

ਚੰਡੀਗੜ•,(ਸਾਰਾ ਯਹਾ) 7 ਦਸੰਬਰ:ਕਈ ਪ੍ਰਸਿੱਧ ਸਾਬਕਾ ਫ਼ੌਜੀਆਂ ਦਾ ਕਹਿਣਾ ਹੈ ਕਿ ਸਤੰਬਰ 2016 ਵਿਚ ਹੋਏ ‘ਸਰਜੀਕਲ ਸਟ੍ਰਾਈਕ’ ਨੂੰ ਸਿਆਸੀ ਲਾਹਾ ਲੈਣ ਲਈ ਕੇਂਦਰ ਦੀ ਮੋਦੀ ਸਰਕਾਰ ਵਲੋਂ ਬੇਲੋੜਾ ਪ੍ਰਚਾਰਿਆ ਗਿਆ ਜਿਸ ਨਾਲ ਸੀਮਾ ਪਾਰ ਦੇ ਦੁਸ਼ਮਣਾਂ ਨੂੰ ਨੁਕਸਾਨ ਪਹੁੰਚਾਉਣ ਲਈ ਭਾਰਤ ਦੀ ਭਵਿੱਖ ਸਬੰਧੀ ਸੁਰੱਖਿਆ ਕਾਰਵਾਈ ਨੂੰ ਖ਼ਤਰੇ ਵਿਚ ਪਾ ਦਿੱਤਾ ਗਿਆ ਹੈ।
ਮਿਲਟੀ ਲਿਟਰੇਚਰ ਫ਼ੈਸਟੀਵਲ-2018 ਦੇ ਅੱਜ ਪਹਿਲੇ ਦਿਨ ਸਾਬਕਾ ਫ਼ੌਜੀਆਂ ਨੇ ਪੈਨਲ ਵਿਚਾਰ-ਚਰਚਾਵਾਂ ਦੌਰਾਨ ਲਾਈਨ ਆਫ਼ ਕੰਟਰੋਲ ਪਾਰ ਦੇ ਬਦਲਾ ਲੈਣ ਦੀ ਕਾਰਵਾਈਆਂ ਨੂੰ ਸੈਨਾ ਲਈ ਨਿਯਮਿਤ ਕਾਰਵਾਈ (ਬਿਜ਼ਨਸ ਐਜ਼ ਯੁਜ਼ੂਅਲ) ਦੱਸਦਿਆਂ ਕੇਂਦਰ ਸਰਕਾਰ ਵਲੋਂ ਆਪਣੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਸੈਨਾ ਦੇ ਸਫ਼ਲ ਅਭਿਆਨਾਂ ਦੀ ਰਾਜਨੀਤੀ ਕਰਨ ‘ਤੇ ਤਿੱਖੀ ਆਲੋਚਨਾ ਕੀਤੀ।
‘ਰੋਲ ਆਫ਼ ਕਰਾਸ-ਬਾਰਡਰ ਆਪ੍ਰੇਸ਼ਨਜ਼ ਅਤੇ ਸਰਜੀਕਲ ਸਟ੍ਰਾਈਕਸ’ ‘ਤੇ ਚਰਚਾ ਦੌਰਾਨ ਪ੍ਰਸਿੱਧ ਰੱਖਿਆ ਮਾਹਰ ਕਰਨਲ (ਸੇਵਾ ਮੁਕਤ) ਅਜੈ ਸ਼ੁਕਲਾ ਨੇ ਹਾਲੀਆ ਸਮੇਂ ਵਿੱਚ ਫ਼ੌਜ ਦੀਆਂ ਪ੍ਰਾਪਤੀਆਂ ਨੂੰ ਸਿਆਸੀ ਰੰਗਤ ਦੇਣ ਦੇ ਰੁਝਾਨ ‘ਤੇ ਚਿਤਾਵਨੀ ਦਿੱਤੀ। ਉਨ•ਾਂ ਇਸ ਮੌਕੇ ਰੱਖਿਆ ਸੈਨਾਵਾਂ ਵੱਲੋਂ ਕੀਤੀਆਂ ਜਾਂਦੀਆਂ ਫ਼ੌਜੀ ਕਾਰਵਾਈਆਂ ਦੀ ਮਰਿਆਦਾ ਨੂੰ ਬਣਾਈ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ।
