*ਸੇਵਾ ਮੁਕਤੀ ਤੋਂ ਬਾਅਦ ਅੱਕ ਥੱਕ ਕੇ ਘਰ ਬੈਠਣ ਵਾਲਿਆਂ ਲਈ ਵੀ ਬਣਨਗੇ ਪ੍ਰੇਰਨਾ ਸਰੋਤ*

0
112

ਮਾਨਸਾ 2 ਨਵੰਬਰ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  ਇਹ ਦੋ ਸਤਰਾਂ ਆਮ ਹੀ ਮੰਚ ਸੰਚਾਲਕ ਜਾਂ ਕੋਈ ਬੁਲਾਰਾ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਕਹਿੰਦਾ ਕਿ “ਬੇਹਿੰਮਤ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ” ਇਸ ਕਹਾਵਤ ਨੂੰ ਬਿਲਕੁਲ ਸੱਚ ਸਾਬਤ ਕਰ ਦਿੱਤਾ ਡਾ. ਸੰਦੀਪ ਘੰਡ ਨੇ ਜਦੋਂ ਅੱਜ ਬਾਰ ਕੌਂਸਲ ਪੰਜਾਬ ਅਤੇ ਚੰਡੀਗੜ ਵੱਲੋਂ ਕਰਵਾਈ ਗਈ ਕਨਵੋਕੇਸ਼ਨ ਵਿੱਚ ਉਹਨਾਂ ਨੂੰ ਵਕੀਲ ਬਣਨ ਦਾ ਰਜਿਸਟਰੇਸ਼ਨ ਸਾਰਟੀਫਿਕੇਟ ਕੌਸ਼ਲ ਦੇ ਚੇਅਰਮੇਨ ਸ਼੍ਰੀ ਰਾਕੇਸ਼ ਗੁਪਤਾ ਵੱਲੋਂ ਦਿੱਤਾ ਗਿਆ।ਜਿਸ ਨਾਲ ਹੁਣ ਡਾ ਘੰਡ ਹੁਣ ਬਤੌਰ ਵਕੀਲ ਕਾਨੂੰਨੀ ਪ੍ਰੈਕਟਿਸ ਕਰ ਸਕਦੇ ਹਨ।
ਬਾਰ ਕੌਂਸਲ ਦੇ ਚੇਅਰਮੈਨ ਰਾਕੇਸ਼ ਕੁਮਾਰ ਗੁਪਤਾ ਨੇ ਡਾ. ਘੰਡ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੰਦਿਆ ਉਨ੍ਹਾਂ ਦੀ ਹਿੰਮਤ ਤੇ ਦ੍ਰਿੜਤਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ 63 ਸਾਲ ਦੀ ਉਮਰ ਅਤੇ 35 ਸਾਲ ਦੀ ਸਰਕਾਰੀ ਨੋਕਰੀ ਦੇ ਥਕੇਵੇਂ ਤੋਂ ਬਾਅਦ ਜਦੋ ਆਮ ਤੋਰ ਤੇ ਲੋਕ ਸੇਵਾ ਮੁਕਤੀ ਤੋਂ ਬਾਅਦ ਅਰਾਮ ਕਰਦੇ ਹਨ ਉਹਨਾਂ ਕਾਨੂੰਨ ਦੇ ਖੇਤਰ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾਇਆ ਹੈ।ਇਹ ਨੌਜਵਾਨਾ ਲਈ ਖੁਦ ਵਿੱਚ ਇਕ ਪ੍ਰੇਰਣਾ ਹੈ।”


