ਸੁਖਬੀਰ ਬਾਦਲ ਨੇ ਉਖਾੜੇ ‘ਆਪ’ ਦੇ ਦੋ ਹੋਰ ਵਿਕਟ

0
3

ਜਲੰਧਰ(ਸਾਰਾ ਯਹਾ): ਆਮ ਆਦਮੀ ਪਾਰਟੀ ਨੂੰ ਅੱਜ ਇੱਕ ਹੋਰ ਝਟਕਾ ਲੱਗਾ। ਪਾਰਟੀ ਨੇਤਾ ਸੀਡੀ ਕੰਬੋਜ ਤੇ ਹਰਕ੍ਰਿਸ਼ਨ ਵਾਲੀਆ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਹਰਕ੍ਰਿਸ਼ਨ ਵਾਲੀਆਂ ਕੈਂਟ ਵਿਧਾਨ ਸਭਾ ਹਲਕਾ ਤੋਂ ਚੋਣਾਂ ਲੜ ਚੁੱਕੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।

ਕੰਬੋਜ ਸ਼ਾਹਕੋਟ ਤੋਂ ਦੋ ਵਾਰ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਚੁੱਕੇ ਹਨ। ਕੰਬੋਜ ਨੇ ਸਾਲ 2017 ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ। ਇਸ ਤੋਂ ਪਹਿਲਾਂ ਸ਼ਾਹਕੋਟ ਤੋਂ ਚੋਣ ਲੜਣ ਵਾਲੇ ਡਾ. ਅਮਰਜੀਤ ਥਿੰਦ ਨੂੰ ਵੀ ਸੁਖਬੀਰ ਬਾਦਲ ਅਕਾਲੀ ਦਲ ਵਿੱਚ ਸ਼ਾਮਲ ਕਰਵਾ ਚੁੱਕੇ ਹਨ।

ਵਾਲੀਆ ਨੇ ਕਿਹਾ ਕਿ ਪਾਰਟੀ ਹਾਈਕਮਾਨ ਖੁਦ ਹੀ ਭ੍ਰਿਸ਼ਟਾਚਾਰ ਵਿੱਚ ਡੁੱਬ ਗਈ ਹੈ। ਇਸ ਕਰਕੇ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਰਾਜ ਸਭਾ ਦੀਆਂ ਸੀਟਾਂ ਪੈਸੇ ਲੈ ਕੇ ਵੇਚੀਆਂ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਜ਼ਿਆਦਾ ਦੇਰ ਨਹੀਂ ਟਿਕੇਗੀ।


EDITED BY : SARA YAHA

LEAVE A REPLY

Please enter your comment!
Please enter your name here