ਮਾਨਸਾ, 04 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਜਿਵੇਂ ਕਿ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਹੜ੍ਹਾਂ ਦੀ ਮਾਰ ਵਿੱਚ ਆਏ ਪਿੰਡਾਂ ਦੇ ਪਸ਼ੂਆਂ ਦੇ ਲਈ ਲਗਾਤਾਰ ਮਾਨਸਾ ਤੋਂ ਹਰੇ ਚਾਰੇ ਦੀ ਸੇਵਾ ਨਿਭਾਈ ਜਾ ਰਹੀ ਹੈ। ਇਸੇ ਦੌਰਾਨ ਕੱਲ ਰਾਤ ਨੂੰ ਆਪਣੀ ਸੇਵਾ ਨਿਭਾਉਣ ਤੋਂ ਬਾਅਦ ਨਵਨੀਤ ਸਿੰਘ ਨੀਟੂ ਢੈਪਈ (ਹਲਕਾ ਕੋਆਰਡੀਨੇਟਰ ਯੂਥ ਵਿੰਗ੍ਰ ਆਪ ਹਲਕਾ ਮਾਨਸਾ) ਆਪਣੇ ਪਿੰਡ ਜਾਣ ਲਈ ਰਵਾਨਾ ਹੋਇਆ ਤਾਂ ਅਚਾਨਕ ਇੱਕ ਦਰਦਨਾਕ ਹਾਦਸੇ ‘ਚ ਸਾਨੂੰ ਸਦਾ ਲਈ ਛੱਡ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਚਰ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਮੰਡੀ ਬੋਰਡ ਮਾਨਸਾ ਨੇ ਕਿਹਾ ਕਿ ਨਵਨੀਤ ਸਿੰਘ ਨੀਟੂ ਦੂਜਿਆਂ ਲਈ ਜੀਣਾ ਵਾਲਾ, ਖ਼ੁਦ ਦੁਨੀਆਂ ਨੂੰ ਇੰਨ੍ਹਾਂ ਜਲਦੀ ਅਲਵਿਦਾ ਆਖ ਗਿਆ ਜਿਸ ਬਾਰੇ ਸ਼ਾਇਦ ਅਸੀਂ ਕਦੇ ਸੋਚਿਆ ਵੀ ਨਹੀਂ ਸੀ।
ਸਾਡੇ ਯੂਥ ਵਿੰਗ ਪਰਿਵਾਰ ਦਾ ਚੜ੍ਹਦਾ ਸੋਹਣਾ ਜਵਾਨ, ਭਰਾ ਕੱਲ੍ਹ ਹੀ ਉਹ ਮਾਨਸਾ ਵਿਖੇ ਹੜ੍ਹ ਪੀੜਤਾਂ ਲਈ ਹਰੇ-ਚਾਰੇ ਦਾ ਟੋਕਾ ਕਰਵਾ ਕੇ ਆਪਣੇ ਪਿੰਡ ਵਾਪਸ ਮੁੜ ਰਿਹਾ ਸੀ ਕਿ ਰਸਤੇ ਵਿੱਚ ਮੋਟਰਸਾਈਕਲ ਅੱਗੇ ਅਵਾਰਾ ਢੱਠਾ ਆ ਗਿਆ ਜਿਸ ਨਾਲ ਜ਼ਿਆਦਾ ਸੱਟਾਂ ਵੱਜਣ ਨਾਲ ਉਸਦੀ ਜਾਨ ਚਲੀ ਗਈ।
ਇਸ ਮੌਕੇ ਤੇ ਕ੍ਰਿਸ਼ਨ ਸਿੰਘ ਧਾਲੀਵਾਲ ਜ਼ਿਲ੍ਹਾ ਜਨਰਲ ਸਕੱਤਰ ਨੇ ਦੁੱਖੀ ਹਿਰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੀਟੂ ਭਰਾ ਹਮੇਸ਼ਾ ਪਿੰਡਾਂ ਦੇ ਹੱਕਾਂ, ਨੌਜਵਾਨਾਂ ਦੀਆਂ ਆਵਾਜ਼ਾਂ ਤੇ ਲੋਕਾਂ ਦੀ ਭਲਾਈ ਲਈ ਅੱਗੇ ਰਹਿੰਦਾ ਸੀ। ਜੋ ਕਿ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪ੍ਰਮਾਤਮਾਂ ਨੇ ਬਹੁਤ ਮਾੜੀ ਕੀਤੀ ਹੈ ਸਾਡੇ ਤੋਂ ਸਾਡਾ ਮਿਹਨਤੀ, ਹੱਕ ਸੱਚ ਲਈ ਖੜ੍ਹਨ ਵਾਲਾ ਭਰਾ ਸਾਡੇ ਤੋਂ ਖੋ ਲਿਆ।
\ਅੱਜ ਸਾਡੀ ਯੂਥ ਵਿੰਗ ਨੇ ਇੱਕ ਨਿਡਰ ਸਿਪਾਹੀ, ਸੱਚਾ ਸਾਥੀ ਤੇ ਲੋਕਾਂ ਦੀਆਂ ਧੜਕਣਾਂ ਵਾਂਗੂੰ ਯੁਵਕ ਖੋ ਦਿੱਤਾ ਹੈ। ਪ੍ਰਮਾਤਮਾਂ ਉਸਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਵੱਡਾ ਘਾਟਾ ਸਹਿਣ ਦੀ ਹਿੰਮਤ ਦੇਵੇ।