

ਮਾਨਸਾ, 4 ਦਸੰਬਰ (ਸਾਰਾ ਯਹਾਂ/ਜਗਤਾਰ ਧੰਜਲ) -ਸਰਦੂਲਗੜ੍ਹ ਦੇ ਇਕ ਹੋਟਲ ਵਿਚ ਛਾਪਾ ਮਾਰ ਕੇ ਦੇਹ ਵਪਾਰ ਦਾ ਧੰਦਾ ਚਲਾ ਰਹੇ ਹੋਟਲ ਮਾਲਕ ਸਮੇਤ 6 ਵਿਅਕਤੀਆਂ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਹੋਟਲ ਵਿਚੋਂ ਫੜੀਆਂ ਗਈਆਂ ਲੜਕੀਆਂ ਨੂੰ ਪੀੜਤ ਦੱਸਿਆ ਗਿਆ ਹੈ। ਹੋਟਲ ਮਾਲਕ ਲੰਬੇ ਸਮੇਂ ਤੋਂ ਸ਼ਹਿਰ ਵਿਚ ਨਿਡਰ ਹੋ ਕੇ ਇਹ ਧੰਦਾ ਚਲਾ ਰਿਹਾ ਸੀ। ਪੁਲਸ ਨੇ ਆਪਣੀ ਛਾਣਬੀਣ ਵਿਚ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਹੋਟਲ ਮਾਲਕ ਇਹ ਧੰਦਾ ਚਲਾਉਂਦੇ ਹੋਏ ਬਾਹਰਲੇ ਮੁੰਡਿਆਂ ਨੂੰ ਹੋਟਲ ਵਿਚ ਜਗ੍ਹਾ ਆਦਿ ਮੁਹੱਈਆ ਕਰਵਾਉਂਦਾ ਸੀ ਅਤੇ ਕੁੜੀਆਂ ਨੂੰ ਉਥੇ ਲਿਆਂਦਾ ਜਾਂਦਾ ਸੀ। ਪੁਲਸ ਨੇ ਸਰਦੂਲਗੜ੍ਹ ਦੇ ਹੋਟਲ ਰੋਇਲ ਬਿਲਾ ਵਿਚ ਛਾਪੇਮਾਰੀ ਕਰਕੇ ਉਸ ਦੇ ਮਾਲਕ ਸੁਨੀਲ ਕੁਮਾਰ ਵਾਸੀ ਵਾਰਡ ਨੰ: 3 ਸਰਦੂਲਗੜ੍ਹ ਨੂੰ ਕਾਬੂ ਕੀਤਾ। ਉਸ ਦੇ ਨਾਲ ਸਤਨਾਮ ਸਿੰਘ ਵਾਸੀ ਰੋੜੀ ਹਰਿਆਣਾ, ਖੁਸ਼ਪ੍ਰੀਤ ਸਿੰਘ ਵਾਸੀ ਚੋਟੀਆਂ, ਖੁਸ਼ਪ੍ਰੀਤ ਸਿੰਘ ਵਾਸੀ ਫਤਿਹਪੁਰ, ਮਹਾਵੀਰ ਸਿੰਘ ਵਾਸੀ ਸੇਖੁਪੁਰੀਆ, ਵਿਕਾਸ ਕੁਮਾਰ ਵਾਸੀ ਕਰੰਡੀ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ। ਵੀਰਵਾਰ ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਜਦੋਂ ਕਿ ਹੋਟਲ ਵਿਚ ਕਾਬੂ ਕੀਤੀਆਂ ਗਈਆਂ ਲੜਕੀਆਂ ਨੂੰ ਪੀੜਤ ਮੰਨਿਆ ਗਿਆ ਕਿ ਉਨ੍ਹਾਂ ਨੂੰ ਇਹ ਆਦਮੀ ਭੁਲੇਖੇ ਨਾਲ ਹੋਟਲ ਲੈ ਕੇ ਆਏ ਸਨ। ਇਸ ਘਟਨਾ ਦੀ ਸ਼ਹਿਰ ਵਿਚ ਚਰਚਾ ਜ਼ੋਰਾਂ ਤੇ ਹੈ। ਇਕ ਹੋਟਲ ਮਾਲਕ ਕਿਸ ਤਰ੍ਹਾਂ ਹੋਟਲ ਦੀ ਆੜ ਵਿਚ ਜਿਸਮ ਫਰੋਸ਼ੀ ਦਾ ਧੰਦਾ ਚਲਾਉਂਦਾ ਸੀ ਅਤੇ ਉਸ ਕੋਲ ਦੂਰ ਦੂਰ ਤੋਂ ਗਾਹਕ ਆਉਂਦੇ ਸਨ।
ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਮਾੜੇ ਮਾਹੌਲ ਨੂੰ ਸਿਰਜਦੀਆਂ ਹਨ। ਜਿਸ ਨਾਲ ਹਰ ਵਰਗ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਛੋਟੀ ਉਮਰ ਦੀਆਂ ਕੁੜੀਆਂ ਬਹਿਕਾਵੇ ਵਿਚ ਆ ਕੇ ਸ਼ਿਕਾਰ ਹੋ ਜਾਂਦੀਆਂ ਹਨ। ਪੁਲਸ ਨੇ ਇਸ ਪੂਰੇ ਧੰਦੇ ਦਾ ਭਾਂਡਾ ਫੋੜ ਕੇ ਜਿੱਥੇ ਪੀੜਤ ਕੁੜੀਆਂ ਨੂੰ ਇਸ ਚੁੰਗਲ ਵਿਚੋਂ ਕੱਢਿਆ ਉਥੇ ਇਹ ਧੰਦਾ ਚਲਾਉਣ ਵਾਲੇ ਹੋਟਲ ਮਾਲਕ ਸਮੇਤ ਕੁੜੀਆਂ ਨੂੰ ਵਰਗਲਾ ਕੇ ਲੈ ਕੇ ਆਉਣ ਵਾਲੇ 5 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਤੇ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਭਰ ਵਿਚ ਅਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਛੋਟੀ ਉਮਰ ਦੀਆਂ ਕੁੜੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਬਹਿਕਾਵੇ ਵਿਚ ਨਾ ਆਉਣ ਅਤੇ ਪੜ੍ਹ ਲਿਖ ਕੇ ਆਪਣਾ ਭਵਿੱਖ ਬਣਾਉਣ























