

ਮਾਨਸਾ 5ਫਰਵਰੀ (ਬੀਰਬਲ ਧਾਲੀਵਾਲ) ਸਰਕਾਰੀ ਸੈਕੰਡਰੀ ਸਕੂਲ ਨੰਗਲ ਕਲਾਂ ਵਿਖੇ ਸਮਾਰਟ ਰੂਮ ਅਤੇ ਸਮਾਰਟ ਸਕੂਲ ਦੇ ਉਦਘਾਟਨ ਸਬੰਧੀ ਪੰਜ ਪ੍ਰਾਜੈਕਟਰ ਇੰਸਟਾਲ ਕਰਕੇ ਪੰਜ ਸਮਾਰਟ ਰੂਮ ਦਾ ਅਤੇ ਮਨਰੇਗਾ ਅਧੀਨ ਸਕੂਲ ਵਿੱਚ ਜੋ ਜੋ ਕੰਮ ਹੋਣੇ ਹਨ ਉਨ੍ਹਾਂ ਦਾ ਟੱਕ ਲਾ ਕੇ ਉਦਘਾਟਨ ਸ੍ਰੀ ਬਿਕਰਮਜੀਤ ਸਿੰਘ ਜੀ ਮੋਫਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵੱਲੋਂ ਕੀਤਾ ਗਿਆ।ਇਸ ਸਮੇਂ ਡੀਈਓ ਸੈਕੰਡਰੀ ਮਾਨਸਾ ਸ੍ਰੀਮਤੀ ਰਾਜਵੰਤ ਕੌਰ ਜੀ ਅਤੇ ਸ੍ਰੀ ਜਗਰੂਪ ਸਿੰਘ ਜੀ ਭਾਰਤੀ ਡਿਪਟੀ ਡੀਇਓ ਸੈਕੰਡਰੀ ਮਾਨਸਾ ਅਤੇ ਸ੍ਰੀ ਅਸ਼ੋਕ ਕੁਮਾਰ ਜੀ ਪਿ੍ੰਸੀਪਲ ਕੋਟੜਾ ਕਲਾ ਅਤੇ ਸ੍ਰੀ ਗੁਰਪਾਲ ਸਿੰਘ ਜੀ ਲੈਕਚਰਾਰ ਫੱਤਾ ਮਾਲੋਕਾ ਅਤੇ ਸ੍ਰੀ ਨਰਿੰਦਰ ਸਿੰਘ ਜੀ ਆਈ ਸੀ ਟੀ ਕੁਆਰਡੀਨੇਟਰ ਅਤੇ ਪਿੰਡ ਦੇ ਸਰਪੰਚ ਸ੍ਰੀ ਪਰਮਜੀਤ ਸਿੰਘ ਜੀ ਅਤੇ ਹੋਰ ਸਾਰੀ ਪੰਚਾਇਤ ਅਤੇ ਪਿੰਡ ਦੇ ਪਤਵੰਤੇ ਸੱਜਣ ਐਸ ਐਮ ਸੀ ਚੇਅਰਮੈਨ ਅਤੇ ਪੀ ਟੀ ਏ ਪ੍ਰਧਾਨ ਪਿ੍ੰਸੀਪਲ ਸੁਨੀਲ ਕੁਮਾਰ ਕੱਕੜ ਸਸਸ ਨੰਗਲ ਕਲਾਂ ਅਤੇ ਸਮੂਹ ਸਟਾਫ਼ ਹਾਜ਼ਰ ਸੀ।























