ਹੁਸ਼ਿਆਰਪੁਰ ਦੀ ਕਿਰਨ ਨੇ ਕਿਉਂ ਲਾਏ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ

0
2

ਚੰਡੀਗੜ੍ਹ(ਸਾਰਾ ਯਾਹਾ) : ਸਿੱਖ ਸ਼ਰਧਾਲੂਆਂ ਦੇ ਜੱਥੇ ਵਿਸਾਖੀ ਮਨਾਉਣ ਦੇ ਓਹਲੇ ਪਾਕਿਸਤਾਨ ਜਾ ਕੇ ਇਸਲਾਮ ਕਬੂਲ ਕਰ ਨਿਕਾਹ ਕਰਵਾਉਣ ਵਾਲੀ ਹੁਸ਼ਿਆਰਪੁਰ ਦੀ ਕਿਰਨ ਬਾਲਾ ਜੱਥੇ ਨਾਲ ਵਾਪਿਸ ਨਹੀਂ ਪਰਤੀ ਹੈ। ਕਿਰਨ ਨੇ ਉੱਥੇ ਕਿਹਾ ਕਿ ਉਸ ਨੇ ਜੋ ਕੁੱਝ ਵੀ ਕੀਤਾ ਹੈ ਉਹ ਮੁਹੱਬਤ ਲਈ ਕੀਤਾ ਹੈ। ਜਿੱਥੇ ਕਿਰਨ ਦਾ ਪੂਰਾ ਕਾਰਨਾਮਾ ਫ਼ਿਲਮੀ ਜਾਪ ਰਿਹਾ ਹੈ, ਉੱਥੇ ਹੀ ਉਸ ਨੇ ਅੱਜ ਜੋ ਕਾਰਨਾਮਾ ਲਾਹੌਰ ਦੀ ਅਦਾਲਤ ਵਿੱਚ ਕੀਤਾ, ਉਸ ਨਾਲ ‘ਗ਼ਦਰ’ ਫ਼ਿਲਮ ਦੀ ਯਾਦ ਆ ਸਕਦੀ ਹੈ। ਇੰਨਾ ਹੀ ਨਹੀਂ ਉਸ ਨੇ ਆਪਣੇ ਬੱਚਿਆਂ ਨੂੰ ਆਪਣੇ ਮੰਨਣ ਤੋਂ ਇਨਕਾਰ ਕਰ ਦਿੱਤਾ।

Image result for KIRAN BALA HOSHIARPURਕਿਰਨ ਉਰਫ਼ ਆਮਨਾ ਬੀਬੀ ਨੇ ਲਾਹੌਰ ਕੋਰਟ ਦੇ ਬਾਹਰ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਤੇ ਕਿਹਾ ਕਿ ਪਾਕਿਸਤਾਨ ਆਉਣ ਲਈ ਜੱਥੇ ਦਾ ਸਹਾਰਾ ਇਸ ਲਈ ਕਿਹਾ ਕਿਉਂਕਿ ਮੁਹੱਬਤ ਦਾ ਮਸਲਾ ਸੀ। ਉਸ ਨੇ ਕਿਹਾ ਕਿ ਉੱਧਰੋਂ (ਭਾਰਤ) ਇੰਨੀ ਆਸਾਨੀ ਨਾਲ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲਦਾ। ਉਸ ਨੂੰ ਇਹ ਵੀ ਇਲਮ ਸੀ ਕਿ ਜੇਕਰ ਪਾਸਪੋਰਟ ‘ਤੇ ਪਾਕਿਸਤਾਨ ਦੀ ਮੋਹਰ ਲੱਗ ਜਾਵੇ ਤਾਂ ਹੋਰ ਕਿਤੇ ਜਾ ਨਹੀਂ ਸਕਦੇ, ਫਿਰ ਵੀ ਉਹ ਆਪਣਾ ਦੇਸ਼ ਛੱਡ ਪਾਕਿਸਤਾਨ ਚਲੀ ਗਈ। ਕਿਰਨ ਨੇ ਕਿਹਾ ਕਿ ਉਹ ਵਾਪਿਸ ਹਿੰਦੋਸਤਾਨ ਨਹੀਂ ਜਾਣਾ ਚਾਹੁੰਦੀ।

Image result for KIRAN BALA HOSHIARPURਕਿਰਨ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਤਿੰਨੋ ਬੱਚੇ ਇਸ ਦੇ ਨਹੀਂ ਹਨ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਸਿਰਫ ਵੀਜ਼ਾ ਲੈਣ ਲਈ ਬੱਚਿਆਂ ਨੂੰ ਆਪਣਾ ਦੱਸਿਆ ਸੀ। ਬੱਚਿਆਂ ਦੇ ਸਰਟੀਫਿਕੇਟ ਬਾਰੇ ਉਸ ਨੇ ਕਿਹਾ ਕਿ ਇੰਡੀਆ ਵਿੱਚ ਸਰਟੀਫਿਕੇਟ ਨਕਲੀ ਵੀ ਬਣ ਜਾਂਦੇ ਹਨ।

EDITED BY : SARA YAHA PUNJABI NEWS

 

LEAVE A REPLY

Please enter your comment!
Please enter your name here