ਸੰਵਿਧਾਨ ਬਚਾਓ ਮੰਚ ਪੰਜਾਬ ਦਾ ਐਨਆਰਸੀ, ਸੀਏਏ ਅਤੇ ਐਨਪੀਆਰ ਕਾਨੂੰਨਾਂ ਦੀ ਵਾਪਸੀ ਸਬੰਧੀ ਮੋਰਚਾ ਦੂਸਰੇ ਦਿਨ ਵਿੱਚ ਦਾਖਲ

0
72

ਮਾਨਸਾ 13 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਸੰਵਿਧਾਨ ਬਚਾਓ ਮੰਚ ਪੰਜਾਬ ਦਾ ਧਰਨਾ ਮਾਨਸਾ ਵਿੱਚ ਦੂਜੇ ਦਿਨ ਵਿੱਚ ਦਾਖਲ ਹੋ ਗਿਆ ਹੈ. ਅੱਜ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਕਿਹਾ ਕਿ ਇਹ ਧਰਨਾ ਉਨਾਂ ਸਮਾਂ ਜਾਰੀ ਰਹੇਗਾ ਜਿੰਨਾਂ ਚਿਰ ਐਨਆਰਸੀ, ਸੀਏਏ ਅਤੇ ਐਨਪੀਆਰ ਜਿਹੇ ਕਾਲੇ ਕਾਨੂੰਨਾਂ ਦੀ ਵਾਪਸੀ ਨਹੀਂ ਹੁੰਦੀ .

          ਅੱਜ ਇਸ ਧਰਨੇ ਵਿੱਚ ਮਹਿੰਦਰ ਸਿੰਘ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸਾਰੇ ਪੰਜਾਬ ਵਿੱਚ ਉਪਰੋਕਤ ਕਾਨੂੰਨ ਦੀ ਵਾਪਸੀ ਲਈ ਸੰਘਰਸ਼ ਕਰ ਰਹੀ ਹੈ. ਉਨ੍ਹਾਂ ਦੀ ਜਥੇਬੰਦੀ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖੇਗੀ. ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਸੈਂਟਰ ਵਿੱਚ ਮੋਦੀ ਅਤੇ ਆਰਐਸਐਸ ਦੀ ਸਰਕਾਰ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਨਾਉਣਾ ਚਾਹੁੰਦੀ ਹੈ ਪਰ ਪੰਜਾਬੀ ਮੋਦੀ ਅਤੇ ਆਰਐਸਐਸ ਦੀ ਇਸ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ. ਕਾਮਰੇਡ ਨਛੱਤਰ ਸਿੰਘ ਖੀਵਾ ਨੇ ਕਿਹਾ ਕਿ ਪੰਜਾਬ ਵਿੱਚ ਐਨਆਰਸੀ, ਸੀਏਏ ਅਤੇ ਐਨਪੀਆਰ ਦੇ ਖਿਲਾਫ ਲੋਕ ਲਹਿਰ ਉFੱਠ ਖੜ੍ਹੀ ਹੈ ਜੋ ਕਿ ਜਲਦੀ ਹੀ ਸਾਰੇ ਦੇਸ਼ ਵਿੱਚ ਇੱਕ ਜਨ ਅੰਦੋਲਨ ਬਨਣ ਜਾ ਰਿਹਾ ਹੈ ਅਤੇ ਦੇਸ਼ ਵਿਚੋਂ ਮੋਦੀ ਸਰਕਾਰ ਦੀਆਂ ਜੜ੍ਹਾਂ ਛੇਤੀ ਹੀ ਪੁੱਟੀਆਂ ਜਾਣਗੀਆਂ. ਐਚ.ਆਰ.ਮੋਫਰ ਅਤੇ ਧੰਨਾਂ ਮੱਲ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਸ਼ਾਂਤਮਈ ਧਰਨੇ ਦੀ ਕਾਮਯਾਬੀ ਤੋਂ ਬੌਖਲਾ ਕੇ ਹੀ ਕੱਲ੍ਹ ਮਾਨਸਾ ਸ਼ਹਿਰ ਵਿੱਚ ਆਰਐਸਐਸ ਅਤੇ ਬੀਜੇਪੀ ਨੇ ਧਰਨੇ ਵਾਲੀ ਜਗ੍ਹਾ *ਤੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮਾਨਸਾ ਸ਼ਹਿਰ ਵਾਸੀਆਂ ਨੇ ਇਹ ਸਾਜਿਸ਼ ਸਫਲ ਨਹੀਂ  ਹੋਣ ਦਿੱਤੀ.

