*ਸੰਸਥਾ ਵੱਲੋਂ ਗ਼ਰੀਬ ਬਸਤੀ ਦੇ ਸਕੂਲ ਬੱਚਿਆਂ ਨੂੰ ਸਟੇਸ਼ਨਰੀ ਵੰਡੀ।

0
71

 ਬੁਢਲਾਡਾ   20 ਮਾਰਚ (ਸਾਰਾ ਯਹਾਂ/ਅਮਨ ਮਹਿਤਾ) : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਿਛਲੇ ਦਿਨੀਂ ਫੁਟਬਾਲ ਚੌਂਕ ਨੇੜੇ ਸ਼ਹੀਦ ਭਗਤ ਸਿੰਘ ਬਸਤੀ ਦੇ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਸਿਹਤ ਅਤੇ ਸਿੱਖਿਆ ਖ਼ੇਤਰ ਵਿੱਚ ਬਹੁਤ ਭਲਾਈ ਕਾਰਜ ਕਰ ਰਹੀ ਹੈ। ਲੋੜਵੰਦਾਂ ਬੱਚਿਆਂ ਦੀ ਲਗਭਗ 2 ਲੱਖ ਸਲਾਨਾ ਫੀਸ ਭਰੀ ਜਾਂਦੀ ਹੈ ਅਤੇ ਲਗਭਗ ਇੱਕ ਲੱਖ ਰੁਪਏ ਦੀ ਸਟੇਸ਼ਨਰੀ, ਬੂਟ, ਜੁਰਾਬਾਂ,ਕੋਟੀਆਂ ਆਦਿ ਵੰਡੀਆਂ ਜਾਂਦੀਆਂ ਹੈ। ਇਸੇ ਤਹਿਤ ਸਕੂਲ ਟੀਚਰ ਕਮਲਾ ਰਾਣੀ ਅਤੇ ਜਸਪਾਲ ਕੌਰ ਪ੍ਰੇਰਨਾ ਸਦਕਾ ਸਕੂਲ ਦੇ ਸਾਰੇ ਬੱਚਿਆਂ ਨੂੰ ਲਾਈਨਦਾਰ, ਅੰਗਰੇਜ਼ੀ, ਡੱਬੀਦਾਰ ਅਤੇ ਮਿਕਸ ਚਾਰ ਕਾਪੀਆਂ ਨਾਲ ਹੋਰ ਸਮਾਨ ਰਬੜ,ਫੁਟਾ,ਸ਼ਾਪਨਰ, ਪੈਨਸਿਲ,ਲਾਲ ਅਤੇ ਨੀਲਾ ਪੈਨ ਆਦਿ ਦਿੱਤੇ ਗਏ। ਸਕੂਲ ਸਟਾਫ਼ ਵੱਲੋਂ ਇਸ ਕਾਰਜ ਲਈ ਸੰਸਥਾ ਦਾ ਧੰਨਵਾਦ ਕੀਤਾ ਅਤੇ ਕਿਹਾ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਗਰੀਬ ਬੱਚੇ ਹੁਣ ਸਮੇਂ ਸਿਰ ਆਪਣੀ ਪੜ੍ਹਾਈ ਸ਼ੁਰੂ ਕਰ ਸਕਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਸਥਾ ਮੈਂਬਰ ਮਨਜੀਤ ਸਿੰਘ ਕਾਨੂੰਗੋ, ਨੱਥਾ ਸਿੰਘ , ਮਹਿੰਦਰਪਾਲ ਸਿੰਘ ਅਤੇ ਸਕੂਲ ਸਟਾਫ਼ ਹਾਜ਼ਰ ਸੀ।

LEAVE A REPLY

Please enter your comment!
Please enter your name here