*ਸੀ ਪੀ ਆਈ ਦੀ 21 ਸਤੰਬਰ ਮੋਹਾਲੀ ਰੈਲੀ ਇਤਿਹਾਸਕ ਸਿੱਧ ਹੋਵੇਗੀ-ਅਰਸੀ*

0
71

ਬੁਢਲਾਡਾ 15 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ) : ਸੀ ਪੀ ਆਈ ਦੇ 100 ਵੀਂ ਵਰੇ ਗੰਢ ਮੌਕੇ 21 ਤੋਂ 25 ਸਤੰਬਰ ਤੱਕ ਹੋਣ ਜਾ ਰਹੇ ਚੰਡੀਗੜ੍ਹ ਮਹਾਂ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
21 ਸਤੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਪੂਰੇ ਪੰਜਾਬ ਵਿੱਚ ਉਤਸ਼ਾਹ ਜਨਕ ਰਿਪੋਰਟਾਂ ਆ ਰਹੀਆਂ ਹਨ।
ਸਬ ਡਵੀਜ਼ਨ ਬੁਢਲਾਡਾ ਦੀ ਜਨਰਲ ਬਾਡੀ ਮੀਟਿੰਗ ਕਾਮਰੇਡ ਗੁਰਤੇਜ ਸਿੰਘ ਲਖਮੀਰਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮੌਕੇ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਾ 25 ਵਾਂ ਮਹਾਂ ਸੰਮੇਲਨ ਉਸ ਦੌਰ ਸਮੇਂ ਹੋ ਰਿਹਾ ਹੈ ਕਿ ਦੇਸ਼ ਹਰ ਪੱਖੋਂ ਸੰਕਟ ਸ਼ਿਕਾਰ ਹੈ, ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਮੇਂ ਦੇ ਹਾਕਮ ਮੋਦੀ ਸਰਕਾਰ ਆਪਣੇ ਸਿਆਸੀ ਮਨੋਰਥ ਲਈ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਭਾਈਚਾਰਕ ਸਾਂਝ ਨੂੰ ਤੋੜ ਕਿ ਦੇਸ਼ ਨੂੰ ਮਨੂੰਵਾਦ ਵੱਲ ਧੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਕਮਿਊਨਿਸਟ ਆਗੂ ਕਾਮਰੇਡ ਅਰਸ਼ੀ ਨੇ ਸੂਬੇ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਸਰਕਾਰ ਦੀ ਆਲੋਚਣਾ ਕਰਦਿਆਂ ਕਿਸਾਨ ਮਜ਼ਦੂਰ ਤੇ ਛੋਟਾ ਦੁਕਾਨਦਾਰ ਅਤੇ ਕਿਰਤੀ ਮਾੜੀ ਆਰਥਿਕਤਾ ਕਾਰਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੈ, ਸਰਕਾਰ ਉਹਨਾਂ ਦੀ ਬਾਂਹ ਫੜਨ ਦੀ ਬਜਾਏ ਲੈਂਡ ਪੁਲਿੰਗ ਪਾਲਿਸੀ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਸਮੇਤ ਕਿਰਤ ਵਿਰੋਧੀ ਨੀਤੀਆਂ ਲਾਗੂ ਕਰਕੇ ਸਰਮਾਏਦਾਰੀ ਤਾਕਤਾਂ ਦਾ ਪੱਖ ਪੂਰ ਰਹੀ ਹੈ।
