

ਮਾਨਸਾ, 04 ਸਤੰਬਰ:- (ਸਾਰਾ ਯਹਾਂ/ਮਗੁਰਪ੍ਰੀਤ ਧਾਲੀਵਾਲ) ਪ੍ਰਸ਼ਾਸਨ ਅਤੇ ਸਰਕਾਰੀ ਨੁਮਾਇੰਦਿਆਂ ਦੀ ਗੈਰ ਹਾਜ਼ਰੀ ਭਾਰੀ ਮੀਂਹ ਪ੍ਰਭਾਵਿਤ ਸ਼ਹਿਰ ਪ੍ਰਭਾਵਿਤ ਲੋਕਾਂ ਦੇ ਮੱਦਦ ਤੇ ਆਇਆ ਮਾਨਸਾ ਦੀਂਆ ਸੰਸਥਾਵਾਂ। ਮਾਨਸਾ ਸ਼ਹਿਰ ਵਿੱਚ ਭਾਰੀ ਮੀਂਹ ਵਿੱਚ ਹੜ੍ਹ ਜਿਹੇ ਹਾਲਾਤ ਵਿੱਚ ਮਾਨਸਾ ਦੇ ਨੀਵੇ ਏਰੀਏ ਦੇ ਲੋਕਾਂ ਲਈ ਅੱਜ ਸ਼ਾਮ ਖਾਣੇ ਦਾ ਪ੍ਰਬੰਧ ਸ਼੍ਰੀ ਹਰ ਹਰ ਮਹਾਂਦੇਵ ਸੇਵਾ ਮੰਡਲ ਮਾਨਸਾ ਅਤੇ ਬੁੱਢਾ ਦਲ ਗੁਰਦਵਾਰਾ ਸਾਹਿਬ ਪਿੰਡ ਮਾਨਸਾ ਖੁਰਦ ਅਤੇ ਮਾਨਸਾ ਦੀ ਧਾਰਮਿਕ ਸੰਸਥਾਵਾ ਦੇ ਸਹਿਯੋਗ ਨਾਲ ਕੀਤਾ ਗਿਆ । ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਇਹ ਕੋਸ਼ਿਸ਼ ਕਰਨ ਗੀਆਂ ਕੇ ਮਾਨਸਾ ਦੇ ਮੀਂਹ ਪ੍ਰਭਾਵਿਤ ਹਰ ਘਰ ਖਾਣਾ ਪਹੁੰਚਾਇਆ ਜਾਵੇ । ਇਸ ਖਾਣੇ ਦਾ ਪ੍ਰਬੰਧ ਕਰਦੇ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਮਾਨਸਾ ਵਿੱਚ ਬੁਹਤ ਭਾਰੀ ਮੀਂਹ ਪੈਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾਂ ਕਰ ਰਹੇ ਹਨ। ਪੰਜਾਬ ਸਰਕਾਰ ਅਤੇ ਮਾਨਸਾ ਪ੍ਰਸ਼ਾਸਨ ਅਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੈ। ਸਾਰਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਆਗੂ ਅਪਣੇ ਘਰਾਂ ਵਿੱਚ ਬੈਠੇ ਹਨ ਮਾਨਸਾ ਦੇ ਲੋਕਾਂ ਨੂੰ ਰੱਬ ਭਰੋਸੇ ਛੱਡ ਦਿੱਤਾ ਹੈ। ਜੋ ਕਿ ਬੁਹਤ ਨਿੰਦਣਯੋਗ ਗੱਲ ਹੈ। ਪਰ ਮਾਨਸਾ ਦੇ ਆਮ ਲੋਕਾਂ ਦੀ ਸਾਰ ਮਾਨਸਾ ਦੀਆਂ ਧਾਰਮਿਕ ਸੰਸਥਾਵਾਂ ਆਮ ਲੋਕਾਂ ਦੇ ਸਹਿਯੋਗ ਨਾਲ ਕੁਦਰਤ ਦੀ ਕਰੋਪੀ ਨਾਲ ਨਜਿੱਠਣ ਗੇ। ਉਹਨਾਂ ਦੱਸਿਆ ਕੇ ਸ਼ਾਮ ਨੂੰ ਲੰਗਰ ਦਾ ਪ੍ਰਬੰਧ ਮਾਨਸਾ ਰੇਲਵੇ ਲਾਈਨ ਦੇ ਦੋਹੇਂ ਪਾਸੇ ਰਹਿੰਦੇ ਲੋਕਾਂ ਲਈ ਕੀਤਾ ਜਾਵੇਗਾ। ਲੰਗਰ ਨੂੰ ਜਰੂਰਤ ਮੰਦ ਲੋਕ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਰੇਲਵੇ ਫਾਟਕ ਮਾਨਸਾ ਤੋਂ ਪ੍ਰਾਪਤ ਕਰ ਸਕਦੇ ਹਨ। ਇਸ ਸਮੇ ਗਿਆਨ ਚੰਦ, ਅਰੁਣ ਬਿੱਟੂ, ਰਾਜਬੀਰ ਸਿੰਘ ਮਾਨਸ਼ਾਹੀਆ, ਵਿਵੇਕ ਕੁਮਾਰ , ਇੰਦਰ ਸੈਨ ਅਤੇ ਰਘਬੀਰ ਸਿੰਘ ਨੇ ਅਪਣਾ ਸਹਿਯੋਗ ਕੀਤਾ।























