*1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਸਿਰੇ ਚੜਾਉਣ ਲਈ ਪ੍ਰਿੰਸੀਪਲ ਬੁਧ ਰਾਮ ਨੂੰ ਸੌਪਿਆ ਮੰਗ ਪੱਤਰ*

0
38

15,ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਅੱਜ 16 ਜਨਵਰੀ, 2022 ਨੂੰ 1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਪੰਜਾਬ ਦੇ ਕੋਆਰਡੀਨੇਟਰ ਪ੍ਰੋ. ਕੰਵਲਜੀਤ ਕੌਰ ਅਤੇ ਵਫ਼ਦ ਦੇ ਹੋਰ ਆਗੂਆਂ ਪ੍ਰੋ. ਸੁਮਨਦੀਪ ਕੌਰ ਅਤੇ ਪ੍ਰੋ. ਹਰਜਿੰਦਰ ਸੇਖੋਂ ਵੱਲੋਂ  ਪ੍ਰਿੰਸੀਪਲ ਬੁਧ ਰਾਮ(ਵਿਧਾਇਕ, ਆਮ ਆਦਮੀ ਪਾਰਟੀ , ਹਲਕਾ ਬੁਢਲਾਡਾ) ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਵਫ਼ਦ ਵਿਚ ਸ਼ਾਮਿਲ ਸਾਥੀਆਂ  ਨੇ ਪ੍ਰਿੰਸੀਪਲ ਬੁਧ ਰਾਮ ਨੂੰ ਭਰਤੀ ਦੇ ਪਿਛੋਕੜ ਤੇ ਮੌਜੂਦਾ ਸਥਿਤੀ ਬਾਰੇ ਜਾਣੂੰ ਕਰਵਾਇਆ।ਇਸ ਮੁਲਾਕਾਤ ਦੌਰਾਨ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਤਰਸਯੋਗ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਕਿ ਪਿਛਲੇ 25ਸਾਲਾਂ ਤੋਂ ਸਰਕਾਰੀ ਕਾਲਜਾ ਵਿੱਚ ਇੱਕ ਵੀ ਰੈਗੂਲਰ ਭਰਤੀ ਨਹੀਂ ਕੀਤੀ ਗਈ ਜਿਸ ਕਰਕੇ ਸਰਕਾਰੀ ਕਾਲਜ ਦੀ ਲਗਾਤਾਰ ਬੰਦ ਹੋ ਰਹੇ ਹਨ। ਇਸਦੇ ਚਲਦੇ ਪੰਜਾਬ ਸਰਕਾਰ ਵਲੋ ਕਾਲਜਾਂ ਵਿਚ ਰੈਗੂਲਰ ਭਾਰਤੀ ਪ੍ਰਕਿਰਿਆ ਨੂੰ ਅੱਗੇ ਤੋਰਿਆ ਗਿਆ ਪ੍ਰੰਤੂ ਭਰਤੀ ਦੀ ਪ੍ਰਕਿਰਿਆ ਅਦਾਲਤੀ ਗੇੜ ਵਿਚ ਫਸਣ ਕਰਕੇ ਪੰਜਾਬ ਸਰਕਾਰ ਵਲੋਂ ਮਾਣਯੋਗ ਹਾਈਕੋਰਟ ਵਿਚ ਇਸਦੀ ਢਿੱਲੀ ਪੈਰਵਾਈ ਦੇ ਚਲਦੇ 1158 ਸਹਾਇਕ ਪ੍ਰੋਫ਼ੈਸਰ ਦਾ ਭਵਿੱਖ ਅੰਧੇਰੇ ਵਿਚ ਲਟਕ ਗਿਆ ਹੈ।  