ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਦਸਵੀ ਨਾਇਟ ਮਾਲੀ ਮਾਲਣ ਅਤੇ ਅਸੋਕ ਵਾਟਿਕਾ ਦੇ ਸੀਨਾ ਤੇ ਭਾਰੀ ਇਕੱਠ ਦੇਖਣ ਨੂੰ ਮਿਲਿਆ

0
19

ਮਾਨਸਾ {(ਸਾਰਾ ਯਹਾ,ਬਲਜੀਤ ਸ਼ਰਮਾ,ਜੋਨੀ ਜਿੰਦਲ} ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ  ੧੦ ਵੀ ਨਾਇਟ ਨਾਇਟ ਦਾ ਉਦਘਾਟਨ  ਗੁਰਮੇਲ ਸਿੰਘ ਠੇਕੇਦਾਰ  ਨੇ ਆਪਣੇ ਕਰ ਕਮਲਾ ਨਾਲ ਕੀਤਾ ਕਲੱਬ ਦੇ ਚੇਅਰਮੈਨ ਅਸੋਕ ਗਰਗ ,ਪ੍ਰਧਾਨ ਪ੍ਰਵੀਨ  ,ਕੇਸ਼ੀਅਰ ਵਿਜੈ ਕੁਮਾਰ ,ਵਾਇਸ ਪ੍ਰਧਾਮ ਸੁਰਿੰਦਰ ਨੰਗਲੀਆ  ਅਤੇ ਬਲਜੀਤ ਸਰਮਾ ,ਅਰੂਣ ਅਰੋੜਾ  , ਨੇ ਮੁੱਖ ਮਹਿਮਾਨ ਨੂੰ ਰੀਬਨ ਕੱਟਣ ਉਪਰੰਤ ਸਮਿਰਤੀ ਚਿੰਨ ਦੇ ਕੇ ਸਨਮਾਨ ਕੀਤਾ ।ਗੁਰਮੇਲ ਠੇਕੇਦਾਰ ਜੀ ਨੇ ਬੋਲਦਿਆ ਕਿਹਾ ਕਿ ਰਮਾਇਣ ਇੱਕ ਅਜਿਹਾ ਗ੍ਰੰਥ ਹੈ ।ਜਿੱਥੇ ਸਾਡੇ ਜੀਵਨ ਵਿਚ ਜਿਊਣ ਦੀ ਸੇਧ ਮਿਲਦੀ ਅਤੇ ਕੋਈ ਅਜਿਹਾ ਰਿਸ਼ਤਾ ਨਹੀ ਜਿਸ ਬਾਰੇ ਰਮਾਇਣ ਵਿਚ ਨਾ ਦਰਸਾਇਆ ਹੋਵੇ ।ਪਰ  ਇਸ ਤੋ ਅਮਲ ਕਰਨ ਦੀ ਲੋੜ ਹੈ । ਗੁਰਮੇਲ  ਜੀ ਨੇ ਕਿਹਾ ਕਿ ਮਨੈਜਮੈਟ ਤੇ ਐਕਟਰ ਬਾਡੀ ਵਧਾਈ ਦੀ ਪਾਤਰ ਹੈ


