*ਸੀ ਪੀ ਆਈ ਦਾ 25ਵਾਂ ਜ਼ਿਲ੍ਹਾ ਡੈਲੀਗੇਟ 25 ਨਵੰਬਰ ਨੂੰ ਤੇਜਾ ਸਿੰਘ ਸੁਤੰਤਰ ਭਵਨ ਹੋਵੇਗਾ।-ਚੋਹਾਨ*

0
20

ਮਾਨਸਾ 16 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)  ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ ਸ਼ਹਿਰੀ ਕਮੇਟੀ ਦੀ ਮੀਟਿੰਗ ਸਾਥੀ ਨਰੇਸ਼ ਕੁਮਾਰ ਬੁਰਜ਼ ਹਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮੌਕੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੋਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੀ 25 ਵੀਂਂ ਜ਼ਿਲ੍ਹਾ ਜਥੇਬੰਦਕ ਕਾਨਫਰੰਸ ਸੂਬਾਈ ਲੀਡਰਸ਼ਿਪ ਵੱਲੋਂ ਤਹਿ ਸਮੇਂ ਮੁਤਾਬਿਕ ਹੋਵੇਗੀ।
ਇਸ ਮੌਕੇ ਉਹਨਾਂ ਕਿਹਾ ਕਿ ਜ਼ਿਲ੍ਹਾ ਦੀਆਂ ਤਹਿਸੀਲ ਕਮੇਟੀਆਂ ਦੀਆਂ ਚੋਣਾਂ ਹੋ ਚੁੱਕੀਆਂ ਹਨ ਜ਼ਿਲ੍ਹਾ ਡੈਲੀ ਗੇਟ ਕਾਨਫਰੰਸ ਮੌਕੇ ਸ਼ਾਮਲ ਹੋਣਗੇ। ਸਬ ਡਵੀਜ਼ਨ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਅਤੇ ਸ਼ਹਿਰ ਕਮੇਟੀ ਡੈਲੀ ਗੇਟ ਸ਼ਾਮਲ ਹੋਣਗੇ।
ਡੈਲੀ ਗੇਟ ਜ਼ਿਲ੍ਹਾ ਇਨਚਾਰਜ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਅਬਜਰਵਰ ਨਰਿੰਦਰ ਸੋਹਲ ਦੀ ਦੇਖ ਰੇਖ ਹੇਠ ਹੋਵੇਗਾ।
ਸ਼ਹਿਰੀ ਸਕੱਤਰ ਕਾਮਰੇਡ ਰਤਨ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਨਫਰੰਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਤੇ ਪਾਰਟੀ ਪ੍ਰੋਗਰਾਮ ਨੂੰ ਜਨਤਕ ਆਮ ਲੋਕਾਂ ਦੀ ਸਮਝ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ। ਭਵਿੱਖ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਮੀਟਿੰਗ ਦੌਰਾਨ ਬੂਟਾ ਸਿੰਘ ਐਫ ਸੀ ਆਈ,ਦਰਸ਼ਨ ਮਾਨਸ਼ਾਹੀਆ, ਭੂਸ਼ਨ ਸ਼ਰਮਾ, ਨਿਰਮਲ ਮਾਨਸਾ, ਅਸ਼ੋਕ ਕਾਲਾ,ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ, ਰਜਿੰਦਰ ਕੁਮਾਰ ਭੰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here