*ਸੀਵਰੇਜ ਸਿਸਟਮ ਦਾ ਢੁਕਵਾਂ ਪ੍ਰਬੰਧ ਕਰੇ, ਪੁਲਿਸ ਦਾ ਤੰਤਰ ਪੂਰੀ ਤਰ੍ਹਾਂ ਨਾਕਾਮ— ਨਗਰ ਸੁਧਾਰ ਸਭਾ*

0
203

ਬੁਢਲਾਡਾ 29 ਜੂਨ (ਸਾਰਾ ਯਹਾਂ/ਮੇਹਤਾ ਅਮਨ) ਨਗਰ ਸੁਧਾਰ ਸਭਾ ਦੀ ਮੀਟਿੰਗ ਵਿੱਚ ਸ਼ਹਿਰ ਨਾਲ ਸਬੰਧਤ ਕਈ ਅਹਿਮ ਮੰਗਾਂ ਮਸਲਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਸੰਸਥਾ ਦਾ ਘੇਰਾ ਵਿਸ਼ਾਲ ਕਰਨ ਲਈ ਨਵੀਂ ਮੈਂਬਰਸ਼ਿਪ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਪੀਣ ਦੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ, ਸੀਵਰੇਜ਼ ਸਿਸਟਮ ਨੂੰ ਸੁਧਾਰਨ ਲਈ ਠੋਸ ਉਪਰਾਲੇ ਕੀਤੇ ਜਾਣ। ਸ਼ਹਿਰ ਵਿੱਚ ਚੋਰੀਆਂ, ਲੁੱਟਾਂ ਖੋਹਾਂ ਆਦਿ ਦੀਆਂ ਘਟਨਾਵਾਂ ਰੋਕਣ ਲਈ ਪੁਲਿਸ ਤੰਤਰ ਪੂਰੀ ਤਰ੍ਹਾਂ ਨਾਕਾਮ ਹੈ। ਇੰਨ੍ਹਾਂ ਘਟਨਾਵਾਂ ਨੂੰ ਠੱਲ੍ਹਣ ਲਈ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਾਏ ਜਾਣ। ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਰੇਲਵੇ ਰੋਡ ਦੇ ਨਿਰਮਾਣ ਵਿੱਚ ਘਪਲੇਬਾਜ਼ੀ ਸਮੇਤ ਲਗਭੱਗ ਦੋ ਢਾਈ ਦਹਾਕਿਆਂ ਤੋਂ ਨਗਰ ਕੌਂਸਲ ਬੁਢਲਾਡਾ ਵਿੱਚ ਆਈਆਂ ਕਰੋੜਾਂ Wਪਏ ਦੀਆਂ ਗ੍ਰਾਂਟਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

    ਮੀਟਿੰਗ ਵਿੱਚ ਮਤਾ ਪਾਸ ਕਰਕੇ ਨਵੀਂ ਅਨਾਜ ਮੰਡੀ ਦੀ ਮੰਨਜ਼ੂਰੀ, ਫਾਇਰ ਬ੍ਰਿਗੇਡ ਲਿਆਉਣ ਸਬੰਧੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਨਵੀਂ ਅਨਾਜ ਮੰਡੀ ਵਿੱਚ ਸੁਰੱਖਿਆ ਦੇ ਮਨੋਰਥ ਨਾਲ ਡੀਐਸਪੀ ਦਫ਼ਤਰ ਜਾਂ ਪੁਲਿਸ ਪੋਸਟ ਸਥਾਪਤ ਕੀਤੀ ਜਾਵੇ, ਬੱਸਾਂ ਦੇ Wੱਕਣ ਸਬੰਧੀ ਬੱਸ ਅੱਡਾ ਬਣਾਉਣ, ਵੱਖ ਵੱਖ ਬੈਂਕਾਂ ਸਮੇਤ ਡਾਕਖਾਨਾ ਦੀਆਂ ਬ੍ਰਾਂਚਾਂ ਮਨਜ਼ੂਰ ਕਰਵਾਈਆਂ ਜਾਣ। ਮੀਟਿੰਗ ਵਿੱਚ ਨਗਰ ਸੁਧਾਰ ਸਭਾ ਦੇ ਆਗੂਆਂ ਨੇ ਸ਼ਹਿਰ ਪੰਚਾਇਤੀ ਗਊਸ਼ਾਲਾ ਦੀ ਚੋਣ ਸਬੰਧੀ ਚੱਲ ਰਹੇ ਰੇੜਕੇ ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਸ਼ਹਿਰ ਦੇ ਸੁਹਿਰਦ ਸ਼ਖ਼ਸੀਅਤਾਂ ਨੂੰ ਇਸ ਮਾਮਲੇ ਨੂੰ ਸ਼ਾਂਤਮਈ ਅਤੇ ਸੰਜੀਦਗੀ ਨਾਲ ਹੱਲ ਕਰਨ ਲਈ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ। ਨਗਰ ਸੁਧਾਰ ਸਭਾ ਨੇ ਕਿਹਾ ਕਿ ਸ਼ਹਿਰ ਦੀਆਂ ਗਊਸ਼ਾਲਾਵਾਂ ਵਿੱਚ ਪੂਜਨੀਯ ਗਊਆਂ ਦੀ ਦੇਖਭਾਲ ,ਸਾਂਭ ਸੰਭਾਲ ਆਦਿ ਕਰਨ ਲਈ ਹਰ ਸ਼ਹਿਰੀ ਨੂੰ  ਅੱਗੇ ਆ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਜਸਪਾਲ ਸਿੰਘ, ਪ੍ਰੇਮ ਸਿੰਘ ਦੋਦੜਾ, ਸਤਪਾਲ ਸਿੰਘ, ਅਵਤਾਰ ਸਿੰਘ, ਪਵਨ ਨੇਵਟੀਆ, ਰਘੁਨਾਥ ਸਿੰਗਲਾ, ਅਮਿਤ ਕੁਮਾਰ ਜਿੰਦਲ, ਰਜਿੰਦਰ ਸਿੰਘ, ਗਗਨ ਦਾਸ ਵੈਰਾਗੀ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here