ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਦੂਸਰੀ ਨਾਇਟ ਰਾਮ ਜਨਮ ਤੇ ਹਨੂੰਮਾਨ ਜਨਮ ਦਿਖਾਇਆ ਗਿਆ

0
43

ਮਾਨਸਾ {(ਸਾਰਾ ਯਹਾ,ਜੋਨੀ ਜਿੰਦਲ} ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸਟੇਜ ਤੋ ਸ੍ਰੀ ਰਾਮ ਲੀਲਾ ਦੀ ਦੂਸਰੀ ਨਾਇਟ ਦਾ ਉਦਘਾਟਨ ਅੱਗਰਵਾਲ ਸਭਾ
ਮਾਨਸਾ ਦੇ ਪ੍ਰਧਾਨ ਤੇ ਉਘੇ ਸਮਾਜ ਸੇਵਕ ਸ੍ਰੀ ਪਰਸੋਤਮ ਬਾਂਸਲ ਲੋਹੇ ਵਾਲੇ ਨੇ ਰੀਬਨ ਕੱਟ ਕੇ ਕੀਤਾ ਉਹਨਾ ਨੇ ਰਮਾਇਣ ਤੇ ਬੋਲਦੇ ਹੋਏ ਕਿਹਾ
ਅੱਜ ਵੀ ਸਦੀਆ ਤੋ ਹੋ ਰਹੀ ਸ੍ਰੀ ਰਾਮ ਲੀਲਾ ਸਮਾਜ ਨੂੰ ਕਿਵੇ ਸੇਧ ਦੇ ਰਹੀ ਹੈ ਅਤੇ ਸਾਨੁੂੰ ਸ੍ਰੀ ਰਾਮ ਚੰਦਰ ਦੀਆ ਸਿੱਖਿਆ ਤੋ ਕੁਝ ਸਿੱਖਣਾ
ਚਾਹੀਦਾ ਹੇ ।ਇਸ ਮੋਕੇ ਪੁਜਾ ਦੀ ਰਸਮ ਵਿਜੈ ਕੁਮਾਰ ਲੈਬ ਇਚਾਰਜ ਸਰਕਾਰੀ ਹਸਪਤਾਲ ਮਾਨਸਾ ਨੇ ਕੀਤਾ ।ਕਲੱਬ ਚੇਅਰਮੈਨ ਅਸੋਕ ਗਰਗ
ਤੇ ਪ੍ਰਧਾਨ ਪ੍ਰਵੀਨ ਗੋਇਲ , ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ , ਕੈਸ਼ੀਅਰ ਵਿਜੈ ਕੁਮਾਰ ਤੇ ਪਰਮਜੀਤ ਜਿੰਦਲ ਬਨਵਾਰੀ ਬਜਾਜ, ਬਲਜੀਤ
ਸਰਮਾ , ਅਰੂਣ ਅਰੋੜਾ ਤੇ ਐਕਟਰ ਬੋਡੀ ਦੇ ਪ੍ਰਧਾਨ ਸੋਨੂੰ ਰੱਲਾ ਜੀ ਨੇ ਮੁੱਖ ਮਹਿਮਾਨ ਪਰਸੋਤਮ ਬਾਂਸਲ ਜੀ ਨੂੰ ਜੀ ਆਇਆ ਆਖਦੇ ਹੋਏ
ਉਹਨਾ ਇੱਕ ਸਮਿਰਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਸਭ ਤੋ ਪਹਿਲਾ ਗਣੇਸ ਜੀ ਦੀ ਆਰਤੀ ਕੀਤੀ ਗਈ ਅਤੇ ਕੈਲਾਸ ਪਰਬਤ ਤੇ ਭੋਲੇ ਸ਼ੰਕਰ
ਦੀ ਅਰਾਧਨਾ ਕੀਤੀ ਗਈ ਰਾਵਣ ਦੇ ਕੈਲਾਸ ਪਰਬਤ ਦੇ ਉਪਰ ਦੀ ਆਪਣਾ ਬਾਮਨ ਲੈ ਕੇ ਜਾਣਾ ਨੰਦੀਗਣ ਰਾਵਣ ਸੰਵਾਦ ਨੰਦੀਗਣ ਦਾ