ਭਾਰਤੀ ਸੈਨਾ ਵੱਲੋਂ ਪਠਾਨਕੋਟ ਅਤੇ ਉੜੀ ਹਮਲੇ ਦੇ ਜਵਾਬ ਵਿੱਚ ਸਤੰਬਰ 2016 ਨੂੰ ਕੀਤੀ ਗਈ ਸਰਜੀਕਲ ਸਟ੍ਰਾਈਕ ਦੇ ਕੀਤੇ ਗਏ ਹੱਦੋਂ ਵਧ ਪ੍ਰਚਾਰ ਨੇ ਭਾਰਤੀ ਰਾਜਨੀਤਿਕ ਆਗੂਆਂ ਲਈ ਇੱਕ ਅਜਿਹੀ ਮਾਰੂ ਮਿਸਾਲ ਕਾਇਮ ਕਰ ਦਿੱਤੀ ਹੈ, ਜੋ ਕਿ ਭਵਿੱਖ ਵਿੱਚ ਕਿਸੇ ਸੰਭਾਵੀ ਅਤਿਵਾਦੀ ਹਮਲੇ ਦੇ ਜਵਾਬੀ ਕਾਰਵਾਈ ਵਿੱਚ ਮੁਸ਼ਕਲਾਂ ਖੜ•ੀਆਂ ਕਰੇਗਾ। ਕਰਨਲ ਸ਼ੁਕਲਾ ਨੇ ਕਿਹਾ ਕਿ ਹਰੇਕ ਸਫ਼ਲਤਾ ਤੁਹਾਡੀ ਜ਼ਿੰਮੇਵਾਰੀ ਵਿੱਚ ਵਾਧਾ ਕਰ ਦਿੰਦੀ ਹੈ ਜਿਸ ਕਾਰਨ ਪਾਕਿਸਤਾਨ ਇਸ ਗੱਲ ਲਈ ਭਲੀਭਾਂਤ ਜਾਣੂ ਹੋ ਗਿਆ ਹੈ ਕਿ ਹਰੇਕ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਉਤੇ ਸਰਹੱਦ ਪਾਰ ਕਾਰਵਾਈ ਕਰਨ ਲਈ ਬੇਹੱਦ ਦਬਾਅ ਹੇਠ ਰਹੇਗਾ।
ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਸਾਬਕਾ ਥਲ ਸੈਨਾ ਮੁਖੀ ਵੀ.ਪੀ. ਮਲਿਕ ਸਮੇਤ ਕਈ ਸਾਬਕਾ ਜਨਰਲਾਂ ਅਤੇ ਕਮਾਂਡਰਾਂ ਦੀ ਸ਼ਮੂਲੀਅਤ ਵਾਲੀ ਵਿਚਾਰ-ਚਰਚਾ ਦੌਰਾਨ ਉਤਰੀ ਕਮਾਂਡ ਦੇ ਸਾਬਕਾ ਆਰਮੀ ਕਮਾਂਡਰ ਲੈਫ਼ਨੀਨੈਂਟ ਜਨਰਲ ਡੀ.ਐਸ. ਹੁੱਡਾ, ਪੀ.ਵੀ.ਐਸ.ਐਮ. ਨੇ ਕਿਹਾ ਕਿ ਸਫ਼ਲਤਾ ਬਾਰੇ ਉਤਸ਼ਾਹ ਹੋਣਾ ਕੁਦਰਤੀ ਗੱਲ ਹੈ ਪਰੰਤੂ ਇਸ ਉਤਸ਼ਾਹ ਨੂੰ ਨਿਰੰਤਰ ਪ੍ਰਚਾਰਨਾ ਬੇਅਰਥ ਸੀ।
ਦਰਸ਼ਕਾਂ ਦੇ ਸਵਾਲ ਦੇ ਜਵਾਬ ਵਿਚ ਜਨਰਲ ਹੁੱਡਾ ਨੇ ਕਿਹਾ ਕਿ ਇਹ ਬਿਹਤਰ ਹੁੰਦਾ, ਜੇ ਅਸੀਂ ਇਸ ਕਾਰਵਾਈ ਨੂੰ ਗੁਪਤ ਰੱਖਿਆ ਹੁੰਦਾ। ਉਨ•ਾਂ ਕਿਹਾ ਕਿ ਅਜਿਹੇ ਹਰੇਕ ਹਮਲੇ ਦਾ ਉਦੇਸ਼ ਰਣਨੀਤਕ ਅਤੇ ਯੁੱਧਨੀਤਕ ਹੋਣਾ ਸੀ ਜਿਸ ਨੇ ਵਿਰੋਧੀਆਂ ਨੇ ਮਨੋਬਲ ਨੂੰ ਠੇਸ ਪਹੁੰਚਾਉਣੀ ਸੀ। ਉਨ•ਾਂ ਕਿਹਾ ਕਿ ਉਹ ਪੂਰੇ ਵਿਸ਼ਵਾਸ ਨਾਲ ਇਹ ਗੱਲ ਨਹੀਂ ਕਹਿ ਸਕਦੇ ਕਿ ਭਾਰਤ ਨੇ ਇਸ ਕਾਰਵਾਈ ਦੌਰਾਨ ਅਸਲ ਉਦੇਸ਼ ਦੀ ਪ੍ਰਾਪਤੀ ਕੀਤੀ ਸੀ।
