ਜ਼ਿਲਾ ਜੇਲ੍ਹ ਵਿਖੇ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਵਲੋਂ ਆਪਣੀ ਟੀਮ ਸਮੇਤ ਜ਼ਿਲਾ ਜੇਲ੍ਹ ਦੀ ਚੈਕਿੰ

0
71
ਮਾਨਸਾ, 8 ਦਸੰਬਰ(ਬਲਜੀਤ ਸ਼ਰਮਾ) -ਅੱਜ ਜ਼ਿਲਾ ਜੇਲ੍ਹ ਮਾਨਸਾ ਵਿਖ ਸਵੇਰੇ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਵਲੋਂ ਆਪਣੀ ਟੀਮ ਸਮੇਤ ਜ਼ਿਲਾ ਜੇਲ੍ਹ ਦੀ ਚੈਕਿੰਗ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਚਾਨਕ ਸਵੇਰੇ 5 ਵਜੇ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਦੀ ਅਗਵਾਈ ਹੇਠ ਐਸ.ਪੀ ਡੀ ਅਨਿਲ ਕੁਮਾਰ ਅਤੇ ਡੀ.ਐਸ.ਪੀ ਸਿਮਰਨਜੀਤ ਸਿੰਘ ਲੰਗ ਨੇ ਸਮੇਤ ਪੁਲਸ ਫੋਰਸ ਵਲੋਂ ਜ਼ਿਲਾ ਜੇਲ੍ਹ ਦੀ ਅੰਦਰੋਂ ਅਤੇ ਬਾਹਰੋਂ ਚੰਗੀ ਤਰ੍ਹਾਂ ਤਲਾਸ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਗਈ ਐਂਟੀ ਸੈਬੋਟਾਈਜ਼ ਟੀਮ ਵਲੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਧਰਤੀ ਹੇਠ ਦੀ ਵੀ ਡੀਪ ਮੈਟਲ ਡੀਟੈਕਟਰਜ਼ ਨਾਲ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਜੇਲ੍ਹ ਅੰਦਰੋਂ ਕੋਈ ਵੀ ਵਰਜਿਤ ਵਸਤੂ ਜਿਵੇਂ ਮੋਬਾਇਲ ਫੋਨ, ਨਸ਼ਾ ਆਦਿ ਬਰਾਮਦ ਨਹੀਂ ਹੋਇਆ। ਇਸ ਮੌਕੇ ਜ਼ਿਲਾ ਪੁਲਸ ਮੁਖੀ ਮਨਧੀਰ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲੇ ਅੰਦਰ ਅਮਨ ਸ਼ਾਂਤੀ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਜੇਲ੍ਹ ਸੁਪਰਡੈਂਟ ਜਸਵੰਤ ਸਿੰਘ ਥਿੰਦ, ਡਿਪਟੀ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋ ਆਦਿ ਵੀ ਹਾਜ਼ਰ ਸਨ।

EDITED BY : SARA YAHA | | Last Updated : 8:30 PM 8 ਦਸੰਬਰ  2018

LEAVE A REPLY

Please enter your comment!
Please enter your name here