

ਮਾਨਸਾ, 21 ਮਈ(ਬਲਜੀਤ ਸ਼ਰਮਾ) : ਰਿਮਾਂਡ ਦੌਰਾਨ ਵਿਜੀਲੈਂਸ ਨੂੰ ਜੇਲ ਵਿੱਚ ਬਣੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦੇ ਦਫਤਰ ਦੀ ਤਲਾਸ਼ੀ ਦੌਰਾਨ 29 ਬੀੜੀਆਂ ਦੇ ਮੰਡਲ,97 ਗੋਲੀਆਂ,22 ਮੋਬਾਈਲ, ਅਤੇ 7 ਸਿੰਮ ਹੋਏ ਬਰਾਮਦ ਜਿਲ੍ਹਾ ਜੇਲ ਮਾਨਸਾ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਅਦਾਲਤ ਨੇ ਜੁਡੀਸੀਅਲ ਰਿਮਾਂਡ ਤੇ ਭੇਜਿਆ ਸੈਂਟਰਲ ਜੇਲ ਬਠਿੰਡਾ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦਾ ਪੁਲਿਸ ਰਿਮਾਂਡ ਇਕ ਦਿਨਾਂ ਹੋਰ ਵਧਿਆ।
ਜਿਲ੍ਹਾ ਜੇਲ ਮਾਨਸਾ ਵਿੱਚ ਕੈਦੀਆਂ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਜੇਲ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਨੂੰ ਰਿਮਾਂਡ ਖਤਮ ਹੋਣ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ,ਅਦਾਲਤ ਵਲੋਂ ਜੇਲ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ 14 ਦਿਨਾਂ ਜੁਡੀਸੀਅਲ ਰਿਮਾਂਡ ਤੇ ਸੇਂਟਰਲ ਜੇਲ ਬਠਿੰਡਾ ਭੇਜ ਦਿੱਤਾ ਤੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦੇ ਪੁਲਿਸ ਰਿਮਾਂਡ ਵਿੱਚ ਇਕ ਦਿਨ ਦਾ ਹੋਰ ਵਾਧਾ ਕੀਤਾ ਹੈ
ਵਿਜੀਲੈਂਸ ਟੀਮ ਵਲੋਂ ਅੱਜ ਜੇਲ ਵਿੱਚ ਬਣੇ ਡਿਪਟੀ ਸੁਪਰਡੈਂਟ ਦੇ ਦਫਤਰ ਦੀ ਅਲਮਾਰੀ ਜੋ ਪਹਿਲਾ ਵਿਜੀਲੈਂਸ ਵਲੋਂ ਸੀਲ ਕੀਤੀ ਸੀ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ 29 ਬੀੜੀਆਂ ਦੇ ਮੰਡਲ,97 ਗੋਲੀਆਂ,22 ਮੋਬਾਇਲ , ਅਤੇ 7 ਸਿੰਮ ਬਰਾਮਦ ਹੋਏ ਹਨ।
EDITED BY : SARA YAHA | | Last Updated : 20 May 2018






















