ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵਿਸ਼ਵ ਵਾਤਾਵਰਣ ਦਿਵਸ ਮੌਕੇ ਹਰੇਕ ਪਿੰਡ ਵਿਚ ਲਗਾਏ 550 ਪੌਦੇ

0
6

ਮਾਨਸਾ, 05 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਵਾਤਾਵਰਣ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੀਤਾ ਗਿਆ। ਇਸੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਹਰੇਕ ਪਿੰਡ 550 ਪੌਦੇ ਲਗਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਪਿਛਲੇ ਦਿਨਾਂ ਤੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਬੂਟੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਸੀ ਜਿਸ ਤਹਿਤ ਅੱਜ ਤੱਕ ਹਰੇਕ ਪਿੰਡ ਵਿਚ 550 ਬੂਟੇ ਲਗਾਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਕੁਸਲਾ, ਟਾਂਡੀਆਂ, ਕੋਟੜਾ, ਦਲੀਏਵਾਲੀ, ਤਲਵੰਡੀ ਅਕਲੀਆ, ਝੁਨੀਰ, ਰੁੜਕੀ, ਟਾਹਲ੍ਹੀਆਂ, ਬੱਛੋਆਣਾ, ਭਾਦੜਾ, ਦਾਤੇਵਾਸ, ਟਿੱਬੀ ਹਰੀ ਸਿੰਘ, ਕੁਲਾਣਾ, ਮੱਤੀ, ਖਿਆਲਾ ਕਲਾਂ, ਖੀਵਾ, ਬਾਂਦਰਾਂ, ਫੂਸਮੰਡੀ, ਫੱਤਾ ਮਾਲੋਕਾ, ਮਾਖੇਵਾਲਾ, ਜੌੜਕੀਆਂ, ਉੱਲਕ ਵਿਚ 550 ਪੌਦੇ ਪ੍ਰਤੀ ਪਿੰਡ ਅਤੇ ਪਿੰਡ ਝੰਡੂਕੇ ਵਿਖੇ 1100 ਪੌਦੇ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਵਿਸ਼ਵ ਵਾਤਾਵਰਣ ਦਿਵਸ ਮੌਕੇ ਕਿਸਾਨਾਂ ਨੂੰ ਮੁਫ਼ਤ ਵਿਚ ਪੌਦੇ ਮੁਹੱਈਆ ਕਰਵਾਉਣ ਲਈ ਬਲਾਕ ਪੱਧਰੀ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਇਸੇ ਤਰਾਂ ਯੁਵਕ ਸੇਵਾਵਾਂ ਵਿਭਾਗ ਵੱਲੋਂ ਐਨ.ਐਸ.ਐਸ. ਯੁਨਿਟਾਂ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ.  ਭੈਣੀ ਬਾਘਾ, ਸਰਕਾਰੀ ਆਈ.ਟੀ.ਆਈ. ਮਾਨਸਾ, ਦਾਤੇਵਾਸ, ਮੂਸਾ, ਫੱਤਾ ਮਾਲੋਕਾ, ਫਫੜੇ ਭਾਈ ਕੇ, ਬਰ੍ਹੇ, ਗਰਲਜ਼ ਸਕੂਲ ਭੀਖੀ, ਗਰਲਜ਼ ਸਕੂਲ ਮਾਨਸਾ, ਬਰੇਟਾ, ਬੋਹਾ ਅਤੇ ਯੂਥ ਕਲੱਬ ਭਾਦੜਾ ਵੱਲੋਂ 240 ਬੂਟੇ ਲਗਾਏ ਗਏ ਅਤੇ ਵਾਤਾਵਰਣ ਦੀ ਸੰਭਾਲ ਲਈ ਸੈਮੀਨਾਰ ਵੀ ਕੀਤੇ ਗਏ। ਇਸ ਤੋਂ ਇਲਾਵਾ ਜੋਗਾ ਬਲਾਕ ਖਿਆਲਾ ਕਲਾਂ ਅਤੇ ਦਫ਼ਤਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਡਵੀਜ਼ਨ 2 ਬਲਾਕ ਭੀਖੀ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਡੰਪ ਸਾਈਟ ਸਰਦੂਲਗੜ੍ਹ, ਦਫ਼ਤਰ ਸਿਵਲ ਸਰਜਨ ਵਿਖੇ ਵੀ ਬੂਟੇ ਲਗਾਏ ਗਏ ਅਤੇ ਨਗਰ ਕੌਂਸਲ ਬਰੇਟਾ ਵੱਲੋਂ ਸ਼ਹਿਰ ਦੀ ਸਫ਼ਾਈ ਦੇ ਨਾਲ ਨਾਲ ਸ਼ਹਿਰੀਆਂ ਨੂੰ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਕੇ ਵਾਤਾਵਰਣ ਦਿਵਸ ਮਨਾਇਆ ਗਿਆ।

LEAVE A REPLY

Please enter your comment!
Please enter your name here