

ਸਰਦੂਲਗੜ੍ਹ ੨੦ ਅਪ੍ਰੈਲ (ਬਲਜੀਤ ਸਿੰਘ): ਸ਼੍ਰੀ ਬਾਲਾ ਜੀ ਸੇਵਾ ਸੰਮਤੀ ਸਰਦੂਲਗੜ੍ਹ
ਵੱਲੋ ਹਨੂੰਮਾਨ ਜਯੰਤੀ ਮੋਕੇ ਬਾਲਾ ਜੀ ਦੀ ਚੋਂਕੀ ਅਤੇ ਲੰਗਰ ਪੁਰਾਣਾ ਬਾਜ਼ਾਰ ਵਿਖੇ
ਲਗਾਇਆ ਗਿਆ। ਚੋਂਕੀ ਵਿੱਚ ਗੀਤਾ ਭਵਨ ਜਾਗਰਣ ਮੰਡਲ ਬਰੇਟਾ ਵੱਲੋ ਗੁਣਗਾਨ ਕੀਤਾ ਗਿਆ।
ਗੁਣਗਾਨ ਕਰਨ ਵਾਲਿਆ ਨੇ ਆਪਣੀਆਂ ਭੇਟਾਂ ਨਾਲ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਇਸ ਮੋਕੇ ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ ਵੱਲੋ ਉਦਘਾਟਨ ਕੀਤਾ ਗਿਆ ਅਤੇ
ਜੋਤੀ ਪ੍ਰਚੰਡ ਦੀ ਰਸਮ ਜੋਗਿੰਦਰ ਉਪਲ ਵੱਲੋ ਕੀਤੀ ਗਈ। ਸੰਮਤੀ ਦੇ ਪ੍ਰਧਾਨ ਪਰਵੀਨ
ਖੰਨਾ ਨੇ ਦੱਸਿਆ ਕਿ ਸੰਮਤੀ ਵੱਲੋ ਪਹਿਲੀ ਵਾਰ ਹਨੂੰਮਾਨ ਜਯੰਤੀ ਮੋਕੇ ਬਾਲਾ ਜੀ ਦੀ
ਚੋਂਕੀ ਲਗਾਈ ਗਈ ਹੈ ਅਤੇ ਲੰਗਰ ਲਗਾਇਆ ਗਿਆ ਹੈ। ਉਨਾਂ ਸ਼ਹਿਰ ਵਾਸੀਆ ਦਾ ਧੰਨਵਾਦ ਕੀਤਾ
ਜਿੰਨ੍ਹਾ ਨੇ ਸੰਮਤੀ ਨੂੰ ਸਹਿਯੋਗ ਦਿੱਤਾ ਅਤੇ ਅੱਗੇ ਤੋ ਵੀ ਇਸੇ ਤਰਾਂ ਸਹਿਯੋਗ ਦੀ ਆਸ
ਕੀਤੀ। ਇਸ ਮੋਕੇ ਰਜਿੰਦਰ ਸ਼ਰਮਾਂ,ਵਿਪਨ ਗੋਇਲ,ਰਾਮ ਨਿਵਾਸ,ਗੋਰਵ ਅਰੋੜਾ,ਗੋਰਾ
ਘੰਡ,ਹੈਪੀ ਸ਼ਰਮਾਂ,ਬਿਲੂ ਜੈਨ,ਸੱਤਪਾਲ ਖੰਨਾ,ਵਿਜੈ ਸਿੰਗਲਾ,ਲਲਿਤ ਗਰਗ,ਪਰਦੀਪ
ਮਹਿਤਾ,ਵਿਨੋਦ ਦਿਨੋਦੀਆ,ਰਾਜੂ ਘੰਡ,ਕਾਕਾ ਅਰੋੜਾ,ਹੈਪੀ ਅਰੋੜਾ,ਰਾਜੀਵ ਕੁਮਾਰ,ਤਰਸੇਮ
ਸਿੰਘ,ਗੋਤਮ ਜੈਨ,ਪਾਰਸ ਜੈਨ,ਕ੍ਰਿਸ਼ਨ ਕੁਮਾਰ,ਦੀਪਾ ਸ਼ਰਮਾ,ਬੱਗਾ ਟੇਲਰ ਆਦਿ ਹਾਜ਼ਰ ਸਨ























