*02 ਅਕਤੂਬਰ ਨੂੰ ਨਵੀਂ ਅਨਾਜ ਮੰਡੀ ਵਿਖੇ ਪੂਰੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ ਦੁਸ਼ਹਿਰੇ ਦਾ ਤਿਓਹਾਰ—ਪ੍ਰਧਾਨ ਪ੍ਰਵੀਨ ਗੋਇਲ*

0
79

ਮਾਨਸਾ, 29 ਸਤੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  — ਨਿਊ ਦੁ਼ਸਿ਼ਹਰਾ ਕਮੇਟੀ (ਰਜਿ.) ਮਾਨਸਾ ਦੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ 02 ਅਕਤੂਬਰ 2025 ਨੂੰ ਨਵੀਂ ਅਨਾਜ ਮੰਡੀ ਸਿਰਸਾ ਰੋਡ ਵਿਖੇ ਬੁਰਾਈ ਉੱਤੇ ਅੱਛਾਈ ਦੀ ਜਿੱਤ ਨੂੰ ਦਰਸ਼ਾਉਂਦਾ ਦੁਸਿ਼ਹਰੇ ਦਾ ਤਿਓਹਾਰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱੱਕ ਬਹੁਤ ਹੀ ਉਤਸ਼ਾਹ ਅਤੇ ਧੂਮ—ਧਾਮ ਨਾਲ ਮਨਾਇਆ ਜਾਵੇਗਾ, ਜਿਸ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਦੁਸ਼ਹਿਰੇ ਦੇ ਤਿਓਹਾਰ ਮੌਕੇ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈ.ਏ.ਐਸ., ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਐਸ.ਐਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਆਈ.ਪੀ.ਐਸ. ਅਤੇ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਚਰਨਜੀਤ ਸਿੰਘ ਅੱਕਾਂਵਾਲੀ ਸਿ਼ਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਗਣੇਸ਼ ਪੂਜਨ ਦੀ ਰਸਮ ਅਮਨ ਸਿੰਗਲਾ ਢੈਪਈ ਪੁੱਤਰ ਸ਼੍ਰੀ ਰਾਮਪਾਲ ਢੈਪਈ ਪ੍ਰਧਾਨ ਜਿ਼ਲ੍ਹਾ ਕਬੱਡੀ ਐਸੋਸੀਏਸ਼ਨ ਵੱਲੋਂ ਅਦਾ ਕੀਤੀ ਜਾਵੇਗੀ। ਇਸੇ ਤਰ੍ਹਾਂ ਨਾਰੀਅਲ ਦੀ ਰਸਮ ਕੌਮੀ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਪ੍ਰੇਮ ਕੁਮਾਰ ਅਰੋੜਾ, ਝੰਡਾ ਰਸਮ ਚੁਸ਼ਪਿੰਦਰ ਸਿੰਘ ਚਹਿਲ ਸੀਨੀਅਰ ਯੂਥ ਆਪ ਆਗੂ ਵੱਲੋਂ ਨਿਭਾਈ ਜਾਵੇਗੀ।

ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਹਨੂੰਮਾਨ ਪੂਜਨ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਰਾਕੇਸ਼ ਕੁਮਾਰ ਬਾਂਸਲ ਪਟਾਖੇ ਵਾਲੇ ਅਤੇ ਪ੍ਰਧਾਨ ਨਗਰ ਕੌਂਸਲ ਮਾਨਸਾ ਸੁਨੀਲ ਕੁਮਾਰ ਨੀਨੂੰ ਵੱਲੋਂ ਕੀਤਾ ਜਾਵੇਗਾ।ਸ਼੍ਰੀ ਰਾਮ ਪੂਜਨ ਦੀ ਰਸਮ ਵਾਈਨ ਕੰਟਰੈਕਟਰ ਭੀਮ ਸੈਨ ਹੈਪੀ, ਵਾਈਨ ਕੰਟਰੈਕਟਰ ਚਿਮਨ ਲਾਲ ਅਤੇ ਜਿ਼ਲ੍ਹਾ ਪ੍ਰਧਾਨ ਅਗਰਵਾਲ ਸਭਾ ਵਿਨੋਦ ਭੰਮਾ ਵੱਲੋਂ ਕੀਤਾ ਜਾਵੇਗਾ।ਰਿਬਨ ਦੀ ਰਸਮ ਜਿ਼ਲ੍ਹਾ ਜਨਰਲ ਸਕੱਤਰ ਸ਼ੋ੍ਰਮਣੀ ਅਕਾਲੀ ਦਲ ਸੱਤਪਾਲ ਬਾਂਸਲ ਵੱਲੋਂ ਨਿਭਾਈ ਜਾਵੇਗੀ। ਇਸ ਤੋਂ ਇਲਾਵਾ ਜੋਤੀ ਪ੍ਰਚੰਡ ਦੀ ਰਸਮ ਪ੍ਰਧਾਨ ਸਨਾਤਨ ਧਰਮ ਸਭਾ ਮਾਨਸਾ ਸਮੀਰ ਛਾਬੜਾ, ਪੰਜਾਬ ਮਾਲਵਾ ਪ੍ਰਧਾਨ ਸਿ਼ਵ ਸੈਨਾ ਅੰਕੁਸ਼ ਜਿੰਦਲ, ਪ੍ਰਧਾਨ ਭਾਰਤੀਆ ਮਹਾਂਵੀਰ ਦਲ ਮਾਨਸਾ ਭੂਸ਼ਣ ਕੁਮਾਰ ਗਰਗ, ਆਰੀਸ਼ ਗਰਗ ਮਹਾਸ਼ਕਤੀ ਰਾਈਸ ਮਿੱਲ, ਵਨੀਤ ਕੁਮਾਰ ਫੱਤਾ ਕੇ.ਸੀ.ਐਲ. ਘਰਾਟ, ਐਡਵੋਕੇਟ ਅਮਨਦੀਪ ਕਾਂਸਲ, ਡਾ. ਜੀਵਨ ਗਰਗ ਐਮ.ਡੀ.ਮੈਡੀਸਨ ਜੀਵਨ ਹਸਪਤਾਲ ਅਤੇ ਧਰਮਪਾਲ ਸੰਟੂ ਵੱਲੋਂ ਕੀਤੀ ਜਾਵੇਗੀ।ਰਾਜੇਸ਼ ਬਾਂਸਲ ਇਸ ਪ੍ਰੋਗਰਾਮ ਲਈ ਵਿਸ਼ੇਸ਼ ਸਹਿਯੋਗੀ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਵਾਰ ਦੁਸਿ਼ਹਰੇ ਮੌਕੇ ਰਾਵਣ ਅਤੇ ਕੁੰਭਕਰਨ ਦੇ 50 ਫੁੱਟ ਦੇ ਬੁੱਤ ਸ਼ਣਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ ਕਿਰਨਾਂ ਦੀ ਝਲਕ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹੋਣਗੇ, ਜਿਨ੍ਹਾਂ ਨੂੰ ਇਸ ਵਾਰ ਰਿਮੋਟ ਕੰਟਰੋਲ ਨਾਲ ਅਗਨੀ ਭੇਂਟ ਕੀਤਾ ਜਾਵੇਗਾ।ਇਸ ਤੋਂ ਇਲਾਵਾ ਲੋਕਾਂ ਦੇ ਮਨੋਰੰਜਨ ਲਈ ਪੰਜਾਬ ਦੇ ਪ੍ਰਸਿੱਧ ਕਲਾਕਾਰ ਸੇਵਕ ਸੰਦਲ ਐਂਡ ਪਾਰਟੀ, ਮੌਟੂ—ਪਤਲੂ ਲੰਬੂ ਜੋਕਰ, ਡੀ.ਬੀ.ਸੀ. ਡਾਂਸ ਅਕੈਡਮੀ, ਆਕਰਸ਼ਕ ਆਤਿਸ਼ਬਾਜ਼ੀ ਅਤੇ ਖਾਣ—ਪੀਣ ਲਈ ਵੱਖ—ਵੱਖ ਸਟਾਲਾਂ ਵੀ ਲਗਾਈਆਂ ਜਾਣਗੀਆਂ।