          ਇਸ ਮੋਰਚੇ ਦੇ ਮੈਂਬਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਭਗਵੰਤ ਸਿੰਘ ਸਮਾਉਂ ਨੇ ਦੱਸਿਆ ਕਿ ਇਸ ਮੋਰਚੇ ਦੌਰਾਨ ਰੋਜ਼ਾਨਾ ਦੁਪਹਿਰ 12 ਵਜੇ ਧਰਨੇ ਵਿੱਚ ਹਾਜ਼ਰ ਵਿਅਕਤੀਆਂ ਲਈ ਲੰਗਰ ਦਾ ਪ੍ਰਬੰਧ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤਾ ਜਾਇਆ ਕਰੇਗਾ . ਇਸਦੀ ਸ਼ੁਰੂਆਤ ਅੱਜ ਬਾਬਾ ਬੂਝਾ ਸਿੰਘ ਟਰੱਸਟ ਵੱਲੋਂ ਦੁਪਹਿਰ ਸਮੇਂ ਧਰਨੇ ਵਿੱਚ ਸ਼ਾਮਲ ਧਰਨਾਕਾਰੀਆਂ ਨੂੰ ਫਰੂਟ ਵੰਡ ਕੇ ਕੀਤੀ ਅਤੇ ਸ਼ੁੱਕਰਵਾਰ ਨੂੰ ਮੁਸਲਿਸ ਫਰੰਟ ਮਾਨਸਾ ਵੱਲੋਂ ਬਰਿਆਨੀ ਅਤੇ ਮਿੱਠੇ ਚਾਵਲਾਂ ਦਾ ਲੰਗਰ ਦੁਪਹਿਰ 12 ਵਜੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸੇ ਤਰ੍ਹਾਂ ਅੱਗੇ ਜਿੰਨਾਂ ਚਿਰ ਸੰਘਰਸ਼ ਚੱਲਣਾ ਹੈ, ਮਾਨਸਾ ਸ਼ਹਿਰ ਦੇ ਵੱਖ ਵੱਖ ਲੋਕਾਂ ਨੇ ਨਿੱਜੀ ਤੌਰ *ਤੇ ਹਰ ਦਿਨ ਅਲੱਗ ਅਲੱਗ ਕਿਸਮ ਦਾ ਲੰਗਰ ਚਲਾਉਣ ਦਾ ਫੈਸਲਾ ਕੀਤਾ ਹੈ. ਅੱਜ ਦੇ ਇਸ ਧਰਨੇ ਵਿੱਚ ਅੰਗਰੋਜ਼ ਸਿੰਘ ਵਾਇਸ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ, ਸੁਖਵੀਰ ਖਾਰਾ, ਕੇਵਲ ਸਿੰਘ ਅਕਲੀਆ, ਮਨਜੀਤ ਸਿੰਘ ਲੋਕ ਇਨਸਾਫ ਪਾਰਟੀ, ਰਾਜ ਸਿੰਘ ਅਕਲੀਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਦਲਜੀਤ ਸਿੰਘ ਮਾਨਸ਼ਾਹੀਆ ਸੀਪੀਆਈ, ਸਵਰਨ ਫਫੜੇ, ਕਾਮਰੇਡ ਰਤਨ ਭੋਲਾ, ਨਛੱਤਰ ਸਿੰਘ ਖੀਵਾ, ਐਡਵੋਕੇਟ ਬਲਵੀਰ ਕੌਰ, ਐਡਵੋਕੇਟ ਬਲਕਰਨ ਬੱਲੀ, ਐਡਵੋਕੇਟ ਪਰਮਿੰਦਰ ਸਿੰਘ ਬਹਿਣੀਵਾਲ, ਦਰਸ਼ਨ ਪੰਧੇਰ, ਵੀਨਾ ਅੱਗਰਵਾਲ, ਨਰਿੰਦਰ ਕੌਰ ਬੁਰਜ ਹਮੀਰਾ, ਗੁਰਨਾਮ ਸਿੰਘ ਭੀਖੀ, ਭਜਨ ਸਿੰਘ ਘੁੰਮਣ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਤਰਸੇਮ ਰਾਠੀ, ਸੁਖਪਾਲ ਸਿੰਘ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਜਗਤਾਰ ਸਿੰਘ, ਜਸਵੰਤ ਸਿੰਘ ਜਿਲ੍ਹਾ ਪ੍ਰਧਾਨ ਬਹੁਜਨ ਕ੍ਰਾਂਤੀ ਮੋਰਚਾ, ਮੇਜਰ ਸਿੰਘ ਆਰਐਮਪੀਆਈ, ਸੁਖਵਿੰਦਰ ਸਿੰਘ, ਡਾ. ਸੁਰਿੰਦਰ ਸਿੰਘ ਬਹੁਜਨ ਕ੍ਰਾਂਤੀ ਮੋਰਚਾ, ਹਰਜਿੰਦਰ ਸਿੰਘ ਮਾਨਸ਼ਾਹੀਆ ਪੀਕੇਯੂ, ਆਤਮਾ ਸਿੰਘ ਪਮਾਰ ਅਤੇ ਕਰਮ ਸਿੰਘ ਬੀਐਸਪੀ ਆਦਿ ਹਾਜ਼ਰ ਸਨ.

LEAVE A REPLY

Please enter your comment!
Please enter your name here