ਹੁਣ ਮੋਦੀ ਸਰਕਾਰ ਬੈਂਕਿੰਗ ਸੈਕਟਰ ‘ਚ ਕੀਤਾ ਵੱਡਾ ਧਮਾਕਾ

0
85

ਨਵੀਂ ਦਿੱਲੀ: ਸਰਕਾਰ ਨੇ ਸ਼ੁੱਕਰਵਾਰ ਨੂੰ ਬੈਂਕਿੰਗ ਸੈਕਟਰ ਲਈ ਵੱਡੇ ਐਲਾਨ ਕੀਤੇ। ਇਸ ਮੁਤਾਬਕ 10 ਸਰਕਾਰੀ ਬੈਂਕਾਂ ਦਾ ਰਲੇਵਾਂ ਕਰ ਦਿੱਤਾ ਗਿਆ ਹੈ। ਇਸ ਮਰਜਰ ਤੋਂ ਬਾਅਦ ਹੁਣ 4 ਵੱਡੇ ਬੈਂਕ ਬਣਨਗੇ। ਇਨ੍ਹਾਂ ਦਾ ਕੁੱਲ ਕਾਰੋਬਾਰ 55.81 ਲੱਖ ਕਰੋੜ ਰੁਪਏ ਹੋਏਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਫੈਸਲੇ ਦਾ ਐਲਾਨ ਕੀਤਾ ਹੈ। 2017 ਵਿੱਚ ਦੇਸ਼ ਵਿੱਚ 27 ਸਰਕਾਰੀ ਬੈਂਕ ਸਨ। ਹੁਣ ਇਹ 12 ਰਹਿ ਜਾਣਗੀਆਂ।

  • ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਤਿੰਨ ਬੈਂਕਾਂ ਨੂੰ ਰਲੇਵੇਂ ਤੋਂ ਕਾਫੀ ਫਾਇਦਾ ਹੋਇਆ ਸੀ। ਰਿਟੇਲ ਲੋਨ ਗ੍ਰੋਥ ਵਿੱਚ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੀਰਵ ਮੋਦੀ ਜਿਹੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਐਸਬੀਐਸ ਵੀ ਲਾਗੂ ਕੀਤਾ।
  • ਸੀਤਾਰਮਨ ਨੇ ਐਲਾਨ ਕੀਤਾ ਕਿ ਪੀਐਨਬੀ, ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਆਫ ਇੰਡੀਆ ਦਾ ਰਲੇਵਾਂ ਹੋਏਗਾ। ਤਿੰਨਾਂ ਨੂੰ ਮਿਲ ਕੇ ਦੂਜਾ ਵੱਡਾ ਸਰਕਾਰੀ ਬੈਂਕ ਬਣਾਉਣਗੇ। ਇੱਥੇ ਕੁੱਲ 17.95 ਲੱਖ ਕਰੋੜ ਦਾ ਕਾਰੋਬਾਰ ਹੋਏਗਾ।
  • ਇਸੇ ਤਰ੍ਹਾਂ ਕੈਨਰਾ ਤੇ ਸਿੰਡੀਕੇਟ ਬੈਂਕ ਦਾ ਰਲੇਵਾਂ ਹੋਏਗਾ। ਦੋਵੇਂ ਮਿਲ ਕੇ ਚੌਥਾ ਦੇਸ਼ ਦਾ ਵੱਡਾ ਬੈਂਕ ਬਣਾਉਣਗੇ।
  • ਯੂਨੀਅਨ ਬੈਂਕ ਦਾ ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਆਫ ਇੰਡੀਆ ਨਾਲ ਰਲੇਵਾਂ ਹੋਏਗਾ। ਇਹ ਪੰਜਵਾਂ ਸਭ ਤੋਂ ਵੱਡਾ ਬੈਂਕ ਬਣਾਉਣਗੇ। ਕਾਰੋਬਾਰ 14.59 ਲੱਖ ਕਰੋੜ ਦਾ ਹੋਏਗਾ।
  • ਇੰਡੀਅਨ ਬੈਂਕ ਤੇ ਇਲਾਹਾਬਾਦ ਬੈਂਕ ਦੇ ਰਲੇਵੇਂ ਨਾਲ 7ਵਾਂ ਵੱਡਾ ਬੈਂਕ ਬਣੇਗਾ। ਇਸ ਨਾਲ 8.08 ਕਰੋੜ ਦਾ ਕਾਰੋਬਾਰ ਹੋਏਗਾ।

ANI@ANI

Finance Minister Nirmala Sitharaman: After today’s announcement (merger of banks) post consolidation, India will now have 12 Public Sector Banks from 27 Public Sector Banks.

Twitter पर छबि देखें

5184:51 pm – 30 अग॰ 2019Twitter Ads की जानकारी और गोपनीयता199 लोग इस बारे में बात कर रहे हैं

LEAVE A REPLY

Please enter your comment!
Please enter your name here