

ਫਗਵਾੜਾ 6 ਸਤੰਬਰ (ਸਾਰਾ ਯਹਾਂ/ਸ਼ਿਵ ਕੌੜਾ): ਬਹੁਜਨ ਸਮਾਜ ਪਾਰਟੀ ਫਗਵਾੜਾ ਅਤੇ ਗੁਰਾਇਆ ਵਲੋਂ ‘ਪੰਜਾਬ ਸੰਭਾਲੋ’ ਮੁਹਿਮ ਤਹਿਤ ਅੱਜ ਇੱਕ ਰਾਸ਼ਨ, ਕੱਪੜੇ ਅਤੇ ਤਰਪਾਲਾਂ ਦਾ ਇੱਕ ਮਿੰਨੀ ਟਰੱਕ ਹੜ ਪੀੜਤਾਂ ਦੀ ਮੱਦਦ ਲਈ ਜਿਲ੍ਹਾ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਇਲਾਕਿਆਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਵਿਸ਼ੇ ਤੌਰ ਤੇ ਪਹੁੰਚੇ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਨੇ ਗੱਡੀ ਨੂੰ ਰਵਾਨਾ ਕਰਦਿਆਂ ਫਗਵਾੜਾ ਅਤੇ ਗੁਰਾਇਆ ਇਕਾਈ ਦੇ ਇਸ ਸਾਂਝੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਸ ਔਖੀ ਘੜੀ ‘ਚ ਬਸਪਾ ਪੰਜਾਬ ਦੇ ਸਮੂਹ ਅਹੁਦੇਦਾਰ, ਵਰਕਰ, ਸਮਰਥਕ, ਬਾਮਸੇਫ, ਬੀ.ਬੀ.ਐਫ. ਦੀਆਂ ਟੀਮਾ ਡਟ ਕੇ ਹੜ੍ਹ ਪੀੜ੍ਹਤਾਂ ਦੇ ਨਾਲ ਹਨ। ਜਦੋਂ ਤੱਕ ਇਸ ਕੁਦਰਤੀ ਆਫਤ ਤੋਂ ਪੰਜਾਬ ਪੂਰੀ ਤਰ੍ਹਾਂ ਉੱਭਰ ਨਹੀਂ ਜਾਂਦਾ, ਬਸਪਾ ਲੋੜਵੰਦ ਹੜ੍ਹ ਪੀੜ੍ਹਤਾਂ ਨੂੰ ਹਰ ਸੰਭਵ ਯਤਨ ਪਹੁੰਚਾਉਣ ਦਾ ਯਤਨ ਕਰੇਗੀ। ਉਹਨਾਂ ਨੇ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਹੜ੍ਹ ਪੀੜ੍ਹਤਾਂ ਦੇ ਲਈ ਜਲਦੀ ਤੋਂ ਜਲਦੀ ਮੁਆਵਜੇ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਜੜੇ ਲੋਕ ਮੁੜ ਤੋਂ ਆਪਣੀ ਜਿੰਦਗੀ ਸ਼ੁਰੂ ਕਰ ਸਕਣ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ, ਵਿਧਾਨਸਭਾ ਹਲਕਾ ਫਗਵਾੜਾ ਦੇ ਪ੍ਰਧਾਨ ਚਰਨਜੀਤ ਕਾਲਾ, ਇੰਜੀਨੀਅਰ ਪ੍ਰਦੀਪ ਮੱਲ, ਬੀਬੀ ਅਮਨਦੀਪ ਕੌਰ ਕੌਂਸਲਰ, ਪਰਮਜੀਤ ਖਲਵਾੜਾ, ਸੁਰਜੀਤ ਭੁੱਲਾਰਾਈ ਤੋਂ ਇਲਾਵਾ ਡਾ. ਗਿਆਨ ਚੰਦ ਗੁਰਾਇਆ, ਲੇਖਰਾਜ ਗੁਰਾਇਆ, ਰਿਟਾ. ਐਸ.ਡੀ.ਓ. ਸਤਪਲ ਭੌਂਸਲੇ, ਰਿਟਾ. ਬੈਂਕ ਮੈਨੇਜਰ ਨਰੇਸ਼ ਕੁਮਾਰ, ਪੂਜਾ ਸਾਹਨੀ ਆਦਿ ਹਾਜਰ ਸਨ।























