ਸੰਸਥਾ ਆਪਣੇ 12 ਪ੍ਰੋਜੈਕਟਾਂ ਤੇ ਕੰਮ ਕਰਕੇ ਹਜ਼ਾਰਾਂ ਬੇਸਹਾਰਾ, ਗਰੀਬ ਲੋਕਾਂ ਦੀ ਕਰ ਚੁੱਕੀ ਹੈ ਮਦਦ

0
26

ਬੁਢਲਾਡਾ 30, ਸਤੰਬਰ(ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਸਮਾਜ ਸੇਵਾ ਦੇ ਕੰਮਾਂ ਮੋਹਰੀ ਰੋਲ ਅਦਾ ਕਰਨ ਵਾਲੀ ਸੰੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਸੰਸਥਾ ਦਾ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਤੇ ਸਾਲਾਨਾ ਪ੍ਰੋਗਰਾਮ 19 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਮੈਬਰਾਂ ਨੇ ਦੱਸਿਆ ਕਿ ਨੇਕੀ  ਫਾਉਂਡੇਸ਼ਨ ਦੀ ਨੀਂਹ ਦੋ ਸਾਲ ਪਹਿਲਾ 1 ਅਕਤੂਬਰ 2017 ਨੂੰ ੌਨੇਕੀ ਸੰਸਥਾ ਨਹੀਂ, ਇੱਕ ਸੋਚੌ ਦਾ ਸਲੋਗਨ ਲੈ ਕੇ ਰੱਖੀ ਗਈ ਸੀ। ਜਿਸ ਦਾ ਮੁੱਖ ਮਕਸਦ ਬੇਸਹਾਰਾ, ਗਰੀਬ, ਲੋੜਵੰਦ ਲੋਕਾਂ ਦੀ ਮਦਦ ਕਰਨਾ, ਜ਼ਰੂਰਤਮੰਦਾਂ ਲੋਕਾਂ, ਵਿਿਦਆਰਥੀਆਂ, ਮਰੀਜ਼ਾ ਆਦਿ ਦੀ ਮਦਦ ਕਰਨਾ ਹੈ। ਉਨ੍ਹਾ ਦੱਸਿਆ ਕਿ ਸੰਸਥਾ ਮਾਨਸਾ ਜਿਲ੍ਹੇ ਦੇ 5 ਕਸਬਿਆਂ ਅਤੇ ਸ਼ਹਿਰਾਂ ਸਮੇਤ ਨਜ਼ਦੀਕੀ 90 ਪਿੰਡਾਂ ਤੱਕ ਆਪਣੇ 12 ਪ੍ਰੋਜੈਕਟਾ ਅਧੀਨ ਕੰਮ ਕਰ ਰਹੀ ਹੈ। ਉਨ੍ਹਾ ਦੱਸਿਆ ਕਿ ਸੰਸਥਾ ਦੇ ਨਾਲ 500 ਡੋਨਰ ਸਮੇਤ 30000 ਲਾਭਪਾਤਰੀ ਜੁੜੇ ਹੋਏ ਹਨ। ਉਨ੍ਹਾ ਕਿਹਾ ਕਿ ਸੰਸਥਾ ਦਾ ਕੋਈ ਵੀ ਪ੍ਰਧਾਨ ਨਹੀਂ ਹੈ ਬਲਕਿ ਸਾਰੇ ਹੀ ਮੈਂਬਰ ਇੱਕ ਟੀਮ ਦੀ ਤਰ੍ਹਾਂ ਆਪੋ ਆਪਣੇ ਪ੍ਰੋਜੈਕਟਾ ਅਧੀਨ ਕੰਮ ਕਰ ਰਹੇ ਹਨ। ਕਿਸੇ ਵੀ ਮੈਂਬਰ ਨੂੰ ਕੋਈ ਤਨਖਾਹ ਅਤੇ ਭੱਤਾ ਨਹੀਂ ਦਿੱਤਾ ਜਾਂਦਾ ਬਲਕਿ ਮਹੀਨਾਵਾਰ ਫੰਡ ਲਿਆ ਜਾਂਦਾ ਹੈ। ਉਨ੍ਹਾ ਕਿਹਾ ਕਿ ਸੰਸਥਾ ਆਪਣੇ ਪ੍ਰੋਜੈਕਟਾ ਨੇਕੀ ਦੀ ਦੁਕਾਨ, ਨੇਕੀ ਫਾਰ ਹੈਲਥ, ਨੇਕੀ ਕਲਾਸਸ, ਨੇਕੀ ਫਾਰ ਸਟੂਡੈਟਸ, ਨੇਕੀ ਲਾਇਬ੍ਰੇਰੀ, ਨੇਕੀ ਫਾਰ ਹੈਲਥ, ਨੇਕੀ ਮਿਲਕ ਸਰਵਿਸ, ਨੇਕੀ ਬਲੱਡ ਬੈਂਕ, ਨੇਕੀ ਫਾਰ ਨਿਡੀ, ਮਹੀਨਾਵਾਰ ਰਾਸ਼ਨ, ਆਰਮੀ ਟ੍ਰੇਨਿੰਗ ਕੈਪ, ਨੇਕੀ ਮਿਸ਼ਨ ਗਰੀਨ, ਗਰੀਬ ਲੜਕੀਆਂ ਦੇ ਵਿਆਹ, ਨੇਕੀ ਫਾਰ ਸਪੋਰਟਸ, ਆਦਿ ਪ੍ਰੋਜੈਕਟਾ ਤੇ ਕੰਮ ਕਰ ਰਹੀ ਹੈ। ਉਨ੍ਹਾ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾ ਅਧੀਨ ਸੰਸਥਾ ਵੱਲੋਂ 74 ਮਰੀਜਾਂ ਦਾ ਇਲਾਜ, ਨਵੋਦਿਆਂ ਸਕੂਲ ਪ੍ਰੀਖਿਆ ਦੀ ਤਿਆਰੀ, 3123 ਵਿਿਦਆਰਥੀਆਂ ਨੂੰ ਬੂਟ ਵਰਦੀਆਂ ਦੀ ਵੰਡ, 8582 ਵਿਿਦਆਰਥੀਆਂ ਨੂੰ ਸਟੇਸਨਰੀ, 45 ਸਕੂਲਾਂ ਵਿੱਚ ਕੈਪਰ, ਸਰਕਾਰੀ ਹਸਪਤਾਲ ਵਿੱਚ ਨਿਰੰਤਰ ਦੁੱਧ ਦੀ ਸੇਵਾ, ਲਗਭਗ 1100 ਯੂਨੀਟ ਖੂਨ ਬਲੱਡ ਕੈਂਪਾਂ ਰਾਹੀ ਅਤੇ ਲਗਭਗ 200 ਖੂਨਦਾਨੀ ਮੌਕੇ ਤੇ ਭੇਜ਼ ਕੇ ਖੂਨਦਾਨ ਕਰਵਾਇਆ, 10 ਪਰਿਵਾਰਾਂ ਨੂੰ ਰਾਸ਼ਨ, ਲਗਭਗ 6700 ਦੇ ਕਰੀਬ ਪੌਦੇ ਸ਼ਹਿਰ ਅਤੇ ਨਜ਼ਦੀਕੀ ਪਿੰਡਾਂ ਅੰਦਰ, 110 ਨੌਜਵਾਨਾਂ ਨੂੰ ਆਰਮੀ ਟ੍ਰੈਨਿੰਗ ਮੁਫਤ ਦਿੱਤੀ ਜਿਨ੍ਹਾਂ ਵਿੱਚ 25 ਲੜਕਿਆਂ ਨੇ ਟਰੈਲ ਪਾਸ ਕੀਤੇ, 14 ਲੜਕੀਆਂ ਦੇ ਵਿਆਹ ਕਰਵਾਏ, 4 ਐਥਲੈਟਿਕ ਮੀਟਾਂ, ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰ ਰੋਪੜ ਜਿਲ੍ਹੇ ਵਿੱਚ ਰਾਸ਼ਨ ਭੇਜਿਆ ਆਦਿ ਪ੍ਰੋਜੈਕਟਾਂ ਰਾਹੀਂ ਗਰੀਬ ਅਤੇ ਬੇਸਹਾਰਾ, ਜਰੂਰਤਮੰਦਾਂ ਲੋਕਾਂ ਦੀ ਮਦਦ ਆਪਣੇ ਦਾਨੀ ਸੱਜਣਾ ਦੁਆਰਾ ਦਿੱਤੇ ਦਾਨ ਨਾਲ ਕੀਤੀ। ਉਨ੍ਹਾ ਦੱਸਿਆ ਕਿ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਵਿਜੇਤਾ ਸਵਰਨ ਸਿੰਘ ਵਿਰਕ ਅਤੇ ਸੁਖਮੀਤ ਸਿੰਘ ਸਮਾਘ ਸੰਸਥਾ ਦੇ ਬ੍ਰਾਡ ਅੰਬੇਸਡਰ ਹਨ, ਸਵੱਚ ਭਾਰਤ ਮੁਹਿੰਮ ਅਧੀਨ ਜਿਲ੍ਹੇ ਵਿੱਚੋਂ ਸੰਸਥਾ ਨੂੰ ਪਹਿਲੇ ਦਰਜੇ ਦਾ ਮਾਣ ਹਾਸਲ ਹੋਇਆ ਅਤੇ, ਨਹਿਰੂ ਯੁਵਾ ਕੇਂਦਰ ਵੱਲੋਂ ਸਨਮਾਨਿਤ ਕੀਤਾ ਗਿਆ। ਸੰਸਥਾ ਵੱਲੋਂ ਲੋਹੜੀ, ਦਿਵਾਲੀ ਅਤੇ ਹੋਰ ਤਿਉਹਾਰ ਗਰੀਬ ਅਤੇ ਵਿਧਵਾ ਔਰਤਾਂ ਦੇ ਪਰਿਵਾਰਾਂ ਨਾਲ ਸਮਾਨ ਵੰਡ ਕੇ ਮਨਾਏ ਜਾਂਦੇ ਹਨ। ਉਨ੍ਹਾ ਕਿਹਾ ਕਿ ਸੰਸਥਾ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਲਈ ਜਾਗਰੁਕਤਾ ਕੈਪ ਵੀ ਲਗਾਏ ਜਾਂਦੇ ਹਨ ਅਤੇ ਇਸ ਅਧੀਨ 19 ਪਰਿਵਾਰਾਂ ਨੂੰ ਗੈਸ ਸਿਲੰਡਰ, 190 ਪਰਿਵਾਰਾਂ ਨੂੰ ਫਲੱਸ਼ਾ, ਸਰਬੱਤ ਬੀਮਾ ਯੋਜਨਾ ਅਧੀਨ ਪਿੰਡਾਂ ਵਿੱਚ ਕੈਪ ਲਗਾ ਕੇ ਕਾਰਡ ਬਣਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਜੱਚਾ ਬੱਚਾ ਹਸਪਤਾਲ ਵਿੱਚ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ 10 ਕੂਲਰ ਵੀ ਲਗਵਾਏ ਗਏ ਹਨ। ਸੰਸਥਾ ਦੇ ਮੈਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਇੱਕ ਸੋਚ ਲੈ ਕੇ ਸੰਸਥਾ ਹੌਦ ਵਿੱਚ ਲਿਆਦੀ ਗਈ ਸੀ ਜਿਸ ਅਧੀਨ ਅੱਜ ਸੰਸਥਾ ਨਾਲ ਲਗਭਗ 22 ਦੇ ਕਰੀਬ ਮੈਬਰ ਅਤੇ 3 ਦਰਜਨ ਦੇ ਕਰੀਬ ਵਲੰਟੀਅਰ ਜੁੜ ਕੇ ਸੰਸਥਾ ਨੂੰ ਅੱਗੇ ਵਧਾ ਰਹੇ ਹਨ ਅਤੇ ਗਰੀਬ, ਬੇਸਹਾਰਾ, ਜਰੂਰਤਮੰਦ ਲੋਕਾਂ ਦੀ ਮਦਦ ਲਈ ਆਪਣਾ ਯੌਗਦਾਨ ਪਾ ਰਹੇ ਹਨ।

LEAVE A REPLY

Please enter your comment!
Please enter your name here