-ਸੇਂਟ ਜਾਹਨ ਐਂਬੂਲੈਂਸ ਸ਼ਾਖਾ ਅਧੀਨ ਮੁੱਢਲੀ ਸਹਾਇਤਾ ਸਬੰਧੀ ਦਿੱਤੀ ਸਿਖਲਾਈ

0
10

ਮਾਨਸਾ, 05 ਫਰਵਰੀ(ਸਾਰਾ ਯਹਾ,ਬਲਜੀਤ ਸ਼ਰਮਾ) : ਸਕੱਤਰ ਰੈਡ ਕਰਾਸ ਮਾਨਸਾ ਸ਼੍ਰੀ ਜਗਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮਾਨਸਾ ਦੀ ਸੇਂਟ ਜਾਹਨ ਐਂਬੂਲੈਂਸ ਸ਼ਾਖਾ ਅਧੀਨ ਮਾਨਸਾ ਜ਼ਿਲ੍ਹੇ ਵਿੱਚ ਲੋਕਾਂ ਦੀ ਸਹੂਲਤ ਅਤੇ ਲੋਕਾਂ ਲਈ ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਜਾਂਦੀ ਹੈ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਸਾਂ ਵਿੱਚ ਸਿੱਖਿਆਰਥੀਆਂ ਨੂੰ ਐਕਸੀਡੈਂਟ ਹੋਣ ਮੌਕੇ ਜ਼ਖ਼ਮੀਆਂ ਨੂੰ ਬਣਦੀ ਸਹਾਇਤਾ ਦੇਣੀ, ਸੱਪ ਕੱਟਣ ਸਮੇਂ ਮੁੱਢਲੀ ਸਹਾਇਤਾ, ਹਾਰਟ ਅਟੈਕ ਸਮੇਂ ਮੁੱਢਲੀ ਸਹਾਇਤਾ ਅਤੇ ਖੂਨ ਵੱਗਣ ਤੋਂ ਰੋਕਣ ਲਈ ਸਹਾਇਤਾ ਸਬੰਧੀ ਅਤੇ ਹੋਰ ਵੀ ਕਈ ਜ਼ਰੂਰੀ ਗੱਲਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਇਸੇ ਤਹਿਤ ਰੈਡ ਕਰਾਸ ਸੁਸਾਇਟੀ ਮਾਨਸਾ ਵੱਲੋਂ 8 ਰੋਜ਼ਾ ਕੈਂਪ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ 120 ਸਿੱਖਿਆਰਥੀਆਂ ਵੱਲੋਂ ਭਾਗ ਲਿਆ ਗਿਆ ਹੈ। ਕੈਂਪ ਦੌਰਾਨ ਫਸਟ ਏਡ ਟ੍ਰੇਨਰ ਸ਼੍ਰੀ ਭੁਪਿੰਦਰ ਸਿੰਘ ਸੰਧੂ ਵੱਲੋਂ ਸਿੱਖਿਆਰਥੀਆਂ ਨੂੰ ਮੁੱਢਲੀ ਸਹਾਇਤਾ ਦੀ ਟ੍ਰੇਨਿੰਗ ਦਿੰਦਿਆਂ ਸੱਟ ਲੱਗਣ ਤੇ ਪੱਟੀਆਂ ਬੰਨ੍ਹਣ, ਸਾਹ ਸਬੰਧੀ, ਖੂਨ ਵਹਿਣ ਤੋਂ ਰੋਕਣ, ਪੱਟੀਆਂ ਨੂੰ ਕਿਸ ਢੰਗ ਨਾਲ ਬੰਨ੍ਹਣਾ ਹੈ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗ ਸਿੱਖਿਆਰਥੀਆਂ ਨੂੰ ਕੰਡਕਟਰੀ ਲਾਇਸੰਸ, ਡਰਾਈਵਿੰਗ ਲਾਇਸੰਸ ਲਈ ਵੀ ਬਹੁਤ ਜ਼ਰੂਰੀ ਹੈ।     

LEAVE A REPLY

Please enter your comment!
Please enter your name here