

ਬਰੇਟਾ, ਮਾਨਸਾ, 16 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਸ਼ਹੀਦ ਨੰਦ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਰੇਟਾ ਵਿਖੇ ਹਲਕਾਂ ਇੰਚਾਰਜ ਸ੍ਰੀਮਤੀ ਰਣਜੀਤ ਕੋਰ ਭੱਟੀ ਵੱਲੋ ਪੌਦੇ ਲਗਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਰੁੱਖ ਲਗਾਓ ਮੁਹਿੰਮ ਆਰੰਭੀ ਗਈ।
ਇਸ ਮੋਕੇ ਕਾਲਜ ਦੇ ਪ੍ਰਿੰਸੀਪਲ ਡਾ: ਨਵਨੀਤ ਵਾਲੀਆਂ ਨੇ ਦੱਸਿਆ ਕਿ ਮਾਨਯੋਗ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋ ਹਰ ਸੰਸਥਾਂ ਨੂੰ ਹਰਾ-ਭਰਾ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਅਧੀਨ ਕਾਲਜ ਵਿਖੇ ਫਲਦਾਰ ਅਤੇ ਫੁੱਲਦਾਰ ਪੋਦੇ ਲਗਾਏ ਜਾਣਗੇ, ਨਾਲ ਹੀ ਹਲਕਾ ਇੰਚਾਰਜ ਨੇ ਨਵੇ ਜੁਆਇੰਨ ਕੀਤੇ ਸਟਾਫ ਨੂੰ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਸਾਡੇ ਸਮਾਜ ਵਿੱਚ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਇਸ ਮੋਕੇ ਕਾਲਜ ਦੇ ਸਟਾਫ ਮੈਬਰਾਂ ਤੋ ਇਲਾਵਾ ਬਰੇਟਾ ਅਤੇ ਬੁਢਲਾਡਾ ਦੇ ਕਾਰਜਸਾਧਕ ਅਫਸਰ ਸ੍ਰੀ ਭਾਰਤ ਵੀਰ ਸਿੰਘ, ਸ੍ਰੀ ਵਿਜੇ ਕੁਮਾਰ ਜੂਨੀਅਰ ਸਹਾਇਕ ਕਮੇਟੀ, ਸ੍ਰੀ ਪਰਵੇਸ ਮਲਹੋਤਰਾਂ ਓ.ਐਸ.ਡੀ, ਸ੍ਰੀ ਸਿਮਰਨਜੀਤ ਸਿੰਘ ਮੈਂਬਰ ਜ਼ਿਲ੍ਹਾ ਪੀ੍ਰਸ਼ਦ ਕੁਲਰੀਆਂ ਅਤੇ ਸ੍ਰੀ ਗੁਰਪਰਨ ਸਿੰਘ ਪੰਚ ਰੱਲੀ ਹਾਜਰ ਸਨ।
–























