

ਮਾਨਸਾ, 16 ਅਗਸਤ(ਸਾਰਾ ਯਹਾ,(ਬਲਜੀਤ ਸ਼ਰਮਾ) : ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ 15 ਅਗਸਤ 2019 ਸੁਤੰਤਰਤਾ ਦਿਵਸ ਮੌੌਕੇ ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਸਰਪ੍ਰਸਤੀ ਹੇਠ ਖੇਡ ਵਿਭਾਗ ਵੱਲੋਂ ਰਿਲੇਅ ਰੇਸ ਅਤੇ ਬਾਕਸਿੰਗ ਦਾ ਮੈਚ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਨੇ ਖਿਡਾਰੀਆਂ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਅੱਗੇ ਵੱਧ ਕੇ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਖੇਡਾਂ ਇਕੋ ਇੱਕ ਅਜਿਹਾ ਜ਼ਰੀਆ ਹਨ ਜਿਨ੍ਹਾਂ ਦੁਆਰਾ ਨੌਜਵਾਨ ਵਰਗ ਆਪਣੀ ਸਿਹਤ ਨੂੰ ਤੰਦਰੁਸਤੀ ਪ੍ਰਦਾਨ ਕਰ ਸਕਦੇ ਹਨ ਅਤੇ ਨਸ਼ਿਆਂ ਆਦਿ ਵਰਗੀਆਂ ਬੁਰਾਈਆਂ ਤੋਂ ਬਚ ਸਕਦੇ ਹਨ। ਇਸ ਮੌਕੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਇਨਾਮ ਵੰਡੇ ਗਏ।
ਇਸ ਮੌਕੇ ਦਫ਼ਤਰ ਦੇ ਸਮੂਹ ਕੋਚਿਜ਼ ਅਤੇ ਸਟਾਫ ਮੌਜੂਦ ਸੀ।
ਨਤੀਜੇ-
ਬਾਕਸਿੰਗ- ਅਮਨਦੀਪ ਸਿੰਘ- ਪਹਿਲਾ ਸਥਾਨ
ਅਕਸ਼ ਗਰਗ- ਦੂਸਰਾ ਸਥਾਨ
ਰਿਲੇਅ ਰੇਸ 4 x 100 ਮੀਟਰ- ਕੋਚਿੰਗ ਸੈਂਟਰ ਬੁਢਲਾਡਾ- ਪਹਿਲਾ ਸਥਾਨ
ਕੋਚਿੰਗ ਸੈਂਟਰ, ਮਾਨਸਾ- ਦੂਸਰਾ ਸਥਾਨ
ਮਾਨਸਾ ਖੁਰਦ- ਤੀਸਰਾ ਸਥਾਨ























