ਹਿੰਸਕ ਝੜਪ ਮਗਰੋਂ ਪੰਜਾਬੀ ਯੂਨੀਵਰਸਿਟੀ ਬੰਦ, ਹੋਸਟਲ ਖਾਲੀ ਕਰਵਾਏ ਵਿਕਾਸ ਲਈ ਵੱਡੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ

0
31

ਪਟਿਆਲਾ (ਸਾਰਾ ਯਹਾ) : ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਹਿੰਸਕ ਝਗੜੇ ਮਗਰੋਂ 20 ਤੇ 21 ਸਤੰਬਰ ਨੂੰ ਦੋ ਦਿਨਾਂ ਲਈ ਯੂਨੀਵਰਸਿਟੀ ਬੰਦ ਕਰ ਦਿੱਤੀ ਹੈ। ਅੱਗੇ 22 ਤੇ 23 ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਯੂਨੀਵਰਸਿਟੀ ਲਗਾਤਾਰ ਚਾਰ ਦਿਨ ਬੰਦ ਰਹੇਗੀ। ਯੂਨੀਵਰਸਿਟੀ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ।

ਕਾਬਲੇਗੌਰ ਹੈ ਕਿ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਡੀਐਸਓ) ਨੇ ਮੰਗਲਵਾਰ ਨੂੰ ਵੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ ਕੀਤੀ ਸੀ ਕਿ ਗਰਲਜ਼ ਹੋਸਟਲ ’ਚ ਆਉਣ-ਜਾਣ ਲਈ ਵਿਦਿਆਰਥਣਾਂ ਨੂੰ ਸਮੇਂ ਦੀ ਕੋਈ ਬੰਦਿਸ਼ ਨਾ ਹੋਵੇ। ਅਜਿਹੇ ’ਚ ਦਿਨ ਵੇਲੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀ ਧਿਰ ਨਾਲ ਗੱਲਬਾਤ ਕਰਕੇ ਕਮੇਟੀ ਬਣਾਈ ਸੀ, ਪਰ ਵਿਦਿਆਰਥੀ ਦਿਨ-ਰਾਤ ਦੇ ਧਰਨੇ ਲਈ ਬਜ਼ਿੱਦ ਰਹੇ ਤੇ ਦੇਰ ਰਾਤ ਉਨ੍ਹਾਂ ਕੈਂਪਸ ’ਚ ਰੋਸ ਮੁਜ਼ਾਹਰਾ ਆਰੰਭ ਦਿੱਤਾ। ਇਸ ਦੌਰਾਨ ਡੀਐਸਓ ਕਾਰਕੁਨਾਂ ਦੀ ਦੂਜੀ ਵਿਦਿਆਰਥੀ ਧਿਰ ਸੈਪ ‘ਭਲਵਾਨ ਗਰੁੱਪ’ ਦੇ ਦੋ ਕਾਰਕੁਨਾਂ ਨਾਲ ਬਹਿਸ ਮਗਰੋਂ ਲੜਾਈ ਹੋ ਗਈ।

ਅੱਧੀ ਰਾਤ ਵੇਲੇ ‘ਡੀਐਸਓ’ ਤੇ ‘ਸੈਪ’ ’ਚ ਝਗੜਾ ਹੋ ਗਿਆ। ਇਸ ਦੌਰਾਨ ਕਈਆਂ ਦੇ ਸੱਟਾਂ ਲੱਗੀਆਂ ਪਰ ਕੁਝ ਧਰਨਾਕਾਰੀ ਕੁੜੀਆਂ ਨੇ ਸੱਟਾਂ ਤੋਂ ਬਚਣ ਲਈ ਵਾਈਸ ਚਾਂਸਲਰ ਦਫ਼ਤਰ ਕੰਪਲੈਕਸ ’ਚ ਲੁਕ ਕੇ ਆਪਣਾ ਬਚਾਅ ਕੀਤਾ। ਡੀਐਸਓ ਦੇ ਹੱਕ ’ਚ ਵੱਖ-ਵੱਖ ਵਿਦਿਆਰਥੀ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਇਕੱਤਰ ਹੋ ਕੇ ‘ਗੁੰਡਾਗਰਦੀ ਵਿਰੋਧੀ ਫਰੰਟ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਦਾ ਵੀ ਗਠਨ ਕੀਤਾ ਹੈ। ਫਰੰਟ ਨੇ ਰਾਤ ਨੂੰ ਗੁੰਡਾਗਰਦੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਹਮਲੇ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਹਿ ਦੱਸਦਿਆਂ ਅਡੀਸ਼ਨਲ ਡੀਨ ਲੜਕੀਆਂ, ਅਡੀਸ਼ਨਲ ਪ੍ਰੋਵੋਸਟ ਤੇ ਮੁੱਖ ਸੁਰੱਖਿਆ ਅਫ਼ਸਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ ਹੈ।


EDITED BY : SARA YAHA | | Last Updated : 6:45 pm 20 September  2018

LEAVE A REPLY

Please enter your comment!
Please enter your name here