
ਹਿਮਾਚਲ ਦੇ ਸਿਰਮੌਰ ਦੇ ਰਾਜਗੜ੍ਹ ਵਿੱਚ ਇੱਕ ਨਿਜੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਅੱਧੀ ਦਰਜਣ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਹਾਦਸੇ ਵਿੱਚ 10 ਤੋਂ 15 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਹੈ।

ਪਿੰਡ ਨੇਟੀ ਕੋਲ ਨਿਜੀ ਭੰਗਾਲ ਕੋਚ (HP64-9097) ਨਾਂਅ ਦੀ ਬੱਸ ਸਵੇਰੇ 9 ਕੁ ਵਜੇ ਡੂੰਘੀ ਖੱਡ ਵਿੱਚ ਜਾ ਡਿੱਗੀ।
ਹਾਲੇ ਕਈ ਸਵਾਰੀਆਂ ਬੱਸ ਦੇ ਮਲਬੇ ਵਿੱਚ ਫਸੀਆਂ ਹੋਈਆਂ ਹਨ।
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ।
ਜ਼ਖ਼ਮੀਆਂ ਦਾ ਇਲਾਜ ਸੋਲਨ ਦੇ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।

– – – – – – – – – Advertisement – – – – – – – – –





















