ਹੁਣ ਜਾਰੀ ਹੋਣਗੇ ਚਿੱਪ ਵਾਲੇ ਪਾਸਪੋਰਟ, ਡਾਕਖਾਨਿਆਂ ਤੋਂ ਵੀ ਮਿਲਣਗੇ

0
38

ਨਵੀਂ ਦਿੱਲੀ: ਸਰਕਾਰ ਛੇਤੀ ਹੀ ਚਿੱਪ ਵਾਲੇ ਈ-ਪਾਸਪੋਰਟ ਜਾਰੀ ਕਰਨ ਲੱਗੇਗੀ। ਇਸ ਦੀ ਜਾਣਕਾਰੀ ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਨੇ ਸੋਮਵਾਰ ਨੂੰ ਦੱਸਿਆ ਕਿ ਡਾਕ ਵਿਭਾਗ ਦੇ ਸਹਿਯੋਗ ਨਾਲ ਦੇਸ਼ ਭਰ ਦੇ 413 ਡਾਕਖਾਨਿਆਂ ਵਿੱਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਸੂਤਰਾਂ ਦੀ ਮੰਨੀਏ ਤਾਂ ਈ-ਪਾਸਪੋਰਟ ਵੀ ਇਸੇ ਸਾਲ ਜਾਰੀ ਹੋਣ ਲੱਗਣਗੇ ਤੇ ਪੁਰਾਣੇ ਦੀ ਮਿਆਦ ਪੂਰੀ ਹੋਣ ‘ਤੇ ਇਹ ਨਵੇਂ ਈ-ਪਾਸਪੋਰਟ ਜਾਰੀ ਕੀਤੇ ਜਾਣਗੇ।

ਡਾ. ਜੈਸ਼ੰਕਰ ਨੇ ਦਿੱਲੀ ਦੇ ਜਵਾਹਰਲਾਲ ਨਹਿਰੂ ਭਵਨ ਵਿੱਚ ਪਾਸਪੋਰਟ ਸੇਵਾ ਦਿਵਸ ਤੇ ਪਾਸਪੋਰਟ ਅਧਿਕਾਰੀਆਂ ਦੇ ਸੰਮੇਲਨ ਦੇ ਉਦਘਾਟਨ ਦੌਰਾਨ ਦੱਸਿਆ ਕਿ ਉਹ ਸੁਸ਼ਮਾ ਸਵਰਾਜ ਵੱਲੋਂ ਪਾਸਪੋਰਟ ਸੇਵਾਵਾਂ ਵਿੱਚ ਲਿਆਂਦੀ ਸੁਧਾਰ ਕ੍ਰਾਂਤੀ ਨੂੰ ਜਾਰੀ ਰੱਖਿਆ ਜਾਵੇਗਾ।

ਜੈਸ਼ੰਕਰ ਨੇ ਦੱਸਿਆ ਕਿ ਹੁਣ ਤਕ ਦੇਸ਼ ਵਿੱਚ 413 ਡਾਕ ਘਰਾਂ ਵਿੱਚ ਵੀ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਚੁੱਕੇ ਹਨ ਤੇ 93 ਪਾਸਪੋਰਟ ਦਫ਼ਤਰਾਂ ਨੂੰ ਮਿਲਾ ਕੇ 505 ਪਾਸਪੋਰਟ ਸੇਵਾ ਕੇਂਦਰ ਦੇਸ਼ ਵਿੱਚ ਹਰ ਸਾਲ ਤਕਰੀਬਨ ਇੱਕ ਕਰੋੜ ਪਾਸਪੋਰਟ ਜਾਰੀ ਕਰ ਰਹੇ ਹਨ।

Dr. S. Jaishankar@DrSJaishankar · Jun 24, 2019

पासपोर्ट – सुधार, विस्तार और आपके द्वार

Delighted to join #PassportSevaDivas celebration. @MOS_MEA & I are deeply grateful to Minister of Communications Sh @rsprasad ji & Dept of Posts for enabling us in our outreach efforts
Such partnerships are the hallmark of the present govt

Dr. S. Jaishankar@DrSJaishankar

Last 5 years of passport services delivered by the Ministry constituted a “Passport Revolution”.The mandate of #TeamMEA is to ensure good governance & a transparent, efficient, timely, effective, reliable, assured and accountable public service delivery system#PassportSevaDivas88112:32 PM – Jun 24, 2019Twitter Ads info and privacy139 people are talking about this

ਵਿਦੇਸ਼ ਮੰਤਰੀ ਨੇ ਦੱਸਿਆ ਕਿ ਅਮਰੀਕਾ ਤੇ ਚੀਨ ਮਗਰੋਂ ਪੂਰੀ ਦੁਨੀਆ ਵਿੱਚ ਪਾਸਪੋਰਟ ਜਾਰੀ ਕਰਨ ਦੇ ਮਾਮਲੇ ਵਿੱਚ ਭਾਰਤ ਤੀਜੇ ਸਥਾਨ ‘ਤੇ ਹੈ। ਦੇਸ਼ ਵਿੱਚ ਇਸ ਸਮੇਂ ਸਿਰਫ ਸਾਢੇ ਅੱਠ ਕਰੋੜ ਨਾਗਰਿਕਾਂ ਕੋਲ ਪਾਸਪੋਰਟ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦਾ ਹਰ ਲੋਕ ਸਭਾ ਖੇਤਰ ਵਿੱਚ ਤਕਰੀਬਨ ਇੱਕ ਪਾਸਪੋਰਟ ਕੇਂਦਰ ਖੋਲ੍ਹਣ ਦਾ ਟੀਚਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਇਲੈਕਟ੍ਰੌਨਿਕ ਚਿਪ ਲੱਗੇ ਹੋਏ ਪਾਸਪੋਰਟ ਜਾਰੀ ਕੀਤੇ ਜਾਣਗੇ।

LEAVE A REPLY

Please enter your comment!
Please enter your name here