ਪ੍ਰਧਾਨ ਪ੍ਰਵੀਨ ਗੋਇਲ ਅਤੇ ਸਮੂਹ ਮੈਨੇਜਮੈਂਟ ਨੇ ਇਲਾਕਾ ਨਿਵਾਸੀਆਂ ਨੂੰ ਬੁਰਾਈ ਉੱਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਇਸ ਦਸਿ਼ਹਰੇ ਦੇ ਤਿਓਹਾਰ ਨੂੰ ਮਨਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ 02 ਅਕਤੂਬਰ 2025 ਨੂੰ ਨਵੀਂ ਅਨਾਜ ਮੰਡੀ, ਸਰਸਾ ਰੋਡ ਮਾਨਸਾ ਵਿਖੇ ਪੰਹੁਚ ਕੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਵਿੱਚ ਵਾਈਸ ਪ੍ਰਧਾਨ ਸੁਭਾਸ਼ ਕੁਮਾਰ,ਅਨਿਲ ਕੁਮਾਰ ਤੇ ਸੁਨੀਲ ਕੁਮਾਰ ਸ਼ੀਲਾ, ਸੈਕਟਰੀ ਰਾਕੇਸ਼ ਕੁਮਾਰ ਰਾਜਾ, ਜੁਆਇੰਟ ਸੈਕਟਰੀ ਰਮੇਸ਼ ਕੁਮਾਰ ਮੇਸ਼ੀ ਤੇ ਦੀਪਕ ਕੁਮਾਰ ਦੀਪੂ, ਚੇਅਰਮੈਨ ਵਰੁਣ ਬਾਂਸਲ ਵੀਨੂੰ, ਦੀਪਕ ਗਰਗ, ਚੰਦਨ ਤੇ ਸਿ਼ਵੇਕ ਜਿੰਦਲ, ਸਰਪ੍ਰਸ਼ਤ ਸੁਰਿੰਦਰ ਕੁਮਾਰ ਗੋਇਲ, ਅਵਤਾਰ ਗੁਪਤਾ, ਵਿਜੈ ਟਰਾਂਸਪੋਰਟਰ ਤੇ ਹਰੀ ਮੋਹਨ, ਕੈਸ਼ੀਅਰ ਪ੍ਰਦੀਪ ਟੋਨੀ, ਪ੍ਰੈਸ਼ ਸਕੱਤਰ ਡਾ. ਵਿਕਾਸ ਸ਼ਰਮਾ ਤੇ ਹਰੀ ਕ੍ਰਿਸ਼ਨ, ਸਟੇਜ ਸੈਕਟਰੀ ਬਲਜੀਤ ਸ਼ਰਮਾ ਤੇ ਅਸੋ਼ਕ ਗਰਗ, ਰਵੀ ਕੁਮਾਰ, ਰਾਮ ਪਾਲ, ਕ੍ਰਿਸ਼ਨ ਗਰਗ, ਵਿਜੇ ਡਾਬਲਾ ਅਤੇ ਤਰਸੇਮ ਡੇਲੂਆਣਾ ਦਾ ਸਹਿਯੋਗ ਰਿਹਾ।

LEAVE A REPLY

Please enter your comment!
Please enter your name here