

ਮਾਨਸਾ, 26 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ): ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਨਾਗਰਿਕ ਨੂੰ ਵੋਟ ਬਣਵਾਉਣ ਤੋਂ ਵਾਂਝਾ ਨਾ ਰੱਖਣ ਦੇ ਮਕਸਦ ਨਾਲ 2 ਅਤੇ 3 ਮਾਰਚ ਨੂੰ (ਵੀ.ਵੀ.ਆਈ.ਪੀ.) ਵੋਟਰ ਵੈਰੀਫਿਕੇਸ਼ਨ ਇਨਫਰਮੇਸ਼ਨ ਪ੍ਰੋਗਰਾਮ ਦੇ ਤਹਿਤ ਮਾਨਸਾ ‘ਚ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ।
ਇਹ ਦੱਸਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਅਪਨੀਤ ਰਿਆਤ ਨੇ ਕਿਹਾ ਕਿ ਜਿਸ ਨਾਗਰਿਕ ਦੀ ਵੋਟ ਨਹੀਂ ਬਣੀ ਉਹ www.nvsp.in ਤੇ ਜਾ ਕੇ ਆਨਲਾਈਨ ਫਾਰਮ ਭਰ ਸਕਦੇ ਹਨ। ਵੋਟਰ ਸੂਚੀ ਵਿਚ ਆਪਣਾ ਨਾਂ ਅਤੇ ਵੇਰਵੇ ਦੀ ਜਾਣਕਾਰੀ ਲੈਣ ਲਈ ਵੋਟਰ ਹੈਲਪਲਾਈਨ 1950, ਵੋਟਰ ਹੈਲਪਲਾਈਨ ਮੋਬਾਇਲ ਐਪ ਡਾਊਨਲੋਡ ਕਰਕੇ ਜਾਂ ਇਸ ਤੋਂ ਇਲਾਵਾ ਮਮਮ.ਅਡਤਬ.ਜਅ ਵੈਬ ਪੋਰਟਲ ਤੇ ਵੀ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਈ.ਆਰ.ਓ. ਪੱਧਰ ਤੇ ਮੱਤਦਾਤਾ ਸਹੂਲਤਾਂ ਕੇਂਦਰ ਉਪਲਬਧ ਹਨ। 2 ਅਤੇ 3 ਮਾਰਚ ਨੂੰ ਹਰ ਮਤਦਾਨ ਕੇਂਦਰ ਤੇ ਬੀ.ਐਲ.ਓ. ਹਾਜਰ ਹੋਣਗੇ। ਆਪਣੇ ਮਤਦਾਤਾ ਕੇਂਦਰ ਵਿਚ ਜਾ ਕੇ ਵੋਟਰ ਸੂਚੀ ਵਿਚ ਆਪਣੇ ਨਾਮ ਦੀ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦੀ ਉਮਰ 1 ਜਨਵਰੀ 2019 ਨੂੰ 18 ਸਾਲ ਤੋਂ ਵੱਧ ਹੈ ਅਤੇ ਉਸ ਦੀ ਵੋਟ ਹਾਲੇ ਤੱਕ ਨਹੀਂ ਬਣੀ ਤਾਂ ਫਾਰਮ ਨੰਬਰ 6 ਭਰ ਕੇ ਆਪਣੇ ਬੀ.ਐਲ.ਓ. ਨੂੰ ਤੁਰੰਤ ਜਮ੍ਹਾਂ ਕਰਵਾਉ। ਉਨ੍ਹਾਂ ਕਿਹਾ ਵੋਟ ਬਣਵਾਉਣ ਤੋਂ ਵਾਂਝੇ ਨਾਗਰਿਕ ਇਨ੍ਹਾਂ ਸਪੈਸ਼ਲ ਕੈਂਪਾਂ ਵਿਚ ਜਾ ਕੇ ਸੰਪਰਕ ਕਰ ਸਕਦੇ ਹਨ।
EDITED BY : SARA YAHA | | Last Updated : 7:16 pm 26 ਫ਼ਰਵਰੀ 2019






















