1 ਸਤੰਬਰ ਤੋਂ 15 ਅਕਤੂਬਰ ਤੱਕ ਹਰ ਵੋਟਰ ਕਰ ਸਕਦੈ ਆਪਣੀ ਵੋਟ ਦੀ ਪੜਤਾਲ

0
31

ਮਾਨਸਾ, 01 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ—ਕਮ—ਜਿ਼ਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਪਨੀਤ ਰਿਆਤ ਦੀ ਅਗਵਾਈ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਵੋਟਰ ਪੜਤਾਲ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫ਼ਸਰ  ਨੇ ਦੱਸਿਆ ਕਿ ਪ੍ਰੋਗਰਾਮ ਅਨੁਸਾਰ 01 ਸਤੰਬਰ 2019 ਤੋਂ ਮਿਤੀ 15 ਅਕਤੂਬਰ 2019 ਤੱਕ ਹਰੇਕ ਵੋਟਰ ਵੱਲੋਂ ਆਪਣੀ ਵੋਟ ਦੀ ਪੜਤਾਲ ਕੀਤੀ ਜਾਣੀ ਹੈ। ਇਹ ਪੜਤਾਲ ਵੋਟਰ ਹੈਲਪਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਕਾਮਨ ਸਰਵਿਸ ਸੈਂਟਰ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਵੋਟਰ ਪੜਤਾਲ ਕਰਨ ਸਮੇਂ ਭਾਰਤੀ ਪਾਸਪੋਰਟ, ਡਰਾਇਵਿੰਗ ਲਾਇਸੰਸ, ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਕੋਈ ਵੀ ਹੋਰ ਦਸਤਾਵੇਜ਼ ਜ਼ੋ ਕਮਿਸ਼ਨ ਦੁਆਰਾ ਪ੍ਰਵਾਨਿਤ ਹੋਵੇ ਵਿੱਚੋਂ ਇੱਕ ਪਰੂਫ ਅਪਲੋਡ ਕਰਨਾ ਜਰੂਰੀ ਹੈ।

    ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਜੇਕਰ ਕਿਸੇ ਵੋਟਰ ਦੇ ਵੇਰਵਿਆਂ ਵਿੱਚ ਤਦਲੀਲੀ ਦੀ ਲੋੜ ਹੈ ਤਾਂ ਫਾਰਮ ਨੰ. 8, ਕਿਸੇ ਵੋਟਰ ਦੀ ਰਿਹਾਇਸ਼ ਨਾ ਹੋਣ ਕਾਰਨ ਜਾਂ ਮੌਤ ਹੋਣ ਜਾਣ ਕਾਰਨ ਵੋਟ ਕੱਟਣ ਦੀ ਲੋੜ ਹੈ ਤਾਂ ਫਾਰਮ ਨੰ: 7 ਪੁਰ ਕੀਤਾ ਜਾਵੇ।  ਫਾਰਮ ਆਟੋਮੈਟਿਕ ਜਨਰੇਟ ਕਰਨ ਦੀ ਸੁਵਿਧਾ ਵੋਟਰ ਹੈਲਪਲਾਈਨ ਮੋਬਾਇਲ ਐਪ, ਨੈਸ਼ਨਲ ਵੋਟਰ ਸਰਵਿਸ ਪੋਰਟਲ ਤੇ ਮੁਹੱਇਆ ਕਰਵਾਈ ਜਾ ਰਹੀ ਹੈ।
    ਉਨ੍ਹਾਂ ਦੱਸਿਆ ਕਿ ਬੂਥ ਲੈਵਲ ਅਫਸਰ 1 ਸਤੰਬਰ 2019 ਤੋਂ 15 ਅਕਤੂਬਰ 2019 ਤੱਕ ਜੋ ਆਮ ਪਬਲਿਕ ਵੱਲੋਂ ਪ੍ਰ੍ਰਮਾਣਿਕਤਾ ਦੌਰਾਨ ਜੇ ਵੇਰਵੇ ਦਿੱਤੇ ਗਏ ਹੋਣਗੇ ਉਹਨਾਂ ਦੀ ਪੜਤਾਲ ਘਰ—ਘਰ ਜਾ ਕੇ ਕੀਤੀ ਜਾਵੇਗੀ। ਜਿਨ੍ਹਾਂ ਵੋਟਰਾਂ ਵੱਲੋਂ ਵੇਰਵੇ ਨਹੀਂ ਦਿੱਤੇ ਗਏ ਹੋਣਗੇ, ਉਹਨਾਂ ਵੋਟਰਾਂ ਦੇ ਵੇਰਵੇ ਵੀ ਬੀ.ਐਲ.ਓ. ਵੱਲੋਂ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਰੀਕ ਵੋਟਰ ਨਿਸਚਿਤ ਸਮੇਂ ਦੇ ਅੰਦਰ ਆਪਣੀ ਵੋਟਰ ਤਸਦੀਕ ਕਰਨੀ ਯਕੀਨੀ ਬਣਾਵੇ ਅਤੇ ਬੂਥ ਲੈਵਲ ਅਫਸਰਾਂ ਨੂੰ ਪੂਰਣ ਸਹਿਯੋਗ ਦੇਣ।

LEAVE A REPLY

Please enter your comment!
Please enter your name here