

ਚੰਡੀਗੜ੍ਹ,(ਸਾਰਾ ਯਹਾ) 28 ਸਤੰਬਰ : ਪੰਜਾਬ ਸਰਕਾਰ ਨੇ ਸੂਬੇ ਵਿਚਲੇ ਸਾਰੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨਵੇਂ ਸਮੇਂ ਅਨੁਸਾਰ ਹੁਣ ਪ੍ਰਾਇਮਰੀ ਸਕੂਲ ਸਵੇਰ 9:00 ਤੋਂ ਸ਼ਾਮ 3:00 ਵਜੇ ਤੱਕ ਲੱਗਣਗੇ ਜਦਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਲਈ ਇਹ ਸਮਾਂ ਸਵੇਰੇ 9:00 ਤੋਂ ਸ਼ਾਮ 3:20 ਤੱਕ ਦਾ ਹੋਵੇਗਾ। ਸਕੂਲਾਂ ਦੀ ਸਮਾਂ ਬਦਲੀ ਦੇ ਇਹ ਹੁਕਮ 1 ਅਕਤੂਬਰ, 2018 ਤੋਂ ਅਗਲੇ ਹੁਕਮਾਂ ਤੱਕ ਪ੍ਰਭਾਵੀ ਰਹਿਣਗੇ।
EDITED BY : SARA YAHA | | Last Updated : 6:50 pm 28 September 2018























