ਹੁਣ ਨਵੀਂ ਤਕਨੀਕ ਨਾਲ ਕੀੜੀ ਜਿੱਡੇ ਹੋ ਜਾਣਗੇ ਲੋਕ

0
22

ਚੰਡੀਗੜ੍ਹ: ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਨੇ ਕ੍ਰਾਂਤੀਕਾਰੀ ਤਕਨੀਕ ਇਜ਼ਾਦ ਕੀਤੀ ਹੈ। ਇਸੇ ਮਹੀਨੇ ਐਮਆਈਟੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਨੈਨੋਸਕੇਲ ਤੱਕ ਚੀਜ਼ਾਂ ਨੂੰ ਛੋਟਾ ਕਰਨ ਦੀ ਤਕਨੀਕ ਮਿਲ ਗਈ ਹੈ। ਇਹ ਚੀਜ਼ਾਂ ਇੰਨੀਆਂ ਛੋਟੀਆਂ ਹੋਣਗੀਆਂ ਕਿ ਇਨ੍ਹਾਂ ਨੂੰ ਦੇਖਣ ਲਈ ਲੇਜ਼ਰ ਮਾਈਕ੍ਰੋਸਕੋਪ ਦੀ ਲੋੜ ਪਏਗੀ। ਇਸ ਦਾ ਮਤਲਬ ਇਹ ਹੋਇਆ ਕਿ ਹੁਣ ਕਿਸੇ ਵੀ ਆਮ ਚੀਜ਼ ਨੂੰ ਹਜ਼ਾਰ ਗੁਣਾ ਤਕ ਛੋਟਾ ਕੀਤਾ ਜਾ ਸਕਦਾ ਹੈ।

ਚੀਜ਼ਾਂ ਨੂੰ ਛੋਟਾ ਕਰਨ ਦੀ ਇਸ ਤਕਨੀਕ ਨੂੰ ‘ਇਮਪਲੋਜ਼ਨ ਫੈਬਰੀਕੇਸ਼ਨ’ ਦਾ ਨਾਂ ਦਿੱਤਾ ਗਿਆ ਹੈ। ਅਮਰੀਕੀ ਮੀਡੀਆ CNN ਮੁਤਾਬਕ ਛੋਟੇ ਮਾਈਕ੍ਰੋਸਕੋਪ ਤੋਂ ਲੈ ਕੇ ਸੈੱਲਫੋਨ, ਲੈਂਜ਼ ਤੇ ਛੋਟੇ ਰੋਬੋਟਸਤਕ ਬਣਾਉਣ ਲਈ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇੱਕ ਬਿਆਨ ਵਿੱਚ ਨਿਊਰੋਟੈਕਨਾਲੋਜੀ ਦੇ ਮੁੱਖ ਖੋਜੀ ਪ੍ਰੋਫੈਸਰ ਐਡਵਰਡ ਬਾਇਡਨ ਨੇ ਕਿਹਾ ਕਿ ਕਈ ਸਾਲਾਂ ਤੋਂ ਛੋਟੇ ਨੈਨੋਮਟੀਰੀਅਲ ਬਣਾਉਣ ਦੀ ਬਿਹਤਰ ਉਪਕਰਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਇਸ ਨਾਲ ਹਰ ਪ੍ਰਕਾਰ ਦਾ ਕੰਮ ਕੀਤਾ ਜਾ ਸਕਦਾ ਹੈ। ਹੁਣ ਤਕ ਇਸ ਨਾਲ ਸਬੰਧਤ ਕਈ ਫਿਲਮਾਂ ਵੀ ਬਣਾਈਆਂ ਜਾ ਚੁੱਕੀਆਂ ਹਨ ਪਰ ਹੁਣ ਇਹ ਹਕੀਕਤ ਬਣ ਗਈ ਹੈ।

ਮਿਸਾਲ ਲਈ ਕੈਂਸਰ ਦੀਆਂ ਦਵਾਈਆਂ ਲਈ ਵਿਗਿਆਨੀ ਛੋਟੇ ਰੋਬੋਟਿਕ ਕਣਾਂ ਨੂੰ ਇਸ ਨਾਲ ਜੋੜਨ ਦੇ ਤਰੀਕਿਆਂ ਦੀ ਖੋਜ ਕਰ ਰਹੇ ਹਨ ਜੋ ਮਾਈਕ੍ਰੋਚਿਪਸ ਨੂੰ ਛੱਡ ਕੇ ਸਿਰਫ ਕੈਂਸਰ ਦੇ ਸੈੱਲਾਂ ’ਤੇ ਹੀ ਅਸਰ ਕਰੇ। ਐਮਆਈਟੀ ਨੇ ਦਾਅਵਾ ਕੀਤਾ ਹੈ ਕਿ ਛੋਟੇ ‘ਨੈਨੋਚਿਪ’ ਇਲੈਕਟ੍ਰਾਨਿਕ ਬਣਾਉਣ ਲਈ ਵੀ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।


EDITED BY : SARA YAHA | | Last Updated : 7:13 PM 18 ਦਸੰਬਰ  2018

LEAVE A REPLY

Please enter your comment!
Please enter your name here