

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)
ਸੰਯੁਕਤ ਕਿਸਾਨ ਮੋਰਚਾ , ਟਰੇਡ ਯੂਨੀਅਨਾਂ, ਠੇਕਾ ਅਤੇ ਕੱਚੇ ਮੁਲਾਜ਼ਮਾਂ, ਰੁਜ਼ਗਾਰ ਬਚਾਉਣ ਲਈ ਲੜ ਰਹੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਅਤੇ ਸੀਡ ਬਿਲ ਅਤੇ ਲੋਕ ਵਿਰੋਧੀ ਕਾਰਪੋਰੇਟਰਾਂ ਪੱਖੀ ਨੀਤੀਆਂ ਖ਼ਿਲਾਫ਼ ਇੱਕ ਸਾਂਝੀ ਵਿਸ਼ਾਲ ਅਤੇ ਅਹਿਮ ਮੀਟਿੰਗ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਨਿਰਮਲ ਸਿੰਘ ਝੰਡੂਕੇ, ਮਹਿੰਦਰ ਸਿੰਘ ਭੈਣੀ ਬਾਘਾ ਅਤੇ ਅਮਰੀਕ ਸਿੰਘ ਫਫੜੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਾਮਲ ਆਗੂਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਇੱਕ ਵਿਸ਼ਾਲ , ਸਾਂਝੀ ਅਤੇ ਇਤਿਹਾਸਿਕ ਮੀਟਿੰਗ ਹੋਈ ਜਿਸ ਦੀ ਰਿਪੋਰਟ ਰੁਲਦੂ ਸਿੰਘ ਮਾਨਸਾ ਅਤੇ ਬੋਘ ਸਿੰਘ ਮਾਨਸਾ ਵੱਲੋਂ ਕੀਤੀ ਗਈ ਅਤੇ ਹੋਏ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸ਼ਿਰਕਤ ਕੀਤੀ ਗਈ ਜਿਸ ਵਿੱਚ ਵਿੱਚ ਅਹਿਮ ਮੁੱਦੇ ਬਿਜਲੀ ਸੋਧ ਬਿਲ , ਸੀਡ ਬਿਲ ਅਤੇ ਕਾਰਪਰੇਟਾਂ ਹੱਥੋਂ ਲੁਟਾਈ ਜਾ ਰਹੀ ਦੇਸ਼ ਦੀ ਪੂੰਜੀ ਨੂੰ ਬਚਾਉਣ ਅਤੇ ਹੋਰ ਜਨਤਕ ਮੰਗਾਂ ਨੂੰ ਲੈ ਕੇ ਵਿਚਾਰਿਆ ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੇਕਰ ਬਿਜਲੀ ਸੋਧ ਬਿਲ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਪੇਸ਼ ਅਤੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਸੀਡ ਬਿਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫੌਰੀ ਤੌਰ ਤੇ ਦਿੱਲੀ ਜਾਣ ਵਾਲੀਆਂ ਰੇਲਾਂ ਰੋਕੀਆਂ ਜਾਣਗੀਆਂ ਜਿਸ ਸਬੰਧੀ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਰੇਲਵੇ ਫਾਟਕ ਤੇ ਧਰਨਾ ਲਾ ਕੇ ਰੇਲ ਰੋਕੀ ਜਾਵੇਗੀ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ 16 ਜਨਵਰੀ ਨੂੰ ਸੂਬੇ ਭਰ ਦੇ ਬਿਜਲੀ ਬੋਰਡ ਵਿਭਾਗ ਦੇ ਐਸ. ਸੀ ਦੇ ਦਫਤਰਾਂ ਦਾ ਘੇਰਾਓ ਵੀ ਕੀਤਾ ਜਾਵੇਗਾ ਅਤੇ ਪਿਛਲੇ ਸਮੇਂ ਕੀਤੇ ਅੱਠ ਦਸੰਬਰ ਦੇ ਸਫ਼ਲ ਸੰਘਰਸ਼ ਦਾ ਰਿਵਿਉ ਵੀ ਕੀਤਾ ਗਿਆ ਸ਼ਾਮਿਲ ਆਗੂਆਂ ਵੱਲੋਂ ਸਾਂਝੇ ਤੌਰ ਤੇ ਉਲੀਕੇ ਗਏ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਕਾਮਯਾਬ ਬਨਾਉਣ ਲਈ ਵਿਉਂਤਬੰਦੀ ਕੀਤੀ ਗਈ ਅਤੇ ਤਿਆਰੀ ਕਮੇਟੀ ਬਣਾ ਕੇ ਡਿਉਟੀਆਂ ਲਾਈਆਂ ਗਈਆਂ ਅਤੇ ਮੋਰਚੇ, ਸਾਂਝੀ ਕਮੇਟੀ ਅਤੇ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਗਈ। ਇਸ ਸਮੇਂ ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ, ਮੱਖਣ ਸਿੰਘ ਭੈਣੀਬਾਘਾ, ਕਰਨੈਲ ਸਿੰਘ ਮਾਨਸਾ, ਰੂਪ ਸਿੰਘ ਢਿੱਲੋਂ, ਭਜਨ ਸਿੰਘ ਘੁੰਮਣ, ਕੁਲਦੀਪ ਸਿੰਘ ਚੱਕ ਭਾਈਕੇ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾ. ਧੰਨਾ ਮੱਲ ਗੋਇਲ, ਏਟਕ ਦੇ ਰਤਨ ਭੋਲਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਕ੍ਰਿਸ਼ਨ ਚੌਹਾਨ, ਏਕਟੂ ਦੇ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨਬੀਬੜੀਆਂ, ਟੀ ਐਸ ਯੂ ਦੇ ਪ੍ਰਦੀਪ ਸਿੰਘ ਅਤੇ ਟੀ ਐਸ ਯੂ ਭੰਗਲ ਦੇ ਰਮਨ ਕੁਮਾਰ, ਫ਼ਰਦ ਕੇਂਦਰ ਵਰਕਰ ਯੂਨੀਅਨ ਦੇ ਹਰਦੀਪ ਸਿੰਘ, ਪੰਜਾਬ ਪੱਲੇਦਾਰ ਯੂਨੀਅਨ ਦੇ ਕਰਮ ਸਿੰਘ ਖਿਆਲਾ, ਪੀ ਡਬਲਯੂ ਡੀ ਦੇ ਗੁਰਪ੍ਰੀਤ ਸਿੰਘ, ਸੀ ਐਚ ਬੀ ਦੇ ਕੁਲਦੀਪ ਸਿੰਘ, ਇੰਪਲਾਈਜ ਫੈਡਰੇਸ਼ਨ ਦੇ ਬਲਦੇਵ ਸਿੰਘ ਅਤੇ ਦਿਹਾਤੀ ਮਜ਼ਦੂਰ ਸਭਾ ਸਮੇਤ ਵੱਡੀ ਗਿਣਤੀ ਆਗੂਆਂ ਨੇ ਭਾਗ ਲਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਲੋਕ ਵਿਰੋਧੀ ਅਤੇ ਕਾਰਪੋਰੇਟਰਾਂ ਪੱਖੀ ਫੈਸਲਿਆਂ ਬਿਜ਼ਲੀ ਸ਼ੋਧ ਬਿਲ ਅਤੇ ਸੀਡ ਬਿਲ ਦੇਸ਼ ਦੀ ਜਨਤਾ ਉਤੇ ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ ਸਗੋਂ ਅਗਲਾ ਸੰਘਰਸ਼ ਕਿਸਾਨ ਅੰਦੋਲਨ ਤੋਂ ਵੀ ਵਿਸ਼ਾਲ ਸੰਘਰਸ਼ ਵਿੱਢਣ ਲਈ ਦੇਸ਼ ਦੀ ਜਨਤਾ ਤਿਆਰ ਬੈਠੀ ਹੈ ਜਿਸ ਦਾ ਸਾਹਮਣਾ ਕਰਨ ਲਈ ਦੇਸ਼ ਦੇ ਹਾਕਮ ਤਿਆਰ ਰਹਿਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਗਾਗੋਵਾਲ, ਬਲਜੀਤ ਸਿੰਘ ਖਿਆਲਾ, ਮੇਜ਼ਰ ਸਿੰਘ ਦੁਲੋਵਾਲ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਰਮਨਦੀਪ ਸਿੰਘ ਆਦਿ ਆਗੂ ਸਾਥੀ ਹਾਜ਼ਰ ਸਨ।























