

ਚਨੰਡੀਗੜ੍ਹ (ਸਾਰਾ ਯਹਾ ) : ਤਰਸੇਮ ਜੱਸੜ ਪਾਲੀਵੁੱਡ ਦਾ ਅਜਿਹਾ ਚਿਹਰਾ ਬਣ ਗਏ ਹਨ ਜਿਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਆਪਣੀ ਗਾਇਕੀ ਦਾ ਫੈਨ ਬਣਾਇਆ ਤੇ ਬਾਅਦ ‘ਚ ਆਪਣੀ ਐਕਟਿੰਗ ਦਾ। ਤਰਸੇਮ ਦੀ ਪਿਛਲੀ ਫ਼ਿਲਮ ‘ਸਰਦਾਰ ਮੁਹੰਮਦ’ ਨੇ ਬਾਕਸ-ਆਫਿਸ ‘ਤੇ ਆਪਣਾ ਦਮ ਦਿਖਾਇਆ ਸੀ। ਇਸ ਤੋਂ ਬਾਅਦ ਅਜੇ ਤੱਕ ਤਰਸੇਮ ਦੀ ਕੋਈ ਫ਼ਿਲਮ ਨਹੀਂ ਸੀ ਆਈ।
ਹੁਣ ਤਰਮੇਸ ਦੇ ਫੈਨਸ ਲਈ ਖੁਸ਼ਖਬਰੀ ਹੈ। ਤਰਸੇਮ ਜਲਦੀ ਹੀ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰ ਰਹੇ ਹਨ। ਫ਼ਿਲਮ ਦਾ ਨਾਂ ਹਾਲ ਹੀ ‘ਚ ਫ਼ਿਲਮ ਦੇ ਸੈੱਟ ‘ਤੇ ਹੀ ਐਲਾਨ ਕੀਤਾ ਗਿਆ ਹੈ, ਜੋ ਹੈ ‘ਅਫਸਰ’। ਇਹ ਇੱਕ ਰੋਮਾਂਟਿਕ-ਕਾਮੇਡੀ ਫ਼ਿਲਮ ਹੋਵੇਗੀ।
ਫ਼ਿਲਮ ‘ਚ ਤਰਸੇਮ ਨਾਲ ਪਹਿਲੀ ਵਾਰ ਨਿਮਰਤ ਖਹਿਰਾ ਸਕਰੀਨ ਸ਼ੇਅਰ ਕਰੇਗੀ। ਇਨ੍ਹਾਂ ਦੇ ਨਾਲ ਹੀ ਫ਼ਿਲਮ ‘ਚ ਕਰਮਜੀਤ ਅਨਮੋਲ ਨਜ਼ਰ ਆਉਣਗੇ। ਫ਼ਿਲਮ 5 ਅਕਤੂਬਰ ਨੂੰ ਸਿਨੇਮਾਘਰਾਂ ‘ਚ ਦਸ ਤੱਕ ਦਵੇਗੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਤਰਸੇਮ ਕਾਮੇਡੀ ਕਰਦੇ ਨਜ਼ਰ ਆਉਣਗੇ। ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਇਆਂ ਹਨ।




