ਮੀਟਿੰਗ ਮੌਕੇ ਬਾਰਸ਼ ਤੇ ਹੜ੍ਹਾਂ ਕਰਕੇ ਹਜ਼ਾਰਾਂ ਪਿੰਡਾਂ ਵਿੱਚ ਹੋਏ ਘਰਾਂ, ਫਸਲਾਂ, ਪਸ਼ੂਆਂ ਤੇ ਜਾਨੀ ਨੁਕਸਾਨ ਦੇ ਪੀੜਤਾਂ ਨੂੰ ਆਰਥਿਕ ਤੌਰ ਮਦਦ ਕਰਨ ਲਈ ਕੀਤੇ ਗਏ ਐਲਾਨ ਨਾ ਮਾਤਰ ਅਤੇ ਨਿਗੁਣਾ ਹੈ। ਉਹਨਾ ਦੀ ਅਮਲ ਵਿੱਚ ਬਾਂਹ ਫੜਨ ਦੀ ਮੰਗ ਕੀਤੀ ਗਈ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਉੱਡਤ, ਜ਼ਿਲ੍ਹਾ ਸਹਾਇਕ ਸਕੱਤਰ ਕਾਮਰੇਡ ਸੀਤਾਰਾਮ ਗੋਬਿੰਦਪੁਰਾ ਅਤੇ ਸਬ ਡਵੀਜ਼ਨ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਏਟਕ ਆਗੂ ਜਗਸੀਰ ਰਾਏਕੇ ਨੇ ਜੋਸ਼ ਭਰੇ ਮਹੋਲ ਮੌਕੇ ਕਿਹਾ ਕਿ ਮੋਹਾਲੀ ਰੈਲੀ ਵਿੱਚ ਮਾਨਸਾ ਜ਼ਿਲ੍ਹੇ ਵਿੱਚੋਂ ਇੱਕ ਹਜ਼ਾਰ ਤੋਂ ਵੱਧ ਸਾਥੀਆਂ ਦਾ ਕਾਫ਼ਲਾ ਸ਼ਾਮਲ ਹੋਵੇਗਾ।
ਅੰਤ ਵਿੱਚ ਰੈਲੀ ਮੌਕੇ ਸਾਥੀਆਂ ਦੀ ਸ਼ਮੂਲੀਅਤ ਲਈ ਬੱਸਾਂ ਤੇ ਝੰਡੇ ,ਫਲੈਕਸਾ ਆਦਿ ਦਾ ਸਰਵੇਖਣ ਕੀਤਾ ਗਿਆ ਤਿਆਰੀਆਂ ਨੂੰ ਅੰਤਿਮ ਰੂਪ ਦਿਤਾ ਗਿਆ ਅਤੇ ਲੀਡਰਸ਼ਿਪ ਦੀ ਡਿਊਟੀ ਲਾਈ ਗਈ।
ਮੀਟਿੰਗ ਮੌਕੇ ਹੋਰਨਾਂ ਤੋਂ ਮਲਕੀਤ ਮੰਦਰਾਂ,ਗੋਰਾ ਟਾਹਲੀਆਂ, ਮਾਸਟਰ ਰਘੂ ਨਾਥ ਸਿੰਗਲਾ, ਮਨਪ੍ਰੀਤ ਫਰੀਦ ਕੇ,ਹਰੀ ਅੱਕਾਵਾਲੀ, ਮਾਸਟਰ ਲਾਭ ਸਿੰਘ ਵਰੇ, ਕਰਨੈਲ ਦਾਤੇਵਾਸ, ਜਗਤਾਰ ਕਾਲਾ, ਹਰਦਿਆਲ ਸਿੰਘ ਬੁਢਲਾਡਾ, ਬੰਬੂ ਸਿੰਘ, ਰਾਜਵਿੰਦਰ ਚੱਕ ਭਾਈ ਕੇ, ਹਰਕੇਸ਼ ਮੰਡੇਰ, ਗੁਰਮੇਲ ਬਰੇਟਾ,ਭੂਰਾ ਸਿੰਘ,ਸੰਤ ਰਾਮ ਕੁਲਰੀਆਂ, ਹਰਬੰਸ ਭੀਮੜਾ, ਭੋਲਾ ਸਿੰਘ ਬੋੜਾਵਾਲ, ਹਰਮੀਤ ਬੋੜਾਵਾਲ,ਪਵਨ ਬੁਢਲਾਡਾ,ਰਾਣਾ, ਮਨਜੀਤ ਕੌਰ, ਪਤਲਾ ਸਿੰਘ, ਦਰਸ਼ਨ ਗੁਰਨੇ,ਗਰੀਬੂ ਸਿੰਘ, ਕਿੱਕਰ ਸਿੰਘ, ਹਾਕਮ ਸਿੰਘ, ਝੰਡਾ ਸਿੰਘ ਆਦਿ ਆਗੂ ਹਾਜਰ ਸਨ।

LEAVE A REPLY

Please enter your comment!
Please enter your name here