

ਬੁਢਲਾਡਾ 20 ਜੂਨ (ਸਾਰਾ ਯਹਾਂ/ਮੇਹਤਾ ਅਮਨ) ਬਰੇਟਾ ਜਾਖਲ ਰੋਡ ਤੇ ਪਿੰਡ ਬਖਸ਼ੀਵਾਲਾ ਦੇ ਬੱਸ ਅੱਡੇ ਦੇ ਨਜ਼ਦੀਕ ਇੱਕ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ । ਇਸ ਸਬੰਧੀ ਬਰੇਟਾ ਪੁਲਿਸ ਦੇ ਜਾਂਚ ਅਧਿਕਾਰੀ ਜਗਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਲਾਲ ਬਾਦਸ਼ਾਹ ਜੋ ਕਿ ਰੇਲਵੇ ਪੁਲਿਸ ਚੌਂਕੀ ਜਾਖਲ ਵਿਖੇ ਨੌਕਰੀ ਕਰਦਾ ਸੀ ਅਤੇ ਉਹ ਹਰ ਰੋਜ਼ ਦੀ ਤਰ੍ਹਾਂ ਜਾਖਲ ਤੋਂ ਬਰੇਟਾ ਵੱਲ ਆਪਣੇ ਪਿੰਡ ਨੂੰ ਆ ਰਿਹਾ ਸੀ ਤਾਂ ਸ਼ਾਮ 6.30 ਦੇ ਕਰੀਬ ਬਖਸ਼ੀ ਵਾਲੇ ਦੇ ਬੱਸ ਅੱਡਾ ਬਖਸ਼ੀਵਾਲਾ ਨਜ਼ਦੀਕ ਇੱਕ ਬੱਕਰੀਆਂ ਦੇ ਝੁੰਡ ਨੂੰ ਬਚਾਉਂਦੇ ਹੋਏ ਉਸ ਦਾ ਮੋਟਰਸਾਈਕਲ ਸੜਕ ਤੋ ਹੇਠਾ ਵੱਲ ਡਿੱਗ ਪਿਆ ਅਤੇ ਪੁਲਿਸ ਮੁਲਾਜ਼ਮ ਦੀ ਮੌਕੇ ਤੇ ਹੀ ਮੌਤ ਹੋ ਗਈ । ਬਰੇਟਾ ਪੁਲਿਸ ਨੇ ਮ੍ਰਿਤਕ ਦੇ ਬੇਟੇ ਲਖਵਿੰਦਰ ਕੁਮਾਰ ਦੇ ਬਿਆਨਾਂ ਤੇ 194 ਬੀਐਨਐਸ ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।























