ਹੁਣ ਰਾਸ਼ਨ ਵਾਲੇ ਡਿੱਪੂਆਂ ’ਤੇ ਮਿਲਣਗੇ 5 ਕਿੱਲੋ ਵਾਲੇ ਗੈਸ ਸਿਲੰਡਰ

0
42

ਚੰਡੀਗੜ੍ਹ: ਸੂਬੇ ਵਿੱਚ ਚੱਲ ਰਹੇ 16,738 ਰਾਸ਼ਨ ਡਿੱਪੂ ਵਿੱਚ ਜਲਦ ਹੀ 5 ਕਿੱਲੋ ਵਾਲੇ ਗੈਸ ਸਿਲੰਡਰ ਦਾ ਕੁਨੈਕਸ਼ਨ ਮਿਲਿਆ ਕਰੇਗਾ। ਇਸ ਨੂੰ ਡਿੱਪੂ ਵਿੱਚੋਂ ਹੀ ਭਰਵਾਇਆ ਜਾ ਸਕੇਗਾ। ਸੂਬਾ ਸਰਕਾਰ ਸੂਬੇ ਭਰ ਦੇ ਡਿੱਪੂ ਹੋਲਡਰਾਂ ਨੂੰ ਮਿਨੀ ਗੈਸ ਏਜੰਸੀਆਂ ਦਾ ਮਾਲਕ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।

ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਡਿੱਪੂ ਮਾਲਕਾਂ ਨੂੰ 5 ਕਿੱਲੋ ਵਾਲਾ ਘਰੇਲੂ ਗੈਸ ਸਿਲੰਡਰ ਦਾ ਨਵਾਂ ਕੁਨੈਕਸ਼ਨ ਵੇਚਣ ਅਤੇ ਰੀਫਿਲ ’ਤੇ 45-45 ਰੁਪਏ ਦਾ ਕਮਿਸ਼ਨ ਮਿਲੇਗਾ। ਇਸ ਦੇ ਨਾਲ ਆਮ ਲੋਕਾਂ ਨੂੰ ਵੀ ਸੁਵਿਧਾ ਮਿਲੇਗੀ।

ਪੰਜਾਬ ਵਿੱਚ 36 ਲੱਖ ਲਾਭਪਾਤਰੀ ਪਰਿਵਾਰਾਂ ਨੂੰ 16,738 ਰਾਸ਼ਨ ਡਿੱਪੂਆਂ ਜ਼ਰੀਏ ਸਸਤਾ ਰਾਸ਼ਨ ਦਿੱਤਾ ਜਾਂਦਾ ਹੈ। ਭਾਰਤ ਭੂਸ਼ਣ ਨੇ ਦੱਸਿਆ ਕਿ ਇਸ ਦੇ ਨਾਲ ਹੀ ਸਰਕਾਰੀ ਏਜੰਸੀ ਮਾਰਕਫੈਡ ਵੀ ਡਿੱਪੂ ’ਤੇ 90 ਤਰ੍ਹਾਂ ਦੀਆਂ ਖਾਧ ਵਸਤੂਆਂ ਦੀ ਵਿਕਰੀ ਸ਼ੁਰੂ ਕਰਨ ਜਾ ਰਹੀ ਹੈ।


EDITED BY : SARA YAHA | | Last Updated : 7:46 pm 2 ਫ਼ਰਵਰੀ 2019

LEAVE A REPLY

Please enter your comment!
Please enter your name here