ਇਥੇ ਵਰਨਣਯੋਗ ਹੈ ਕਿ ਡਾ. ਸੰਦੀਪ ਘੰਡ ਇੱਕ ਅਧਿਕਾਰੀ ਵੱਜੋਂ ਨਹਿਰੂ ਯੁਵਾ ਕੇਂਦਰ ਸੰਗਠਨ ਤੋਂ ਸੇਵਾ ਮੁਕਤੀ ਤੋਂ ਬਾਅਦ ਵੀ ਆਪਣੇ ਜੀਵਨ ਦਾ ਨਵਾਂ ਅਧਿਆਇ ਲਿਖਣ ਜਾ ਰਹੇ ਹਨ।ਡਾ. ਘੰਡ ਦਾ ਜੀਵਨ ਹਮੇਸ਼ਾਂ ਪ੍ਰੇਰਣਾਦਾਇਕ ਰਿਹਾ ਹੈ। ਸਰਕਾਰੀ ਸੇਵਾ ਦੌਰਾਨ ਵੀ ਉਹ ਸਿੱਖਿਆ ਨਾਲ ਜੁੜੇ ਰਹੇ ਅਤੇ ਆਪਣੇ ਮਹਿਕਮੇ ਦੀਆਂ ਸੇਵਾਵਾਂ ਨੂੰ ਹੋਰ ਸੁਧਾਰਨ ਲਈ 50 ਸਾਲ ਦੀ ਉਮਰ ਵਿੱਚ ਸੋਸ਼ਲ ਵਰਕ ਵਿੱਚ ਮਾਸਟਰ ਡਿਗਰੀ ਅਤੇ 2021 ਵਿੱਚ ਸੋਸ਼ਲ ਵਰਕ ਵਿੱਚ ਹੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
ਡਾ. ਸੰਦੀਪ ਘੰਡ ਨੇ ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਦਿਆਂ ਕਿਹਾ ਕਿ ਕਾਲਜ ਵਿੱਚ ਬੀ.ਏ. ਕਰਨ ਤੋਂ ਬਾਅਦ ਮੇਰੀ ਤਮੰਨਾ ਵਕੀਲ ਬਣਨ ਦੀ ਸੀ।ਕਿਉਕਿ ਮੈਂ ਦਸਵੀਂ ਕਰਨ ਤੋਂ ਬਾਅਦ ਪਾਰਟ ਟਾਈਮ ਵਕੀਲ ਨਾਲ ਕੰਮ ਕਰਦਾ ਰਿਹਾ ਸੀ। ਪਰ ਉਸ ਸਮੇਂ ਲਾਅ ਕਾਲਜ ਬਹੁਤ ਘੱਟ ਸਨ ਅਤੇ ਘਰ ਦੇ ਆਰਥਿਕ ਹਾਲਾਤ ਜਿਆਦਾ ਸੁਖਾਵੇਂ ਨਾ ਹੋਣ ਕਾਰਨ ਅੱਗੇ ਦੀ ਪੜਾਈ ਫਰੀਦਕੋਟ ਵਿੱਚ ਰਹਿਕੇ ਹੀ ਕਰਨੀ ਪਈ। ਪਰ 1988 ਵਿੱਚ ਨੋਕਰੀ ਵਿੱਚ ਆਉਣ ਤੋਂ ਬਾਅਦ ਮਨ ਵਿੱਚ ਕਾਲਾ ਕੋਟ ਪਾਉਣ ਦੀ ਇੱਛਾ ਬਣੀ ਰਹੀ।
ਡਾ. ਘੰਡ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਵਾਹਿਗੁਰੂ ਨੇ ਇੱਕ ਕ੍ਰਿਕਟ ਬੱਲੇਬਾਜ ਵਾਂਗ ਉਹਨਾਂ ਨੂੰ ਦੂਜੀ ਪਾਰੀ ਖੇਡਣ ਦਾ ਮੋਕਾ ਮਿਲ ਰਿਹਾ।