ਸੂਬਾ ਭਰ ਚੋ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਹੈਡਬਾਲ ਟੀਮ ਦਾ ਪਿੰਡ ਪਹੁੰਚਣ ਤੇ ਭਰਾਵਾਂ ਸਵਾਗਤ

0
22

ਮਾਨਸਾ  17 ਅਕਤੂਬਰ (ਬਪਸ): 65 ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ ਚੌਦਾਂ ਸਾਲ ਚ ਫੱਤਾ ਮਾਲੋਕਾ ਦੀ ਹੈਂਡਬਾਲ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਸੂਬੇ ਭਰ ਚੋ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਇਹ ਨੰਨੇ ਖਿਡਾਰੀਆਂ ਦਾ ਪਿੰਡ ਫੱਤਾ ਮਾਲੋਕਾ ਪਹੁੰਚਣ ਤੇ ਸਮੂਹ ਨਗਰ ਨਿਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਵੱਲੋਂ ਜ਼ੋਰਦਾਰ ਭਰਵਾਂ ਸਵਾਗਤ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਤੇ ਪੰਚਾਇਤ ਵੱਲੋਂ ਬੱਸ ਸਟੈਂਡ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮਾਨਸਾ ਦੀ ਹੈਂਡਬਾਲ ਟੀਮ ਵਿੱਚ ਦਸ ਖਿਡਾਰੀ ਸੰਤ ਬਾਬਾ ਅਮਰ ਸਿੰਘ ਕਿਰਤੀ ਸਕੂਲ ਫੱਤਾ ਮਾਲੋਕਾ ਦੇ ਵਿਦਿਆਰਥੀ ਹਨ। ਇਨ੍ਹਾਂ ਸਾਰੇ ਖਿਡਾਰੀਆਂ ਨੇ ਸੰਤ ਬਾਬਾ ਅਮਰ ਸਿੰਘ ਕਿਰਤੀ ਸੇਵਾ ਸੁਸਾਇਟੀ ਫੱਤਾ ਮਾਲੋਕਾ ਅਤੇ ਗ੍ਰਾਮ ਪੰਚਾਇਤ ਫੱਤਾ ਮਾਲੋਕਾ ਵੱਲੋਂ ਚਲਾਏ ਜਾ ਰਹੇ ਹੈਂਡਬਾਲ ਸੈਂਟਰ ਫੱਤਾ ਮਾਲੋਕਾ ਤੋਂ ਸਿਖਲਾਈ ਹਾਸਲ ਕਰਕੇ ਹੈਂਡਬਾਲ ਕੋਚ ਮਨਜੀਤ ਸਿੰਘ ਦੀ ਅਗਵਾਈ ਵਿੱਚ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਖਿਡਾਰੀਆਂ ਦਾ ਪਿੰਡ ਪਹੁੰਚਣ ਤੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਹੈਂਡਬਾਲ ਖਿਡਾਰੀਆਂ ਨੂੰ ਇੱਕ ਵੱਡੇ ਕਾਫਲੇ ਨਾਲ ਸਕੂਲ ਦੇ ਗਰਾਊਂਡ ਵਿੱਚ ਜੀ ਆਇਆ ਆਖਿਆ ਗਿਆ। ਜਿੱਥੇ ਪਿੰਡ ਵਾਸੀਆਂ ਵੱਲੋਂ ਭੰਗੜੇ ਪਾਏ ਗਏ ।ਇਸ ਮੌਕੇ ਸਰਪੰਚ ਗੁਰਸੇਵਕ ਸਿੰਘ, ਗੁਰਚਰਨ ਸਿੰਘ ਮੈਂਬਰ, ਨੇਕ ਸਿੰਘ ਮੈਂਬਰ, ਮੇਜਰ ਸਿੰਘ ਮੈਂਬਰ, ਹੈਂਡਬਾਲ ਕੋਚ ਮਨਜੀਤ ਸਿੰਘ, ਨਿਰਮਲ ਸਿੰਘ ਨਿੰਮਾਂ, ਬਲਵਿੰਦਰ ਸਿੰਘ, ਖੇਤਾ ਸਿੰਘ, ਪਿਆਰਾ ਸਿੰਘ ਫੌਜੀ ਅਤੇ  ਬਲਵਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here