

ਬਰੇਟਾ 22 ਨਵੰਬਰ (ਸਾਰਾ ਯਹਾਂ/ਰੀਤਵਾਲ) : ਇੰਡੀਆ ਕਾਂਗਰਸ ਪਾਰਟੀ ਦੇ ਮੈਂਬਰ ਸ੍ਰੀ ਕੁਲਵੰਤ ਰਾਏ ਸਿੰਗਲਾ ਅਤੇ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਬੁਢਲਾਡਾ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਣ ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਬਰੇਟਾ ਅਤੇ ਪੀ ਡਬਲਯੂ ਵਿਭਾਗ ਅਧੀਨ ਜਿੰਨੀਆਂ ਵੀ ਸੜਕਾਂ ਆਉਂਦੀਆਂ ਹਨ,ਉਨ੍ਹਾਂ ਸਾਰੀਆਂ ਨੂੰ ਇਕ ਇਕ ਕਰਕੇ ਵਧੀਆ ਰੂਪ ਦਿੱਤਾ ਗਿਆ ਹੈ,ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸੜਕਾਂ ਦੀ ਹਲਕੇ ਅੰਦਰ ਨੁਹਾਰ ਬਦਲੀ ਗਈ ਹੈ।ਸ੍ਰੀ ਸਿੰਗਲਾ ਅਤੇ ਸ੍ਰੀਮਤੀ ਭੱਟੀ ਅੱਜ ਨੈਸ਼ਨਲ ਹਾਈਵੇ 148 ਬੀ ਤੋਂ ਬਰੇਟਾ, ਲਹਿਰਾ ਬਾਈਪਾਸ ਦੇ ਨਵੀਨੀਕਰਣ ਦੇ ਉਦਘਾਟਨ ਸਮੇਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋ ਨਾ ਸਿਰਫ ਸੜਕਾਂ ਨੂੰ ਚੌੜਾ ਕਰਨ,ਨਵੀਕਰਣ ਦੇ ਰਿਕਾਰਡ ਤੋੜ ਕਾਰਜ ਕੀਤੇ ਗਏ ਹਨ,ਇਸ ਤੋਂ ਇਲਾਵਾ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਕਰਨ ਲਈ ਸਕੂਲਾਂ ਦੀ ਨੁਹਾਰ ਬਦਲਣ, ਆਧੁਨਿਕ ਸਿਹਤ ਸਾਹੂਲਤਾਂ,ਖੇਡਾਂ ਅਤੇ ਹੋਰਨਾਂ ਵਿਕਾਸ ਕਾਰਜਾਂ ਲਈ ਸਰਕਾਰ ਨੇ ਹਲਕਾ ਬੁਢਲਾਡਾ ਵਿੱਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਭੇਜਕੇ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਚ ਸੜਕਾਂ ਦੇ ਕਾਰਜਾਂ ਲਈ ਹੋਰ ਯੋਜਨਬੰਦੀ ਬਣਾਈ ਜਾ ਰਹੀ ਹੈ। ਆਗੂਆਂ ਨੇ ਇਨ੍ਹਾਂ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿੰਨੇ ਵੱਲ੍ਹੋਂ ਇਲਾਕੇ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ।
ਇਸ ਮੌਕੇ ਮਾਰਕਿਟ ਕਮੇਟੀ ਬਰੇਟਾ ਦੇ ਚੇਅਰਮੈਨ ਗਿਆਨ ਚੰਦ ਸਿੰਗਲਾ,ਨਗਰ ਕੌਂਸਲ ਬਰੇਟਾ ਦੇ ਪ੍ਰਧਾਨ ਗਾਂਧੀ ਰਾਮ,ਉਪ ਪ੍ਰਧਾਨ ਅਮਨਦੀਪ ਜੈਨ,ਜਗਨਨਾਥ, ਰਮੇਸ਼ ਟੈਨੀ,ਪ੍ਰਵੀਨ ਬੋਬੀ, ਸੁੱਖਾਂ ਧਲੇਵਾਂ ਮਾਰਕਿਟ ਕਮੇਟੀ ਮੈਂਬਰ,ਐੱਮ ਸੀ ਉਮ ਪ੍ਰਕਾਸ਼, ਦਰਸ਼ਨ ਸਿੰਘ,ਸੁਖਪਾਲ ਸਿੰਘ ,ਰਾਜੇਸ਼ ਜਿੰਦਲ,ਆਸੂ ਬਾਂਸਲ,ਵਿੱਕੀ,ਸਮਿੱਧ,ਰਾਮ ਲਾਜ ਸਿੰਘ ਬਹਾਦਰਪੁਰ ਬਲਾਕ ਸੰਮਤੀ ਮੈਂਬਰ,ਮੋਹਨ ਸਿੰਘ ਸਰਪੰਚ,ਸਵਰਨ ਸਿੰਘ ਖੁਡਾਲ ਅਤੇ ਮੰਡੀ ਬੋਰਡ ਦੇ ਹੋਰ ਅਧਿਕਾਰੀ ਸ਼ਾਮਲ ਸਨ।