ਇਸ ਤੋਂ ਪਹਿਲਾਂ, ਇਕ ਸਵਾਲ ਦੇ ਜਵਾਬ ਵਿਚ ਕਰਨਲ ਸ਼ੁਕਲਾ ਨੇ ਕਿਹਾ ਕਿ ਇਸ ਹਮਲੇ ਨਾਲ ਪਾਕਿਸਤਾਨ ‘ਤੇ ਉਲਟ ਪ੍ਰਭਾਵ ਪੈਣਾ ਅਤੇ ਉਸ ਵੱਲੋਂ ਭਾਰਤ ਵਿਰੁੱਧ ਆਪਣੀ ਅਤਿਵਾਦ ਵਾਲੀ ਨੀਤੀ ਵਿੱਚ ਕੋਈ ਬਦਲਾਅ ਲਿਆਉਣਾ ਸਮਝਣਾ ਸਾਡੀ ਸਿਰਫ਼ ਖ਼ੁਸ਼ਫ਼ਹਿਮੀ ਹੈ। ਉਨ•ਾਂ ਕਿਹਾ ਕਿ ਸਤੰਬਰ 2016 ਤੋਂ ਪਹਿਲਾਂ ਜੰਮੂ ਅਤੇ ਕਸ਼ਮੀਰ ਵਿਚ ਭਾਰਤੀ ਫ਼ੌਜਾਂ ਨੂੰ ਬਹੁਤ ਨੁਕਸਾਨ ਸਹਿਣਾ ਪਿਆ ਹੈ ਜਿਸ ਨੇ ਸੈਨਾ ਅਤੇ ਸਿਆਸੀ ਜਮਾਤ ਵਿਚਕਾਰ ਵਿਚਾਰਕ ਮਤਭੇਦ ਪੈਦਾ ਕਰ ਦਿੱਤਾ। ਕਰਨਲ ਸ਼ੁਕਲਾ ਨੇ ਕਿਹਾ ਕਿ ਦੋਵਾਂ ਸਰਹੱਦਾਂ ਦੇ ਆਰ-ਪਾਰ ਕੁੱਝ ਅਹਿਮ ਕਾਰਵਾਈਆਂ ਕਰਨ ਦੀ ਲੋੜ ਹੈ।
ਲੈਫ. ਜਨਰਲ (ਸੇਵਾ ਮੁਕਤ) ਐਨ.ਐਸ. ਬਰਾੜ ਨੇ 1981 ਦੌਰਾਨ ਇਜ਼ਰਾਈਲ ਵੱਲੋਂ ਇਰਾਕ ਦੇ ਪਰਮਾਣੂ ਟਿਕਾਣਿਆਂ ‘ਤੇ ਕੀਤੇ ਹਵਾਈ ਹਮਲਿਆਂ, ਜਿਨ•ਾਂ ਨਾਲ ਕਾਫ਼ੀ ਨੁਕਸਾਨ ਪਹੁੰਚਿਆ ਸੀ, ਦੀ ਮਿਸਾਲ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਅਜਿਹੀ ਕਾਰਵਾਈ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਦੁਸ਼ਮਣਾਂ ‘ਤੇ ਦੁਰਗਾਮੀ ਪ੍ਰਭਾਵ ਪੈਣਾ ਯਕੀਨੀ ਬਣਾਇਆ ਜਾਵੇ। ਰਾਜਨੀਤਕ ਆਗੂਆਂ ਨੂੰ ਵਕਤੀ-ਦਲੇਰੀ ਤੋਂ ਦੂਰ ਰਹਿਣ ਦੀ ਤਾਕੀਦ ਕਰਦਿਆਂ ਉਨ•ਾਂ ਕਿਹਾ ਕਿ ਅਜਿਹੇ ਸਿਆਸੀ ਵਿਸ਼ੇਸ਼ ਮੁਠਭੇੜਾਂ ਦੌਰਾਨ ਹੁੰਦੇ ਨੁਕਸਾਨ ਦੀ ਜ਼ਿੰਮੇਵਾਰੀ ਚੁੱਕਣ ਲਈ ਵੀ ਤਿਆਰ ਰਹਿਣ।