ਪਰ ਉਹ ਇਸ ਗੱਲੋਂ ਫਿਕਰਮੰਦ ਵੀ ਹਨ ਕਿ ਕੀ ਉਹ ਪਹਿਲੀ ਪਾਰੀ ਵਾਂਗ ਲੋਕਾਂ ਦੀਆਂ ਸੇਵਾਵਾਂ ਤੇ ਖਰੇ ਉੱਤਰ ਸਕਣਗੇ ਕਿ ਨਹੀ।ਪਰ ਇਸ ਲਈ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਵਾਹਿਗੁਰੂ ਦੀ ਰਹਿਮਤ ਅਤੇ ਅਸ਼ੀਰਵਾਦ ਅਤੇ ਮਾਨਸਾ/ਬਠਿੰਡਾ ਦੀ ਮਿੱਤਰ ਮੰਡਲੀ ਦੇ ਸਹਿਯੌਗ ਨਾਲ ਇਸ ਪਾਰੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ।
ਡਾ. ਘੰਡ ਦੇ ਸਹਿਯੋਗੀਆਂ ਅਤੇ ਦੋਸਤਾਂ ਨੇ ਉਨ੍ਹਾਂ ਦੀ ਹਿੰਮਤ, ਸੇਵਾ ਭਾਵਨਾ ਅਤੇ ਨਿਰੰਤਰ ਸਿੱਖਣ ਦੀ ਲਗਨ ਲਈ ਉਨ੍ਹਾਂ ਨੂੰ ਵਧਾਈ ਦਿੰਦਿਆ ਡਾ ਪਰਮਿੰਦਰ ਸਿੰਘ ਸ਼ੰਮੀ ਸਾਬਕਾ ਪ੍ਰਿਸੀਪਲ ਸਰਕਾਰੀ ਬ੍ਰਿਿਜਦਰਾ ਕਾਲਜ ਵਿਸ਼ਵਜੀਤ ਸਿੰਘ,ਗੁਰਵਿੰਦਰ ਸਿੰਘ ਧਿੰਗੜਾ,ਸੰਤੋਖ ਸਿੰਘ ਸਿੱਖਿਆ ਵਿਭਾਗ ਫਰੀਦਕੋਟ ਐਡਵੋਕੇਟ ਸੁਰਿਆਕਾਂਤ ਫਰੀਦਕੋਟ,ਹਰਜਿੰਦਰ ਸ਼ਰਮਾ,ਐਡਵੋਕੇਟ ਨਾਇਬ ਸਿੰਘ ਸੰਘਾ ਫਰੀਦਕੋਟ,ਹਰਿੰਦਰ ਸਿੰਘ ਮਾਨਸ਼ਾਹੀਆ, ਐਡਵੋਕੇਟ ਗੁਰਲਾਭ ਸਿੰਘ ਮਾਹਲ,ਹਰਦੀਪ ਸਿੱਧੂ,ਨਾਨਕ ਸਿੰਘ ਖੁਰਮੀ,ਬਲੱਮ ਲੀਬਾਂ ਮਾਤਾ ਸੁੰਦਰੀ ਗਰਲਜ ਯੂਨੀਵਰਸਿਟੀ ਕਾਲਜ ਮਾਨਸਾ,ਸੰਦੀਪ ਕੌਰ ਭੀਖੀ,ਪੰਜ ਦਰਿਆ ਆਰਟਸ ਕਲੱਬ ਦੇ ਰਣਬੀਰ ਸਿੰਘ ਸੀਨੀਅਰ ਐਡਵੋਕੇਟ,ਸੁਖਵਿੰਦਰ ਸਿੰਘ ਸੁੱਖਾ ਜਿਲ੍ਹਾ ਮੈਨੇਜਰ,ਕਾਗਰਸੀ ਯੂਥ ਆਗੂ ਬੂਟਾ ਸਿੰਘ ਢੱਡੇ,ਡਾ ਚੇਤ ਸਿੰਘ ਤਲਵੰਡੀ ਅਕਲੀਆ,ਨੇ ਆਸ ਪ੍ਰਗਟ ਕੀਤੀ ਕਿ ਉਹ ਪਹਿਲਾਂ ਦੀ ਤਰਾਂ ਇਸ ਪਾਰੀ ਵਿੱਚ ਵੀ ਲੋਕ ਸੇਵਾ ਨੂੰ ਤਰਜੀਹ ਦੇਣਗੇ

LEAVE A REPLY

Please enter your comment!
Please enter your name here