ ਲਈ ਵੱਡੇ ਪੱਧਰ ‘ਤੇ ਹੰਭਲਾ ਮਾਰਿਆ ਹੈ। ਇਸ ਲਈ ਇੱਕ ਸਾਲ ਦੌਰਾਨ ਆਰਐਸਐਸ ਨੇ 10 ਹਜ਼ਾਰ ਪੱਤਰਕਾਰਾਂ ਦੇ ਨਾਲ-ਨਾਲ 40 ਹਜ਼ਾਰ ਪ੍ਰੋਫੈਸ਼ਨਲਜ਼ ਨਾਲ ਸੰਪਰਕ ਬਣਾਇਆ। ਇੱਥੋਂ ਤੱਕ ਕਿ 112 ਕਾਲਜਾਂ ਯੂਨੀਵਰਸਿਟੀਆਂ ਦੇ 11 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਆਰਐਸਐਸ ਬਾਰੇ ਸਾਕਾਰਾਤਮਕ ਰਿਪੋਰਟ ਛਾਪਣ ਵਾਲੇ 1300 ਪੱਤਰਕਾਰਾਂ ਨੂੰ ਵੀ ਸੰਘ ਵੱਲੋਂ ਸਨਮਾਨਿਤ ਕੀਤਾ ਗਿਆ, ਇੱਥੋਂ ਤੱਕ ਕਿ 540 ਪੱਤਰਕਾਰਾਂ ਨਾਲ ਸੰਘ ਵੱਲੋਂ ਨਿੱਜੀ ਮੀਟਿੰਗਾਂ ਵੀ ਕੀਤੀਆਂ ਗਈਆਂ।

ਦੱਸ ਦਈਏ ਕਿ ਆਰਐਸਐਸ ਨਾਲ ਜੁੜੇ ਚਿੱਠੀ ਪੱਤਰ ਪਿੰਡ-ਪਿੰਡ ਲਿਜਾਣ ਵਾਲੇ ਡਾਕੀਏ ਵੀ ਸਨਮਾਨਿਤ ਕੀਤੇ ਗਏ। ਨਵੇਂ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਆਰਐਸਐਸ ਨੇ 180 ਸਰਕਲਾਂ ਦੇ 382 ਬਲਾਕਾਂ ‘ਚ 4 ਲੱਖ ਪਰਿਵਾਰਾਂ ਨਾਲ ਸੰਪਰਕ ਕਾਇਮ ਕੀਤਾ। ਇਸ ਤੋਂ ਇਲਾਵਾ ਸੰਘ ਵੱਲੋਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਨਾਗਪੁਰ ‘ਚ ਸਿੱਖਿਆ ਵਰਗ ਨੂੰ ਸੰਬੋਧਨ ਕਰਨ ਲਈ ਬੁਲਾਇਆ ਜਾਣਾ ਵੀ ਸੰਘ ਦਾ ਅਕਸ ਸੁਧਾਰਨ ਦੀ ਰਣਨੀਤੀ ਦਾ ਹੀ ਹਿੱਸਾ ਹੈ।

LEAVE A REPLY

Please enter your comment!
Please enter your name here