ਹਰੇਕ ਇਨਸਾਨ ਨੂੰ ਜਿੰਦਗੀ ਚ ਇੱਕ ਵਾਰ ਜਰੂਰ ਖੂਨਦਾਨ ਕਰਨਾ ਚਾਹੀਦੈ… ਠੁਕਰਾਲ।

0
31

ਐਚ.ਡੀ.ਐਫ.ਸੀ.ਬੈਂਕ ਸ਼ਾਖਾ ਮਾਨਸਾ ਵਲੋਂ ਹਰ ਸਾਲ ਨਵੰਬਰ ਦਸੰਬਰ ਮਹੀਨੇ ਲਗਾਏ ਜਾਂਦੇ ਖੂਨਦਾਨ ਕੈਂਪਾਂ ਦੀ ਲੜੀ ਤਹਿਤ ਇਸ ਸਾਲ ਦਾ 8ਵਾਂ ਖੂਨਦਾਨ ਕੈਂਪ ਅੱਜ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਲਗਾਇਆ ਗਿਆ।ਇਹ ਜਾਣਕਾਰੀ ਦਿੰਦੇ ਹੋਏ ਬਰਾਂਚ ਮੈਨੇਜਰ ਹਰਸ਼ ਜਿੰਦਲ ਨੇ ਦੱਸਿਆ ਕਿ ਉਹਨਾਂ ਦੇ ਬੈਂਕ ਦੀ ਹਰੇਕ ਸ਼ਹਿਰ ਦੀ ਸ਼ਾਖਾ ਵਲੋਂ ਇਸ ਮਹੀਨੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਇਹਨਾਂ ਕੈਂਪਾਂ ਵਿੱਚ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦਾ ਸਹਿਯੋਗ ਲੈਂਦਿਆਂ ਬੈਂਕ ਦੇ ਸਾਰੇ ਕਰਮਚਾਰੀ ਖੂਨਦਾਨ ਕਰਦੇ ਹਨ। ਮਾਨਸਾ ਸਾਇਕਲ ਗਰੁੱਪ ਦੇ ਸਹਿਯੋਗ ਨਾਲ ਲਗਾਏ ਗਏ ਅੱਜ ਦੇ ਖੂਨਦਾਨ ਕੈਂਪ ਦਾ ਉਦਘਾਟਨ ਮਾਨਯੋਗ ਸ਼ੀ ਲਾਲ ਚੰਦ ਠੁਕਰਾਲ ਸਿਵਲ ਸਰਜਨ ਮਾਨਸਾ ਨੇ ਕੀਤਾ।ਇਸ ਮੌਕੇ ਬੋਲਦਿਆਂ ਸ਼ੀ ਠੁਕਰਾਲ ਨੇ ਕਿਹਾ ਕਿ ਬੈਂਕ ਵਲੋਂ ਕੀਤਾ ਜਾਂਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਉਹਨਾਂ ਕਿਹਾ ਕਿ ਹਰੇਕ 18 ਸਾਲ ਤੋਂ ਉਪਰ ਦੇ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ ਚਾਰ ਵਾਰ ਖੂਨਦਾਨ ਕਰਨਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਜੇਕਰ ਹਰੇਕ ਇਨਸਾਨ ਜਿੰਦਗੀ ਵਿੱਚ ਇੱਕ ਵਾਰ ਖੂਨਦਾਨ ਕਰੇ ਤਾਂ ਕੋਈ ਵੀ ਮਰੀਜ ਖੂਨ ਦੀ ਘਾਟ ਕਾਰਣ ਜਿੰਦਗੀ ਨਹੀ ਗਵਾ ਸਕਦਾ ਇਸ ਲਈ ਮਾਨਵਤਾ ਦੀ ਸੇਵਾ ਹਿੱਤ ਹਰੇਕ ਇਨਸਾਨ ਨੂੰ ਜਿੰਦਗੀ ਵਿੱਚ ਇੱਕ ਵਾਰ ਜਰੂਰ ਖੂਨਦਾਨ ਕਰਨਾ ਚਾਹੀਦਾ ਹੈ।ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੂੰ ਅੱਜ 119 ਵੀ ਵਾਰ ਖੂਨਦਾਨ ਕਰਨ ਤੇ ਵਧਾਈ ਦਿੰਦਿਆਂ ਸ਼ਹਿਰ ਦੇ ਉੱਘੇ ਸਰਜਨ ਡਾਕਟਰ ਟੀ.ਪੀ.ਐਸ.ਰੇਖੀ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਜਿੱਥੇ ਸਾਇਕਲ ਚਲਾਕੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਪਰੇਰਿਤ ਕਰਦੇ ਹਨ ਉਸ ਦੇ ਨਾਲ ਹੀ ਸਾਰੇ ਮੈਂਬਰ ਬੀਮਾਰ ਮਰੀਜਾਂ ਲਈ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਹਨ। ਬੈਂਕ ਵਲੋਂ ਮਾਨਸਾ ਸਾਇਕਲ ਗਰੁੱਪ ਦਾ ਖੂਨਦਾਨ ਚ ਵਿਸ਼ੇਸ਼ ਯੋਗਦਾਨ ਦੇਣ ਬਦਲੇ ਡਾ:ਟੀ.ਪੀ.ਐਸ.ਰੇਖੀ ਜੀ ਨੂੰ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ ਗਿਆ। ਐਸ.ਐਮ.ਓ. ਡਾ:ਅਸ਼ੋਕ ਕੁਮਾਰ ਨੇ ਖੂਨਦਾਨੀਆਂ ਨੂੰ ਪ੍ਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪਲਵ ਗੁਪਤਾ,ਕਿਸ਼ਨ ਮਿੱਤਲ,ਬਲਜੀਤ ਕੜਵਲ,ਰਮਨ ਗੁਪਤਾ,ਡਾ:ਕਮਲਪਰੀਤ ਬਰਾੜ,ਦੀਪਕ ਸੈਣੀ,ਅਭਿਸ਼ੇਕ ਕੁਮਾਰ,ਹੇਮੰਤ ਗੋਇਲ,ਸੰਦੀਪ ਕੁਮਾਰ,ਵਿਜੈ ਕੁਮਾਰ,ਬਿੰਨੂ ਗਰਗ,ਸ਼ਾਮ ਲਾਲ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here