*ਜ਼ਿੰਦਾ ਗਾਵਾਂ ਨੂੰ ਮਾਰ ਕੇ ਕੀਤਾ ਜਾ ਰਿਹਾ ਸੀ ਵਪਾਰ, ਬੁੱਚੜ ਖਾਨੇ ‘ਚੋਂ ਤਿੰਨ ਲੋਕ ਗ੍ਰਿਫਤਾਰ*

0
55

ਗੁਰਦਾਸਪੁਰ 12,ਅਕਤੂਬਰ (ਸਾਰਾ ਯਹਾਂ): ਗੁਰਦਾਸਪੁਰ ਪੁਲਿਸ ਨੇ ਸੂਚਨਾ ਦੇ ਅਧਾਰ ‘ਤੇ ਵੱਡੀ ਕਾਰਵਾਈ ਕਰਦੇ ਹੋਏ ਕਸਬਾ ਧਾਰੀਵਾਲ ਦੇ ਕੋਲ ਨਾਜਾਇਜ਼ ਤੌਰ ‘ਤੇ ਚਲ ਰਹੇ ਬੁੱਚੜ ਖਾਨੇ ਦਾ ਪਰਦਾ ਫਾਸ਼ ਕੀਤਾ।  ਇਥੇ ਜ਼ਿੰਦਾ ਗਾਵਾਂ ਨੂੰ ਮਾਰ ਕੇ ਵਪਾਰ ਕੀਤਾ ਜਾਂਦਾ ਸੀ। ਪੁਲਿਸ ਨੇ ਬੁੱਚੜ ਖਾਨੇ ‘ਚੋਂ ਕੰਮ ਕਰਦੇ ਤਿੰਨ ਲੋਕ ਨੂੰ ਗ੍ਰਿਫਤਾਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। 

ਮੌਕੇ ‘ਤੇ ਮੌਜੂਦ ਸ਼ਿਵ ਸੈਨਾ ਬਾਲ ਠਾਕਰੇ ਦੇ ਯੂਥ ਨੇਤਾ ਹਨੀ ਮਹਾਜਨ ਨੇ ਕਿਹਾ ਕਿ ਇਨ੍ਹਾਂ ਬੁੱਚੜ ਖਾਨਿਆਂ ਤੋਂ ਆਸਪਾਸ ਦੇ ਲੋਕ ਬਹੁਤ ਦੁਖੀ ਸਨ।ਇਸ ਦੀਆਂ ਕਈ ਸ਼ਿਕਾਇਤਾਂ  ਪੁਲਿਸ ਨੂੰ ਕੀਤਿਆਂ ਸਨ। ਪੁਲਿਸ ਨੇ ਵੀ ਇਨ੍ਹਾਂ ‘ਤੇ ਕਾਰਵਾਈ ਕੀਤੀ ਸੀ, ਪਰ ਫਿਰ ਵੀ ਇਹੋ ਜਹੇ ਸ਼ਾਤਿਰ ਲੋਕ ਪੁਲਿਸ ਤੋਂ ਬਚਦੇ-ਬਚਾਉਂਦੇ ਲੁਕਵੀਂ ਥਾਂਵਾ ‘ਤੇ ਨਾਜਾਇਜ਼ ਤੌਰ ‘ਤੇ ਬੁੱਚੜ ਖਾਨੇ ਚਲਾ ਰਹੇ ਹਨ। 

ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪੁਲਿਸ ਵਲੋਂ ਅਜਿਹੇ ਬੁੱਚੜ ਖਾਨਿਆ ਦਾ ਪਰਦਾਫਾਸ਼ ਕਰਨ ਦਾ ਇਹ ਕਦਮ ਸ਼ਲਾਘਾਯੋਗ ਹੈ ਅਤੇ ਇਨ੍ਹਾਂ ਬੁੱਚੜ ਖਾਨਿਆ ਨੂੰ ਸਦਾ ਲਈ ਬੰਦ ਕਰਦੇ ਹੋਏ ਇਨ੍ਹਾਂ ਦੇ ਮਾਲਿਕਾਂ ਨੂੰ ਸਖਤ ਕਾਨੂੰਨੀ ਕਾਰਵਾਈ ਦੇ ਦਾਇਰੇ ‘ਚ ਲਿਆ ਕੇ ਸਜ਼ਾ ਦੇਣੀ ਚਾਹੀਦੀ ਹੈ। ਓਥੇ ਹੀ ਬੁੱਚੜ ਖਾਨੇ ‘ਚੋਂ ਕਾਬੂ ਕੀਤੇ ਗਏ ਲੋਕਾਂ ਦਾ ਕਹਿਣਾ ਸੀ ਕਿ ਇਸ ਬੁੱਚੜ ਖ਼ਾਨੇ ਨੂੰ ਸਾਬਕਾ ਸਰਪੰਚ ਨਿਯਮਤ ਮਸੀਹ ਚਲਾ ਰਿਹਾ ਹੈ। ਉਹ ਇਥੇ ਕੰਮ ਕਰਦੇ ਹਨ ਅਤੇ ਬਾਕੀ ਸਭ ਤੁਹਾਡੇ ਸਾਹਮਣੇ ਹੈ। 

ਗੁਰਦਾਸਪੁਰ ਪੁਲਿਸ ਦੇ ਡੀਐਸਪੀ ਰਾਜੇਸ਼ ਕੱਕੜ ਦਾ ਕਹਿਣਾ ਸੀ ਕਿ ਪੁਲਿਸ ਨੇ ਨਾਜਾਇਜ਼ ਚਲ ਰਹੇ ਅਜਿਹੇ ਬੁੱਚੜ ਖਾਨੇ ਦਾ ਪਰਦਾਫਾਸ਼ ਕੀਤਾ ਹੈ ਜਿਥੇ ਜਿਉਂਦੀਆਂ ਗਾਵਾਂ ਨੂੰ ਮਾਰ ਦਿੱਤਾ ਜਾਂਦਾ ਸੀ। ਬਾਕੀ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ। ਤਫਤੀਸ਼ ‘ਚ ਜੋ ਕੁਝ ਸਾਹਮਣੇ ਆਏਗਾ ਉਸਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

LEAVE A REPLY

Please enter your comment!
Please enter your name here