ਪੰਜਾਬ ਦੀਆਂ ਨਹਿਰਾਂ ‘ਚ ਪਹੁੰਚਿਆ ‘ਜ਼ਹਿਰ’, ਲੋਕਾਂ ‘ਚ ਦਹਿਸ਼ਤ

0
1

ਚੰਡੀਗੜ੍ਹ(ਸਾਰਾ ਯਹਾ) : ਬਿਆਸ ਦਰਿਆ ਵਿੱਚ ਘੁਲਿਆ ਜ਼ਹਿਰੀਲਾ ਸੀਰਾ ਨਹਿਰਾਂ ਵਿੱਚ ਚਲਾ ਗਿਆ ਹੈ। ਇਨ੍ਹਾਂ ਨਹਿਰਾਂ ਦਾ ਪਾਣੀ ਪੀਣ ਤੋਂ ਇਲਾਵਾਂ ਪਸ਼ੂਆਂ ਤੇ ਖੇਤੀ ਦੀ ਸੰਜਾਈ ਲਈ ਵਰਤਿਆ ਜਾਂਦਾ ਹੈ। ਇਸ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਉਧਰ, ਸਰਕਾਰ ਨੇ ਜਲ ਘਰਾਂ ਲਈ ਨਹਿਰੀ ਪਾਣੀ ਲੈਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ।

ਲੋਕ ਫਸਲਾਂ ਨੂੰ ਵੀ ਪਾਣੀ ਲਾਉਣ ਤੋਂ ਡਰ ਰਹੇ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜੇ ਅਗਲੇ ਕੁ ਦਿਨ ਕਾਲਾ ਪਾਣੀ ਆਉਂਦਾ ਰਹੇਗਾ। ਪੰਜਾਬ ਦੇ ਮਾਲਵਾ ਖੇਤਰ ਤੋਂ ਇਲਾਵਾ ਰਾਜਸਥਾਨ ਵਿੱਚ ਨਹਿਰੀ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ। ਅਜਿਹੇ ਵਿੱਚ ਪਾਣੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਸਭ ਤੋਂ ਵੱਡੀ ਸਮੱਸਿਆ ਪਸ਼ੂਆਂ ਦੀ ਹੈ।

ਹਰੀਕੇ ਪੱਤਣ ਤੋਂ ਰਾਜਸਥਾਨ ਤੇ ਸਰਹਿੰਦ ਨਹਿਰਾਂ ’ਚ ਦੋ ਦਿਨਾਂ ਤੋਂ ਜ਼ਹਿਰੀਲਾ ਪਾਣੀ ਆ ਰਿਹਾ ਹੈ। ਸਰਹਿੰਦ ਨਹਿਰ ’ਚ ਮਰੀਆਂ ਹੋਈਆਂ ਮੱਛੀਆਂ ਦੇਖੀਆਂ ਗਈਆਂ। ਉਧਰ, ਰਾਜਸਥਾਨ ਸਰਕਾਰ ਨੇ ਵੀ ਸੂਬੇ ਦੇ ਨੌਂ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕੀਤਾ ਹੈ। ਇਸ ਗੱਲ਼ ਦਾ ਵੀ ਖਤਰਾ ਹੈ ਕਿ ਨਹਿਰਾਂ ਨੇੜਲੇ ਇਲਾਕੇ ਵਿੱਚ ਟਿਊਬਵੈਲਾਂ ਦਾ ਪਾਣੀ ਵੀ ਦੂਸ਼ਿਤ ਹੋ ਸਕਦਾ ਹੈ। ਅਜਿਹੇ ਵਿੱਚ ਪਸ਼ੂਆਂ ਤੇ ਮਨੁੱਖਾਂ ਦੇ ਬਿਮਾਰ ਹੋਣ ਦਾ ਖਤਰਾ ਵਧ ਸਕਦਾ ਹੈ। ਪ੍ਰਸ਼ਸਨ ਇਸ ਨੂੰ ਲੈ ਕੇ ਸਰਗਰਮ ਹੋ ਗਿਆ ਹੈ।

ਯਾਦ ਰਹੇ ਗੁਰਦਾਸਪੁਰ ਦੇ ਕੀੜੀ ਅਫਗਾਨਾਂ ਵਿੱਚ ਚੱਢਾ ਸ਼ੂਗਰ ਮਿੱਲ ਦਾ ਸੀਰਾ ਬਿਆਸ ਦਰਿਆ ਵਿੱਚ ਮਿਲ ਗਿਆ ਸੀ। ਇਸ ਨਾਲ ਲੱਖਾਂ ਮੱਛੀਆਂ ਤੇ ਜੀਵ-ਜੰਤੂ ਮਾਰੇ ਗਏ ਹਨ। ਇਹ ਪਾਣੀ ਹੌਲੀ-ਹੌਲੀ ਨਹਿਰਾਂ ਵਿੱਚ ਚਲਾ ਗਿਆ ਹੈ।


EDITED BY : SARA YAHA

LEAVE A REPLY

Please enter your comment!
Please enter your name here