ਭਰਤੀ ਪ੍ਰਕਿਰਿਆ ਵਿਚ ਕੁਝ ਤਕਨੀਕੀ ਗ਼ਲਤੀਆਂ ਹੋਣ ਕਰਕੇ ਕਈ ਰਿੱਟ ਪਟੀਸ਼ਨਾਂ ਹਾਈਕੋਰਟ ਵਿਚ ਪੈਣ ਕਰਕੇ 3 ਦਸੰਬਰ ਨੂੰ ਹਾਈਕੋਰਟ ਨੇ ਭਰਤੀ ਤੇ ਸਟੇਅ ਲਾ ਦਿੱਤੀ। ਜੋ ਜਿਥੇ ਸੀ, ਓਥੇ ਈ ਰੁਕ ਗਿਆ। ਸਾਡੇ ਕੁਝ ਕੁ ਸਾਥੀਆਂ ਨੂੰ ਹੀ ਸਟੇਸ਼ਨ ਮਿਲ ਸਕੇ ਜਦਕਿ ਅੱਧਿਆਂ ਕੋਲ ਜੁਆਇਨਿੰਗ ਲੈਟਰ ਤਾਂ ਹੈਗੇ ਪਰ ਸਟੇਸ਼ਨ ਕੋਈ ਨੀ ਮਿਲੇ। ਕਈਆਂ ਨੂੰ ਜੁਆਇਨਿੰਗ ਲੈਟਰ ਤੱਕ ਨੀ ਮਿਲੇ। ਹੁਣ ਤੱਕ 5-6 ਸੁਣਵਾਈਆਂ ਹੋ ਚੁੱਕੀਆਂ ਹਨ ਪਰ ਸਰਕਾਰ ਨੇ ਢੰਗ ਨਾਲ ਪੈਰਵਾਈ ਈ ਨੀ ਕੀਤੀ। ਫਰੰਟ ਦੇ ਪ੍ਰਤੀਨਿਧੀ ਮੰਡਲ ਨੇ ਮੰਗ ਪੱਤਰ ਰਾਹੀ ਜੋਰਦਾਰ ਮੰਗ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀਆ ਮੰਗਾਂ ਨੂੰ ਪਾਰਟੀ ਦੇ ਏਜੰਡੇ ਤੇ ਰੱਖਿਆ ਜਾਵੇ।  ਕੁਝ ਨਵ ਨਿਯੁਕਤ ਸਹਾਇਕ ਪ੍ਰੋਫੈਸਰ ਆਪਣੀਆਂ ਪਿਛਲੀਆਂ ਅਰਧ-ਸਰਕਾਰੀ ਸੇਵਾਵਾ  ਅਤੇ ਖੋਜਾਰਥੀ ਆਪਣੀਆਂ ਫੈਲੋਸ਼ਿਪਾਂ ਤਿਆਗ ਕੇ ਆਪਣੀ ਨਿਯੁਕਤੀ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਵਿਚ ਬੈਠੇ ਹਨ। ਪੰਜਾਬ ਸਰਕਾਰ ਦੀ ਨਜਰਅੰਦਾਜ਼ੀ ਤੋਂ ਨਿਰਾਸ਼ ਹੋ ਕੇ ਆਸ ਦੀ ਉਮੀਦ ਲੈ ਕੇ ਪ੍ਰਿੰਸੀਪਲ ਬੁਧ ਰਾਮ ਨਾਲ ਮੁਲਾਕਾਤ ਕੀਤੀ ਗਈ। ਬੁਧ ਰਾਮ ਜੀ  ਨੇ ਸਭ ਦੇ ਵਿਚਾਰ ਸੁਣ ਕੇ ਮੰਗ ਪੱਤਰ ਸਵੀਕਾਰ ਕੀਤਾ ਤੇ ਆਪਣੀਆਂ ਮੰਗਾਂ ਨੂੰ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਕਰਨ ਦਾ ਭਰੋਸਾ ਦਿਵਾਇਆ। ਉਹਨਾਂ ਇਥੋਂ ਤੱਕ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਆਪਣੀ ਭਰਤੀ ਨੂੰ ਪੂਰ ਚੜ੍ਹਾਉਣ ਲਈ ਪਹਿਲਕਦਮੀ ਕੀਤੀ ਜਾਵੇਗੀ। ਉਨਾਂ ਯਕੀਨ ਦਿਵਾਇਆ ਕਿ  ਉਹ ਢੁੱਕਵੀਂ ਪੈਰਵਾਈ ਕਰਕੇ ਨਵ ਨਿਯੁਕਤ ਸਹਾਇਕ ਪ੍ਰੋਫੈਸਰ ਦੀ ਭਰਤੀ ਨੂੰ ਸਿਰੇ ਚਾੜਿਆ ਜਾਵੇਗਾ ਤਾਂ ਹੋ ਉੱਚ ਸਿੱਖਿਆ ਦਾ ਪੱਧਰ ਹੋਰ ਉੱਚਾ ਹੋ ਸਕੇ।  ਸਾਡਾ ਮਸਲਾ ’ਕੱਲੀ 1158 ਜਣਿਆਂ ਦੀ ਭਰਤੀ ਦਾ ਈ ਨੀ ਬਲਕਿ ਸਰਕਾਰੀ ਕਾਲਜਾਂ ਨੂੰ ਬਚਾਉਣ ਦਾ ਹੈ।

LEAVE A REPLY

Please enter your comment!
Please enter your name here