ਜਿੰਨਾ ਸ੍ਰੀ ਰਾਮ ਲੀਲਾ ਦਾ ਮੰਚਨ ਕੀਤਾ ਹੈ ਅੱਜ ਦੇ ਸੀਨਾ ਵਿਚ ਪਹਿਲਾ ਪ੍ਰਭੂ ਰਾਮ ਲਛਮਣ ਜੀ ਦੀ ਆਰਤੀ ਕੀਤੀ ਗਈ ਆਰਤੀ ਵਿਚ ਪੰਜਾਬ ਮਹਾਵੀਰ ਦਲ ਦੇ ਮੈਬਰ ਸਾਹਿਬਾਨ ਨੇ ਵੀ ਹਾਜਰੀ ਲਗਵਾਈ ।ਫਿਰ ਮਾਲੀ ਮਾਲਣ ਦਾ ਅਸੋਕ ਬਾਟਿਕਾ ਦੀ ਰਾਖੀ ਕਰਨਾਂ ਰਾਵਣ ਦਾ ਸੀਤਾ ਮਾ ਨਾਲ ਸੰਵਾਦ ਹਨੂੰਮਾਨ ਜੀ ਦਾ ਮਾਂ ਸੀਤਾ ਨੂੰ ਮਿਲਣਾ ,ਪ੍ਰਭੂ ਰਾਮ ਜੀ ਵੱਲੋ ਦਿੱਤੀ ਹਨੂੰਮਾਨ ਨੂੰ ਨਿਸਾਨੀ ਸੀਤਾ ਮਾਤਾ ਨੂੰ ਦਿਖਾਉਣਾ ਅਤੇ ਅਸੋਕ ਵਾਟਿਕਾ ਵਿਚ ਲੱਗੇ ਫਲ ਅਤੇ ਬਾਗ ਵਿਚ ਹਨੂੰਮਾਨ ਦੇ ਫਲ ਤੋੜ ਕੇ ਖਾਣਾ ਮਾਲੀ ਮਾਲਣ ਦਾ ਹਨੂੰਮਾਨ ਜੀ ਨੂੰ ਰੋਕਣਾ ਅਤੇ ਹਨੂੰਮਾਨ ਜੀ ਦਾ ਬਾਗ ਉਜਾੜਨਾ ਹਨੂੰਮਾਨ ਜੀ ਦਾ ਅਕਸੈ ਕੁਮਾਰ ਨੂੰ ਮਾਰਨਾ ਤੇ ਮੇਘਨਾਥ ਦੁਆਰਾ ਬ੍ਰਹਮ ਸ਼ਕਤੀ ਦੁਆਰਾ ਹਨੂੰਮਾਨ ਜੀ ਨੂੰ ਬੰਨ ਕੇ ਰਾਵਣ ਦਰਬਾਰ ਲੈ ਕੇ ਆਉਣਾ ਅਤੇ ਰਾਵਣ ਦੁਆਰਾ ਹਨੂੰਮਾਨ ਜੀ ਦੀ ਲੰਗੂਰ ਨੂੰ ਅੱਗ ਲਾਉਣਾ ਤੇ ਹਨੂਮਾਨ ਜੀ ਦੁਆਰਾ ਲੰਕਾ ਨੂੰ ਸਾਡਨਾ ਤੇ ਰਾਵਣ ਦਾ ਭਵਿਕਸ਼ਨ ਨੂੰ ਲੰਕਾ ਵਿਚੋ ਕੱਢਣਾ ਸਾਰੇ ਹੀ ਸੀਨ ਦੇਖਣ ਯੋਗ ਸਨ । ਭਗਵਾਨ ਰਾਮ ਦੀ ਭੂਮਿਕਾ ਵਿਪਨ ਅਰੋੜਾ ਜੀ ਲਛਮਣ ਸੋਨੂੰ ਰੱਲਾ ,ਸੁਗਰੀਵ ਮੋਨੂੰ ਸਰਮਾ , ਹਨੂੰਮਾਨ ਰਿੰਕੂ ਬਾਸਲ ਮਾਲੀ ਪ੍ਰਵੀਨ ਟੋਨੀ ਸਰਮਾ ,  ਮਾਲਣ  ਰਾਜਿੰਦਰ ਨਿਆਰੀਆ , ਰਾਵਣ ਮੁਕੇਸ਼ ਬਾਸਲ , ਮਾਤਾ ਸੀਤਾ ਤਰਸੇਮ ਹੋਡਾ , ਤ੍ਰਿਚਟਾ  ਚੇਤਨ , ਅਕਸੈ ਕੁਮਾਰ ਵਿਸਾਲ ਸਰਮਾ , ਮੇਘਨਾਥ ਰਮੇਸ ਬੱਚੀ , ਭਵਿਕਸਨ ਮਨੋਜ ਅਰੋੜਾ  ਨੇ ਆਪਣੇ ਆਪਣੇ ਰੋਲ ਬਹੁਤ ਹੀ ਬੇਖੂਬੀ ਨਿਭਾਏ ਕਲੱਬ ਦੇ ਐਕਟਰ ਬਾਡੀ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਬਾਰ ਰਾਜ ਤਿਲਕ ਦੀ ਰਸਮ ੦੮ ਤਾਰੀਖ ਦੁਸਹਿਰੇ ਵਾਲੇ ਦਿਨ ਕੀਤੀ ਜਾਵੇਗੀ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਤੇ ਸਹਾਇਕ ਪ੍ਰੈਸ ਸਕੱਤਰ ਜੋਨੀ ਜਿੰਦਲ  ਨੇ ਦੱਸਿਆ ਕਿ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਜਿੱਥੇ  ਸ੍ਰੀ ਰਾਮ ਲੀਲਾ ਜੀ ਦਾ ਮੰਚਨ ਕਰਦਾ ਹੈ ਨਾਲ ਹੀ ਸਮਾਜ ਭਲਾਈ ਦੇ ਕੰਮਾ ਵਿਚ ਵੀ ਮੋਹਰੀ ਰਹਿੰਦਾ ਹੈ ਸਟੇਜ ਸਕੱਤਰ ਦੀ ਭੁਮਿਕਾ ਅਰੁਣ ਅਰੋੜਾ ਜੀ ਤੇ ਬਲਜੀਤ ਸਰਮਾ  ਨੇ ਸਾਂਝੇ ਤੋਰ ਤੇ  ਨਿਭਾਈ

LEAVE A REPLY

Please enter your comment!
Please enter your name here