ਝੁਨੀਰ ਪੁਲਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਬਰਾਮਦ

0
33

ਝੁਨੀਰ, 16 ਮਾਰਚ (ਸਾਰਾ ਯਹਾ, ਬੀ.ਪੀ.ਅੈਸ) : ਪੁਲਸ ਨੇ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ।ਥਾਣਾ ਮੁਖੀ ਹਰਜੀਤ ਸਿੰਘ ਮਾਨ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਆਈ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਖੜ੍ਹੇ ਸਨ ਉਨ੍ਹਾਂ ਨੇ ਫੱਤਾ ਮਾਲੋਕਾ ਅਤੇ ਝੁਨੀਰ ਦੇ ਵਿਚਕਾਰ ਭਾਖੜਾ ਨਹਿਰ ਦੇ ਕੋਲ ਦੋ ਸ਼ੱਕੀ ਵਿਅਕਤੀ ਲਿਫਾਫਾ ਲੈ ਕੇ ਖੜ੍ਹੇ ਸਨ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲ 960ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ।ਦੋਸ਼ੀਆਂ ਦੀ ਪਹਿਚਾਣ ਜਨਕ ਰਾਜ ਅਤੇ ਗੁਰਦੀਪ ਸਿੰਘ ਬੱਗੀ ਵਾਸੀ ਝੁਨੀਰ ਵਜੋਂ ਹੋਈ ਇਨ੍ਹਾਂ ਦੇ ਖਿਲਾਫ਼ ਥਾਣਾ ਝੁਨੀਰ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।ਇਸੇ ਤਰ੍ਹਾਂ ਹੌਲਦਾਰ ਪਾਲ ਸਿੰਘ ਨੇ ਪਿੰਡ  ਮਾਖੇਵਾਲਾ  ਦੇ ਨਜ਼ਦੀਕ ਇੱਕ ਸ਼ੱਕੀ ਮਾਰੂਤੀ ਕਾਰ ਨੂੰ ਚੈੱਕ ਕੀਤਾ ਤਾਂ ਉਸ ਦੇ ਵਿੱਚੋਂ ਹਰਿਆਣਾ ਮਾਰਕਾ ਦੇ 20 ਡੱਬੇ ਨਾਜਾਇਜ਼ ਸ਼ਰਾਬ ਦੇ ਬਰਾਮਦ ਕੀਤੇ ਦੋਸ਼ੀ ਦੀ  ਪਹਿਚਾਣ ਕਰਮਜੀਤ ਸਿੰਘ ਵਾਸੀ ਨਰਿੰਦਰਪੁਰਾ ਵਜੋਂ  ਹੋਈ।

LEAVE A REPLY

Please enter your comment!
Please enter your name here