ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਹੋਈ ਅਹਿਮ ਮੀਟਿੰਗ

0
25

ਮਾਨਸਾ, 03 ਜਨਵਰੀ (ਬਲਜੀਤ ਸ਼ਰਮਾ) : ਜ਼ਿਲ੍ਹਾ ਰੱੈਡ ਕਰਾਸ ਸੁਸਾਇਟੀ ਮਾਨਸਾ ਦੀਆਂ ਗਤੀਵਿਧੀਆਂ ਸਬੰਧੀ  ਰੈੱਡ ਕਰਾਸ ਕਾਰਜਕਾਰੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਰੈੱਡ ਕਰਾਸ ਸੁਸਾਇਟੀ ਮਾਨਸਾ ਨੂੰ 4 ਕਨਾਲ 5 ਮਰਲੇ ਜ਼ਮੀਨ ਦੇ ਦਸਤਾਵੇਜ਼ ਸੌਪਣ ਵਾਲੇ ਸ਼੍ਰੀ ਹੇਮ ਰਾਜ ਅਤੇ ਉਸਦੇ ਪਰਿਵਾਰ ਦਾ ਧੰਨਵਾਦ ਕੀਤਾ।
ਇਸ ਤੋਂ ਇਲਾਵਾ ਰੈੱਡ ਕਰਾਸ ਦੀਆਂ ਗਤੀਵਿਧੀਆਂ ਹਿੱਤ ਡਿਪਟੀ ਕਮਿਸ਼ਨਰ ਵਲੋਂ ਰੈੱਡ ਕਰਾਸ ਦੀ ਸਿਰਸਾ ਰੋਡ ‘ਤੇ ਇੱਕ ਏਕੜ ਜ਼ਮੀਨ ਨੂੰ ਲੀਜ਼/ਰੱੈਂਟ ‘ਤੇ ਦੇਣ ਲਈ ਇੱਕ ਕਮੇਟੀ ਦਾ ਗਠਨ ਕੀਤਾ, ਜ਼ੋ ਮਾਨਸਾ ਦੀ ਮਾਰਕਿਟ ਦਾ ਸਰਵੇ ਕਰਕੇ ਮਿਤੀ 10 ਜਨਵਰੀ 2019 ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ ਅਤੇ ਇਹੀ ਕਮੇਟੀ ਰੈੱਡ ਕਰਾਸ ਦੀ ਹਸਪਤਾਲ ਦੇ ਨਜ਼ਦੀਕ 8 ਦੁਕਾਨਾਂ ਦਾ ਮਾਰਕਿਟ ਰੇਟ ਪਤਾ ਕਰਨ ਦੀ ਕਾਰਵਾਈ ਕਰੇਗੀ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਸਪਤਾਲ ਵਿੱਚ ਰੈੱਡ ਕਰਾਸ ਵਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਵਿੱਚ ਹੁਣ ਤੱਕ ਕੁੱਲ 1,33,400 ਲੋੜਵੰਦ ਵਿਅਕਤੀ ਖਾਣਾ ਖਾ ਚੁੱਕੇ ਹਨ ਅਤੇ ਰੱੈਡ ਕਰਾਸ ਦੇ ਕਾਰਜਕਾਰੀ ਮੈਂਬਰ ਸ਼੍ਰੀ ਮੱਖਣ ਲਾਲ ਗਰਗ ਵਲੋਂ ਹਰ ਮਹੀਨੇ 4 ਟੀਨ ਰਿਫਾਇੰਡ ਤੇਲ ਦੇ ਸਹਾਇਤਾ ਵਜੋਂ ਭੇਜੇ ਜਾਂਦੇ ਹਨ। ਇਸ ਤੋ ਇਲਾਵਾ ਰੈੱਡ ਕਰਾਸ ਦੀ ਬਰੇਟਾ ਵਿਖੇ ਜ਼ਮੀਨ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਰੈੱਡ ਕਰਾਸ ਸ਼ਾਪਿੰਗ ਕੰਪਲੈਕਸ ਸਰਦੂਲਗੜ੍ਹ  ਵਿਖੇ 16 ਦੁਕਾਨਾਂ ਉੱਪਰ ਦੁਕਾਨਦਾਰਾਂ ਵੱਲੋਂ ਕੀਤੀ ਗਈ ਨਜ਼ਾਇਜ਼ 1 ਮੰਜ਼ਿਲ ਅਤੇ 2 ਮੰਜ਼ਿਲ ਉਸਾਰੀ ਸਬੰਧੀ ਬਣਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ , ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡੱਚਲਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ , ਸਕੱਤਰ ਰੱੈਡ ਕਰਾਸ ਮਾਨਸਾ ਸ਼੍ਰੀ ਜਗਦੇਵ ਸਿੰਘ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਰੈੱਡ ਕਰਾਸ ਕਾਰਜਕਾਰੀ ਕਮੇਟੀ ਦੇ ਮੈਂਬਰ ਹਾਜ਼ਰ ਸਨ।


EDITED BY : SARA YAHA | | Last Updated : 8:09 PM 3 ਜਨਵਰੀ 2018

LEAVE A REPLY

Please enter your comment!
Please enter your name here