ਸੰਗਰੂਰ ਅਤੇ ਅੰਮ੍ਰਿਤਸਰ ਵਿੱਚ ਕ੍ਰਮਵਾਰ 419 ਅਤੇ 319 ਖੁੱਲ•ੇ ਬੋਰਵੈੱਲ ਬੰਦ ਕੀਤੇ

0
20

ਚੰਡੀਗੜ•, (ਸਾਰਾ ਯਹਾ,ਬਲਜੀਤ ਸ਼ਰਮਾ 29 ਜੂਨ :
ਸੂਬੇ ਵਿੱਚ ਖੁੱਲ•ੇ ਬੋਰਵੈੱਲਾਂ ਨੂੰ ਬੰਦ ਕਰਨ ਸਬੰਧੀ ਵਿਭਿੰਨ ਖੇਤਰੀ ਵਿਭਾਗਾਂ ਦੀ ਸਹਾਇਤਾ ਲੈਣ ਦੀ ਪ੍ਰਕਿਰਿਆ ਵਧੇਰੇ ਸਫ਼ਲ ਰਹੀ ਹੈ ਜਿਸ ਦੇ ਚੱਲਦਿਆਂ ਸੂਬੇ ਵਿੱਚ 2309 ਖੁੱਲ•ੇ ਬੋਰਵੈੱਲ ਸਫ਼ਲਤਾਪੂਰਵਕ ਬੰਦ ਕੀਤੇ ਗਏ ਹਨ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ. ਕੇ.ਐਸ. ਪੰਨੂੰ ਨੇ ਦਿੱਤੀ। 
ਸ. ਪੰਨੂੰ ਨੇ ਦੱÎਸਿਆ ਕਿ ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਪਹਿਚਾਣ ਕੀਤੇ 2333 ਖੁੱਲ•ੇ ਬੋਰਵੈੱਲਾਂ ਵਿੱਚੋਂ 2309 ਨੂੰ ਬੰਦ ਕਰ ਦਿੱਤਾ ਗਿਆ ਹੈ। ਇਨ•ਾਂ ਖੁੱਲ•ੇ ਬੋਰਵੈੱਲਾਂ ਵਿੱਚੋਂ ਜ਼ਿਲ•ਾ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ 1397,  ਟਿਊਬਵੈੱਲ ਕਾਰਪੋਰੇਸ਼ਨ ਵੱਲੋਂ 553 ਅਤੇ ਸਿੰਚਾਈ ਵਿਭਾਗ ਵੱਲੋਂ 359 ਬੋਰਵੈੱਲਾਂ ਦੀ ਪਹਿਚਾਣ ਕੀਤੀ ਗਈ ਹੈ। 
ਜ਼ਿਲ•ਾ-ਵਾਰ ਰਿਪੋਰਟਾਂ ਅਨੁਸਾਰ ਸੰਗਰੂਰ ਵਿੱਚ 419, ਅੰਮ੍ਰਿਤਸਰ ਵਿੱਚ 319, ਬਠਿੰਡਾ ਵਿੱਚ 131, ਐਸ.ਏ.ਐਸ. ਨਗਰ ਵਿੱਚ 123 ਅਤੇ ਮਾਨਸਾ ਵਿੱਚ 110 ਖੁੱਲ•ੇ ਬੋਰਵੈੱਲ ਬੰਦ ਕੀਤੇ ਗਏ ਹਨ। 
ਹੁਣ ਤੱਕ ਕੀਤੇ ਗਏ ਕੰਮ ਪ੍ਰਤੀ ਤਸੱਲੀ ਜ਼ਾਹਰ ਕਰਦਿਆਂ ਸ. ਪੰਨੂੰ ਨੇ ਕਿਹਾ ਕਿ ਵਿਭਿੰਨ ਵਿਭਾਗਾਂ ਦੇ ਫੀਲਡ ਸਟਾਫ਼ ਦੇ ਸਹਿਯੋਗ ਨਾਲ ਕੁਝ ਦਿਨਾਂ ਅੰਦਰ ਹੀ 2,000 ਤੋਂ ਜ਼ਿਆਦਾ ਖੁੱਲ•ੇ ਬੋਰਵੈੱਲ ਸਫ਼ਲਤਾਪੂਰਵਕ ਬੰਦ ਕੀਤੇ ਗਏ ਹਨ, ਜੋ ਕਿ ਸਭਨਾਂ ਦੁਆਰਾ ਕੀਤੇ ਗਏ ਠੋਸ ਯਤਨਾਂ ਦਾ ਨੀਤਜਾ ਹੈ। ਉਨ•ਾਂ ਕਿਹਾ ਕਿ ਕੰਮ ਇੱਥੇ ਹੀ ਖ਼ਤਮ ਨਹੀਂ ਹੋਇਆ, ” ਸਾਡੇ ਵੱਲੋਂ ਅਜਿਹੇ ਖੁੱਲ•ੇ ਪਏ ਬੋਰਵੈੱਲਾਂ ਦੀ ਪਹਿਚਾਣ ਜਾਰੀ ਹੈ, ਜਿਨ•ਾਂ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇਗਾ। 
ਜ਼ਿਕਰਯੋਗ ਹੈ ਕਿ 13 ਜੂਨ ਨੂੰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਖੁੱਲ•ੇ ਪਏ ਬੋਰਵੈੱਲਾਂ ਦਾ ਬੰਦ ਹੋਣਾ ਯਕੀਨੀ ਬਣਾਉਣ ਲਈ ਪੱਤਰ ਲਿਖਿਆ ਗਿਆ ਸੀ। ਜੋ ਵਿਅਕਤੀ ਅਜਿਹੇ ਬੋਰਵੈੱਲ 1 ਮਹੀਨੇ ਦੇ ਸਮੇਂ ਅੰਦਰ ਬੰਦ ਨਹੀਂ ਕਰਦਾ ਉਸ ਵਿਰੁੱਧ ਅਪਰਾਧਕ ਕਾਰਵਾਈ ਕਰਨ ਸਬੰਧੀ ਪ੍ਰਸਤਾਵਨਾ ਵੀ ਕੀਤੀ ਗਈ ਸੀ। ਅਜਿਹੇ ਖੁੱਲ•ੇ ਪਏ ਬੋਰਵੈੱਲਾਂ ਵਿੱਚ ਕਿਸੇ ਵੀ ਤਰ•ਾਂ ਦੀ ਦੁਰਘਟਨਾ ਹੋਣ ਦੀ ਸੂਰਤ ਵਿੱਚ ਇੰਡੀਅਨ ਪੈਨਲ ਕੋਡ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਜ਼ਮੀਨ ਦੇ ਮਾਲਕ ਵਿਰੁੱਧ ਐਫ.ਆਈ.ਆਰ. ਦਰਜ ਕਰਵਾ ਕੇ ਜ਼ੁਰਮਾਨਾ ਕਰਵਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੂਚਨਾ ਦੀ ਪੜਤਾਲ ਤੋਂ ਬਾਅਦ ਸੂਹ ਦੇਣ ਵਾਲੇ ਨੂੰ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ।  

LEAVE A REPLY

Please enter your comment!
Please enter your name here