ਗਣਨ ਨੂੰ ਸਮਝਾਉਣਾ ਤੇ ਸ਼ੰਕਰ ਜੀ ਦੁਆਰਾ ਰਾਵਣ ਨੂੰ ਖੁਸ ਹੋ ਕੇ ਹੰਸ ਨਾਮੀ ਤਲਵਾਰ ਦੇਣਾ ,ਭਗਵਾਨ ਸ਼ੰਕਰ ਦੀ ਭਸਮਾਸੂਰ ਨੂੰ ਵਰਦਾਨ ਦੇਣਾ
ਭਸਮਾਸੁੂਰ ਦਾ ਵਰਦਾਨ ਦਾ ਗਲਤ ਇਸਤੇਮਾਲ ਕਰਨਾ ਭਗਵਾਨ ਵਿਸ਼ਨੂੰ ਦੇ ਵਿਸ਼ਵ ਮੋਹਨੀ ਰੂਪ ਵਿਚ ਆਉਣਾ ਤੇ ਮਹਾਦੇਵ ਦਾ ਵਿਸਨੂੰ ਜੀ ਨੂੰ
ਕਹਿਣਾ ਕਿ ਮੈ ਰਾਮ ਜਨਮ ਹੋਣ ਤੇ ਹਨੂੰਮਾਨ ਦੇ ਰੂਪ ਵਿਚ ਆਉਣ ਦਾ ਵਾਦਾ ਕਰਨਾ ਹਨੂੰਮਾਨ ਜਨਮ ਰਾਖਸ਼ਸ ਦੁਆਰਾ ਭਗਤੀ ਕਰ ਰਹੇ
ਸਾਧੂਆ ਨੂੰ ਜੰਗਲ ਵਿਚ ਤੰਗ ਕਰਨਾ ਰਾਵਣ ਦੁਆਰ ਦੇਵ ਲੋਕ ਦੇਵਤਿਆ ਨੂੰ ਤੰਗ ਕਰਨਾ ,ਦੇਵਤਿਆ ਦਾ ਇਕੱਠੇ ਹੋਣ ਕਸ਼ੀਦ ਸਾਗਰ ਵਿਚ
ਭਗਵਾਨ ਵਿਸਨੂੰ ਕੋਲ ਜਾਣਾ ਭਗਵਾਨ ਵਿਸਨੂੰ ਦੁਆਰਾ ਮੁਨਸ ਰੂਪ ਰਾਮ ਜਨਮ ਲੈ ਕੇ ਰਾਵਣ ਦਾ ਉਧਾਰ ਕਰਨ ਦਾ ਵਾਧਾ ਕਰਨਾ ਰਾਵਣ


ਵੇਦਵਤੀ ਸੰਵਾਦ ਸੰਰਗੀ ਰਿਸੀ ਦੁਆਰਾ ਪੁੱਤਰ ਏਸਟੀ ਜੱਗ ਕਰਵਾਉਣਾ ਰਾਮ ਜਨਮ ਹੋਣਾ ।ਸਾਰੇ ਸ਼ੀਨ ਦੇਖਣ ਯੋਗ ਸਨ ਕਲੱਬ ਦੇ ਡਾਇਰੈਕਟਰ
ਦੁਆਰਾ ਬੜੀ ਮਿਹਨਤ ਤੇ ਲਗਨ ਨਾਲ ਸ਼ੀਨ ਤਿਆਰ ਕਰਵਾਏ ਸਨ ।ਵਿਸਨੂੰ ਭਗਵਾਨ ਦੇ ਰੋਲ ਵਿਚ ਵਿਕਾਸ ਸਰਮਾ, ਨੰਦੀਗਣ ਸੁਰਿੰਦਰ
ਨੰਗਲੀਆ ,ਸ਼ੰਕਰ ਜੀ ਦਾ ਰੋਲ ਰਿੰਕੂ ਬਾਸਲ ,ਵੈਦਵਤੀ ਰਾਜਿੰਦਰ ਨਿਆਰੀਆ , ਰਾਵਣ ਮੁਕੇਸ ਬਾਸਲ , ਦਸਰਥ ਪ੍ਰਵੀਨ ਸਰਮਾ ,ਸਾਧੂ ਕੇਸ਼ੀ
ਸਰਮਾ , ਬੰਟੀ ਸਰਮਾ , ਸੋਨੂੰ ਗਰਗ , ਸੇਵਕ ਸੰਦਲ , ਰਾਖਸਸ ਅਜੇ , ਵਿਨ , ਸੰਟੀ ਅਰੋੜਾ , ਜੀਵਨ ਦੇਵਤੇ ਵਿਕਾਸ , ਰਿੰਕੂ , ਵਿਸ਼ਾਲ , ਕੇਸ਼ੀ ਸਰਮਾ , ਚੇਤਨ , ਵਿੱਕੀ , ਬੰਟੀ ,ਅਜੈ ਨੇ ਆਪਣੇ ਆਪਣੇ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਏੇ ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ
ਬਲਜੀਤ ਸ਼ਰਮਾ ਨੇ ਨਿਭਾਈ ਇਹ ਜਾਣਕਾਰੀ ਪ੍ਰੈਸ ਸਕੱਤਰ ਬਲਜੀਤ ਸਰਮਾ ਤੇ ਸਹਾਇਕ ਪ੍ਰੈਸ ਸਕੱਤਰ ਜੋਨੀ ਜਿੰਦਲ ਨੇ ਦਿੱਤੀ ।

LEAVE A REPLY

Please enter your comment!
Please enter your name here