ਇਸ ਗੱਲ ਦੀ ਹਾਮੀ ਭਰਦਿਆਂ ਜਨਰਲ ਚੀਮਾ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਦੀ ਇੰਨੀ ਮਸ਼ਹੂਰੀ ਹੋਣ ਤੋਂ ਬਾਅਦ ਇਹ ਸੋਚਣਾ ਕਿ ਪਾਕਿਸਤਾਨ ਆਪਣੀਆਂ ਗਤੀਵਿਧੀਆਂ ਨੂੰ ਬਦਲਣ ਬਾਰੇ ਸੋਚੇਗਾ, ਹਾਸੋਹੀਣਾ ਹੈ।
ਹਿੰਦੀ ਕਾਵਿ ਵਿੱਚ ‘ਵੀਰ ਪਰੰਪਰਾ (ਵੀਰ ਰਸ) ਵਿਸ਼ੇ ‘ਤੇ ਕਰਵਾਏ ਹਿੰਦੀ ਕਾਵਿ ਸੈਸ਼ਨ ਦੀ ਸ਼ੁਰੂਆਤ ਦੌਰਾਨ ਪ੍ਰਸਿੱਧ ਟੀ.ਵੀ. ਸ਼ਖਸੀਅਤ ਅਤੇ ਲੇਖਕਾ ਸ਼੍ਰੀਮਤੀ ਮ੍ਰਿਣਾਲ ਪਾਂਡੇ ਨੇ ਦੇਸ਼ ਭਗਤੀ ਦੇ ਸ਼ਬਦਾਂ ਨਾਲ ਹਿੰਦੀ ਕਾਵਿ ਵਿਚ ਵੀਰ ਰਸ ਪੈਦਾ ਕੀਤਾ ਅਤੇ ਬਹਾਦਰੀ ਨੂੰ ਉਜਾਗਰ ਕਰਨ ਦੀ ਮਹੱਤਤਾ ‘ਤੇ ਚਾਨਣਾ ਪਾਇਆ।
ਮਸ਼ਹੂਰ ਹਿੰਦੀ ਲੇਖਕ ਅਤੇ ਕਵੀ ਸ੍ਰੀ ਅਸ਼ੋਕ ਚੱਕਰਧਰ ਨੇ ਪ੍ਰਾਚੀਨਕਾਲ, ਮੱਧਕਾਲ ਅਤੇ ਆਧੁਨਿਕ ਕਾਲ ਵਿਚ ਹਿੰਦੀ ਕਵਿਤਾ ਅਤੇ ਸਾਹਿਤ ਦੇ ਸ਼ਾਨਦਾਰ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਈ ਜੰਗਾਂ ਅਤੇ ਲੜਾਈਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਯੋਧਿਆਂ ਨੂੰ ਕਿਵੇਂ ਵੀਰ ਰਸੀ ਕਵਿਤਾਵਾਂ ਨੇ ਪ੍ਰੇਰਿਤ ਕੀਤਾ ਅਤੇ ਆਪਣੀ ਮਾਤ-ਭੂਮੀ ਲਈ ਕੁਰਬਾਨੀਆਂ ਦੇਣ ਲਈ ਉਤਸ਼ਾਹਤ ਕੀਤਾ। ਉਹਨਾਂ ਨੇ ਵੀਰ ਰਸੀ ਕਵਿਤਾਵਾਂ ਸੁਣਾ ਕੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰ ਦਿੱਤੀ।
EDITED BY : SARA YAHA | | Last Updated : 7:05 PM 7 ਦਸੰਬਰ 2018
























